ਬਿਹਾਰ : ਪੰਚਾਇਤ ਨੇ ਵਿਅਕਤੀ ਨੂੰ ਆਪਣਾ 'ਥੁੱਕ ਚੱਟਣ ਲਈ ਕੀਤਾ ਮਜਬੂਰ'
Thursday, Dec 27, 2018 - 05:20 PM (IST)

ਬਿਹਾਰ— ਸਾਡੇ ਦੇਸ਼ ਵਿਚ ਕਿਸੇ ਅਪਰਾਧ ਲਈ ਸਜ਼ਾ ਦੇਣ ਲਈ ਅਦਾਲਤਾਂ ਬਣੀਆਂ ਹਨ ਪਰ ਪਿੰਡਾਂ 'ਚ ਛੋਟੇ-ਮੋਟੇ ਮਸਲਿਆਂ ਨੂੰ ਪੰਚਾਇਤਾਂ ਹੀ ਨਿਪਟਾ ਲੈਂਦੀਆਂ ਹਨ। ਪੰਚਾਇਤਾਂ ਵਲੋਂ ਲਏ ਗਏ ਫੈਸਲਿਆਂ ਨੂੰ ਲੋਕ ਸਿਰ ਮੱਥੇ ਮੰਨਦੇ ਵੀ ਹਨ। ਹਾਂ ਕਿਸੇ ਵੱਡੇ ਅਪਰਾਧ ਲਈ ਲੋਕ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਹਨ।ਤਬਿਹਾਰ ਵਿਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਹਰ ਕਿਸੇ ਹੈਰਾਨੀ 'ਚ ਪਾ ਦਿੱਤਾ। ਬਿਹਾਰ ਵਿਚ ਇਕ ਵਿਅਕਤੀ ਨੂੰ ਪੰਚਾਇਤ ਨੇ ਥੁੱਕ ਚੱਟਣ ਲਈ ਮਜਬੂਰ ਕੀਤਾ। ਇਹ ਘਟਨਾ ਬਿਹਾਰ ਦੇ ਇਕ ਪੇਂਡੂ ਖੇਤਰ ਦੀ ਹੈ।
ਉਕਤ ਵਿਅਕਤੀ 'ਤੇ ਇਲਜ਼ਾਮ ਸੀ ਕਿ ਉਸ ਕੋਲ ਟਿਊਸ਼ਨ ਪੜ੍ਹਨ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਉਹ ਗਲਤ ਨਜ਼ਰ ਨਾਲ ਦੇਖਦਾ ਸੀ। ਪੁਲਸ ਦੀ ਹਾਜ਼ਰੀ 'ਚ ਪਹਿਲਾਂ ਪੰਚਾਇਤ ਨੇ ਇਸ ਵਿਅਕਤੀ ਨੂੰ ਮੁਆਫ਼ੀ ਮੰਗਣ ਲਈ ਕਿਹਾ ਗਿਆ ਅਤੇ ਜਦੋਂ ਉਸ ਨੇ ਪੰਚਾਇਤ ਦੀ ਗੱਲ ਨਹੀਂ ਮੰਨੀ ਤਾਂ ਇਕ ਪੁਲਸ ਮੁਲਾਜ਼ਮ ਨੇ ਉਸ ਨਾਲ ਕੁੱਟਮਾਰ ਵੀ ਕੀਤੀ।