ਬਿਹਾਰ : ਚਾਚੇ ਨੇ ਔਲਾਦ ਦੇ ਚਾਅ 'ਚ ਦਿੱਤੀ ਭਤੀਜੇ ਦੀ ਬਲੀ

10/29/2019 11:09:27 AM

ਭਾਗਲਪੁਰ— ਬਿਹਾਰ ਦੇ ਭਾਗਲਪੁਰ ਜ਼ਿਲੇ ਦੇ ਪੀਰਪੈਤੀ ਥਾਮਾ ਖੇਤਰ 'ਚ ਇਕ ਤਾਂਤਰਿਕ ਦੀਆਂ ਗੱਲਾਂ 'ਚ ਆ ਕੇ ਇਕ ਬੇਟੇ ਦੀ ਚਾਅ 'ਚ ਇਕ ਵਿਅਕਤੀ ਵਲੋਂ ਆਪਣੀ ਹੀ 11 ਸਾਲਾ ਭਤੀਜੇ ਦੀ ਬਲੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਾਂਤਰਿਕ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਸੋਮਵਾਰ ਨੂੰ ਦੱਸਿਆ,''ਪੀਰਪੈਤੀ ਥਾਣਾ ਖੇਤਰ ਦੇ ਵਿਨੋਬਾ ਟੋਲਾ ਦੇ ਰਹਿਣ ਵਾਲੇ ਸ਼ਿਵਨੰਦਨ ਨੂੰ ਵਿਆਹ ਦੇ 12 ਸਾਲ ਬਾਅਦ ਵੀ ਕੋਈ ਔਲਾਦ ਨਹੀਂ ਸੀ। ਇਸ ਦੌਰਾਨ ਉਸ ਨੇ ਇਕ ਤਾਂਤਰਿਕ ਨਾਲ ਸੰਪਰਕ ਕੀਤਾ। ਇਸੇ ਕ੍ਰਮ 'ਚ ਤਾਂਤਰਿਕ ਨੇ ਸ਼ਿਵਨੰਦਨ ਨੂੰ ਕਿਹਾ ਕਿ ਜੇਕਰ ਉਹ ਕਿਸੇ ਰਿਸ਼ਤੇਦਾਰ ਦੇ ਬੱਚੇ ਦੀ ਬਲੀ ਦੇ ਦੇਵੇ ਤਾਂ ਉਸ ਨੂੰ ਔਲਾਦ ਦੀ ਪ੍ਰਾਪਤੀ ਹੋਵੇਗੀ।''

ਸਿਰ ਕੱਟੀ ਲਾਸ਼ ਮਿਲੀ
ਦੋਸ਼ ਹੈ ਕਿ ਚਾਚਾ ਸ਼ਿਵਨੰਦਨ ਦੀਵਾਲੀ ਦੀ ਰਾਤ ਆਪਣੇ ਭਰਾ ਸਿਕੰਦਰ ਦਾਸ ਦੇ ਬੇਟੇ ਕਨ੍ਹਈਆ (11) ਨੂੰ ਪਟਾਕਾ ਦਿਵਾਉਣ ਦਾ ਲਾਲਚ ਦਿੱਤਾ ਅਤੇ ਪਿੰਡ ਦੇ ਕੋਲ ਸਥਿਤ ਬਾਂਸ ਦੇ ਜੰਗਲ 'ਚ ਉਸ ਦੀ ਬਲੀ ਦੇ ਕੇ ਹੱਤਿਆ ਕਰ ਦਿੱਤੀ। ਰਾਤ ਨੂੰ ਕਨ੍ਹਈਆ ਦੀ ਬਹੁਤ ਖੋਜ ਕੀਤੀ ਗਈ ਪਰ ਉਸ ਦਾ ਕਿਤੇ ਪਤਾ ਨਹੀਂ ਲੱਗਾ। ਸੋਮਵਾਰ ਸਵੇਰੇ ਪਿੰਡ ਵਾਸੀਆਂ ਨੇ ਪਿੰਡ ਦੇ ਕੋਲ ਹੀ ਕਨ੍ਹਈਆ ਦੀ ਸਿਰ ਕੱਟੀ ਲਾਸ਼ ਦੇਖੀ ਅਤੇ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ, ਫਿਰ ਕਨ੍ਹਈਆ ਦੀ ਬਲੀ ਦਿੱਤੀ ਗਈ। ਹਾਦਸੇ ਵਾਲੀ ਜਗ੍ਹਾ ਤੋਂ ਇਕ ਕੱਟਿਆ ਹੋਇਆ ਕੱਦੂ ਵੀ ਬਰਾਮਦ ਕੀਤਾ ਗਿਆ ਹੈ।

ਦੋਸ਼ੀ ਚਾਚੇ ਨੂੰ ਕੀਤਾ ਗ੍ਰਿਫਤਾਰ
ਘਟਨਾ ਦੀ ਸੂਚਨਾ ਤੋਂ ਬਾਅਦ ਕਹਿਲਗਾਂਵ ਦੀ ਪੁਲਸ ਡਿਪਟੀ ਸੁਪਰਡੈਂਟ ਰੇਸ਼ੂ ਕ੍ਰਿਸ਼ਨਾ ਸਮੇਤ ਹੋਰ ਪੁਲਸ ਅਧਿਕਾਰੀ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਗਏ ਅਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਉਸ ਨੂੰ ਪੋਸਟਮਾਰਟਮ ਲਈ ਭਾਗਲਪੁਰ ਭੇਜ ਦਿੱਤਾ ਹੈ। ਪੁਲਸ ਡਿਪਟੀ ਸੁਪਰਡੈਂਟ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਤਾਂਤਰਿਕ ਵਿਲਾਸ ਮੰਡਲ ਅਤੇ ਸ਼ਿਵਨੰਦਨ ਦਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।


DIsha

Content Editor

Related News