43 ਸਾਲ ਬਾਅਦ ਪੁਨਪੁਨ ਨਦੀ ''ਚ ਵਧਿਆ ਪਾਣੀ ਦਾ ਪੱਧਰ, ਟਰੇਨਾਂ ਦੀ ਆਵਾਜਾਈ ਬੰਦ

10/05/2019 10:00:46 AM

ਪਟਨਾ— ਬਿਹਾਰ 'ਚ ਭਾਰੀ ਬਾਰਸ਼ ਤੋਂ ਬਾਅਦ ਹੜ੍ਹ ਅਤੇ ਪਾਣੀ ਇਕੱਠਾ ਹੋਣ ਤੋਂ ਬਾਅਦ ਹੁਣ ਪੁਨਪੁਨ ਨਦੀ 'ਚ ਪਾਣੀ ਵਧਣ ਨਾਲ ਮੁਸੀਬਤਾਂ ਵਧ ਗਈਆਂ ਹਨ। ਪੁਨਪੁਨ ਨਦੀ 'ਤੇ ਰੇਲ ਪੁਲ ਦੇ ਗਾਰਡਰ 'ਤੇ ਪਾਣੀ ਚੜ੍ਹ ਗਿਆ ਹੈ, ਜਿਸ ਨਾਲ ਪਟਨਾ-ਗਯਾ ਰੇਲ ਰੂਟ 'ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਖਤਿਆਰਪੁਰ-ਰਾਜੀਗਰ ਰੂਟ 'ਤੇ ਵੀ ਆਵਾਜਾਈ ਰੋਕ ਦਿੱਤੀ ਗਈ ਹੈ। ਵੀਰਵਾਰ ਦੀ ਸ਼ਾਮ ਪੁਨਪੁਨ ਦਾ ਜਲ ਪੱਧਰ 53.60 ਮੀਟਰ ਹੋ ਗਿਆ ਸੀ। ਸਾਲ 1976 'ਚ ਪਾਣੀ ਦਾ ਪੱਧਰ 53.91 ਹੋ ਗਿਆ ਸੀ, ਜੋ ਹੁਣ ਤੱਕ ਰਿਕਾਰਡ ਹੈ। 1976 ਤੋਂ ਬਾਅਦ 43 ਸਾਲਾਂ 'ਚ ਪਹਿਲੀ ਵਾਰ ਨਦੀ ਦਾ ਜਲ ਪੱਧਰ ਇੰਨਾ ਉੱਪਰ ਆ ਗਿਆ ਹੈ। ਸਾਲ 1976 'ਚ ਪੁਨਪੁਨ ਤੋਂ ਆਏ ਹੜ੍ਹ ਨੇ ਪਟਨਾ 'ਚ ਤਬਾਹੀ ਮਚਾਈ ਸੀ।

PunjabKesariਟਰੇਨਾਂ ਦੀ ਆਵਾਜਾਈ ਰੁਕਣ ਨਾਲ ਲੱਖਾਂ ਲੋਕ ਪਰੇਸ਼ਾਨ
ਦੁਰਗਾ ਪੂਜਾ ਦਰਮਿਆਨ ਦੋਵੇਂ ਰੇਲਵੇ ਰੂਟਾਂ 'ਤੇ ਫਿਲਹਾਲ ਟਰੇਨਾਂ ਰੋਕ ਦਿੱਤੇ ਜਾਣ ਕਾਰਨ ਲੱਖਾਂ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਇਨ੍ਹਾਂ ਦੋਹਾਂ ਰੇਲ ਰੂਟਾਂ ਤੋਂ ਹੋ ਕੇ ਲੰਬੀ ਦੂਰੀ ਦੀਆਂ ਟਰੇਨਾਂ ਵੀ ਲੰਘਦੀਆਂ ਹਨ। ਅਜਿਹੇ 'ਚ ਆਵਾਜਾਈ ਰੋਕ ਦਿੱਤੇ ਜਾਣ ਨਾਲ ਰਾਂਚੀ, ਧਨਬਾਦ, ਕੋਲਕਾਤਾ, ਵਾਰਾਣਸੀ ਜਾਣ ਵਾਲੇ ਯਾਤਰੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ। ਦਾਨਾਪੁਰ ਰੇਲ ਮੰਡਲ ਦੇ ਜਨ ਸੰਪਰਕ ਅਧਿਕਾਰੀ ਸੰਜੇ ਕੁਮਾਰ ਪ੍ਰਸਾਦ ਨੇ ਦੱਸਿਆ ਕਿ ਟਰੈਕ ਤੋਂ ਪਾਣੀ ਉਤਰਨ ਤੋਂ ਬਾਅਦ ਹੀ ਇਨ੍ਹਾਂ ਦੋਹਾਂ ਰੂਟਾਂ 'ਤੇ ਟਰੇਨ ਸੇਵਾ ਸ਼ੁਰੂ ਹੋਵੇਗਾ।

PunjabKesariਪ੍ਰਸ਼ਾਸਨ ਪੰਪ ਮੰਗਵਾ ਕੇ ਕੱਢਵਾ ਰਿਹਾ ਪਾਣੀ
ਪਟਨਾ 'ਚ ਪਾਣੀ ਜਮ੍ਹਾ ਹੋਣ ਤੋਂ ਰਾਹਤ ਦਿਵਾਉਣ ਲਈ ਪ੍ਰਸ਼ਾਸਨ ਪੰਪ ਮੰਗਵਾ ਕੇ ਪਾਣੀ ਕੱਢਵਾ ਰਿਹਾ ਹੈ ਪਰ ਕਈ ਇਲਾਕਿਆਂ 'ਚ ਲੋਕਾਂ ਨੂੰ ਰਾਹਤ ਨਹੀਂ ਮਿਲ ਸਕੀ ਹੈ। ਪਟਨਾ ਦੇ ਪਾਟਲਿਪੁਤਰਾ ਕਾਲੋਨੀ 'ਚ ਪਾਣੀ ਜਮ੍ਹਾ ਹੋਣ ਦਰਮਿਆਨ ਟਰੈਕਟਰ ਲੋਕਾਂ ਦੇ ਆਉਣ-ਜਾਣ ਦਾ ਸਾਧਨ ਬਣਿਆ ਹੋਇਆ ਹੈ। ਉੱਥੇ ਹੀ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਦੇ ਘਰ ਵਾਲੇ ਖੇਤਰ ਰਾਜੇਂਦਰਨਗਰ 'ਚ ਲੋਕਾਂ ਨੇ ਵਾਹਨ ਦੇ ਪਹੀਆ ਦੇ ਟਿਊਬ ਅਤੇ ਬਾਂਸ ਦੇ ਸਹਾਰੇ ਜੁਗਾੜ ਬਣਾ ਕੇ ਆਉਣਾ-ਜਾਣਾ ਕਰ ਰਹੇ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਾਣੀ ਕੱਢਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।


DIsha

Content Editor

Related News