ਬਿਹਾਰ ''ਚ ਲਾਗੂ ਨਹੀਂ ਹੋਵੇਗੀ NRC : ਨਿਤੀਸ਼ ਕੁਮਾਰ

12/20/2019 6:11:51 PM

ਪਟਨਾ— ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ.ਆਰ.ਸੀ. ਵਿਰੁੱਧ ਦੇਸ਼ ਦੇ ਕਈ ਹਿੱਸਿਆਂ 'ਚ ਹੋ ਰਹੇ ਵਿਰੋਧ ਪ੍ਰਦਰਸ਼ਨ ਦਰਮਿਆਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਉਹ ਆਪਣੇ ਰਾਜ 'ਚ ਐੱਨ.ਆਰ.ਸੀ. ਲਾਗੂ ਨਹੀਂ ਕਰਨਗੇ। ਦਰਅਸਲ ਨਿਤੀਸ਼ ਕੁਮਾਰ ਇਕ ਪ੍ਰੋਗਰਾਮ 'ਚ ਆਏ ਹੋਏ ਸਨ। ਜਦੋਂ ਨਿਤੀਸ਼ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਵਾਪਸ ਜਾ ਰਹੇ ਸਨ, ਉਦੋਂ ਪੱਤਰਕਾਰਾਂ ਨੇ ਉਨ੍ਹਾਂ ਤੋਂ ਐੱਨ.ਆਰ.ਸੀ. ਦੇ ਵਿਸ਼ੇ 'ਚ ਸਵਾਲ ਕੀਤਾ। ਇਸ 'ਤੇ ਉਨ੍ਹਾਂ ਨੇ ਤੁਰਦੇ-ਤੁਰਦੇ ਕਿਹਾ ਕਿ- ਕਿਹੜੀ ਐੱਨ.ਆਰ.ਸੀ. ਕਿਉਂ ਲਾਗੂ ਹੋਵੇਗੀ ਐੱਨ.ਆਰ.ਸੀ.? ਇਹ ਕਹਿੰਦੇ ਹੋਏ ਨਿਤੀਸ਼ ਆਪਣੀ ਕਾਰ 'ਚ ਬੈਠ ਕੇ ਉੱਥੋਂ ਰਵਾਨਾ ਹੋ ਗਏ।

ਨਿਤੀਸ਼ ਕੁਮਾਰ ਨੇ ਤੋੜੀ ਚੁੱਪੀ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦੇਸ਼ ਭਰ 'ਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਨਿਤੀਸ਼ ਕੁਮਾਰ ਨੇ ਆਪਣੀ ਚੁੱਪੀ ਤੋੜੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਬਿਹਾਰ 'ਚ ਜੇ.ਡੀ. ਯੂ. ਅਤੇ ਐੱਨ.ਡੀ.ਏ. ਦੀ ਸਰਕਾਰ 'ਚ ਘੱਟ ਗਿਣਤੀ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ।

ਘੱਟ ਗਿਣਤੀ ਭਾਈਚਾਰੇ ਨਾਲ ਕੁਝ ਗਲਤ ਨਹੀਂ ਹੋਵੇਗਾ- ਨਿਤੀਸ਼
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਨੇ ਕਿਹਾ ਸੀ ਕਿ ਮੈਂ ਗਾਰੰਟੀ ਲੈਂਦਾ ਹਾਂ ਕਿ ਘੱਟ ਗਿਣਤੀ ਭਾਈਚਾਰੇ ਦੇ ਨਾਲ ਕੁਝ ਗਲਤ ਹੋਵੇ ਜਾਂ ਉਨ੍ਹਾਂ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ, ਜਦੋਂ ਤੱਕ ਅਸੀਂ ਸ਼ਾਸਨ 'ਚ ਹਾਂ। ਨਿਤੀਸ਼ ਕੁਮਾਰ ਨੇ ਵਿਰੋਧੀ ਪਾਰਟੀਆਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਘੱਟ ਗਿਣਤੀਆਂ ਦਰਮਿਆਨ ਅਫਵਾਹ ਫੈਲਾ ਰਹੇ ਹਨ। ਨਿਤੀਸ਼ ਨੇ ਕਿਹਾ ਸੀ ਕਿ ਵਿਰੋਧੀ ਪਾਰਟੀਆਂ ਘੱਟ ਗਿਣਤੀਆਂ ਨੂੰ ਉਕਸਾ ਕੇ ਆਪਣੀ ਨੀਅਤ 'ਚ ਕਦੇ ਸਫ਼ਲ ਨਹੀਂ ਹੋ ਸਕਣਗੀਆਂ।


DIsha

Content Editor

Related News