ਟਰੇਅ ''ਚ ਇਲਾਜ ਲਈ ਤਰਸਦੀ ਰਹੀ ਮਾਸੂਮ, ਕਾਗਜ਼ੀ ਕਾਰਵਾਈ ਪੂਰੀ ਕਰਦੇ-ਕਰਦੇ ਤੋੜ ਦਿੱਤਾ ਦਮ

Monday, Jul 27, 2020 - 04:51 PM (IST)

ਟਰੇਅ ''ਚ ਇਲਾਜ ਲਈ ਤਰਸਦੀ ਰਹੀ ਮਾਸੂਮ, ਕਾਗਜ਼ੀ ਕਾਰਵਾਈ ਪੂਰੀ ਕਰਦੇ-ਕਰਦੇ ਤੋੜ ਦਿੱਤਾ ਦਮ

ਪਟਨਾ- ਬਿਹਾਰ ਦੇ ਪਟਨਾ 'ਚ ਦਰਦਨਾਕ ਘਟਨਾ ਦੇਖਣ ਨੂੰ ਮਿਲੀ। ਇੱਥੇ ਇਕ ਮਾਂ ਆਪਣੀ ਨਵਜਾਤ ਬੱਚੀ ਨੂੰ ਟਰੇਅ 'ਚ ਰੱਖ ਕੇ ਅਤੇ ਪਿਤਾ ਮੋਢੇ 'ਤੇ ਆਕਸੀਜਨ ਸਿਲੰਡਰ ਲੈ ਕੇ ਹਸਪਤਾਲ 'ਚ ਦਰ-ਦਰ ਭਟਕਦੇ ਰਹੇ। ਫਿਰ ਵੀ ਉਹ ਆਪਣੀ ਬੱਚੀ ਦੀ ਜਾਨ ਨਹੀਂ ਬਚਾ ਸਕੇ। 

ਰਾਜਪੁਰ ਦੇ ਸਖੁਆਨਾ ਪਿੰਡ ਦੇ ਵਾਸੀ ਸੁਮਨ ਕੁਮਾਰ ਦੀ ਪਤਨੀ ਨੇ ਇਕ ਬੱਚੀ ਨੂੰ ਜਨਮ ਦਿੱਤਾ। ਬੱਚੀ ਨੂੰ ਸਾਹ ਲੈਣ 'ਚ ਤਕਲੀਫ਼ ਹੋ ਰਹੀ ਸੀ। ਲਾਚਾਰ ਪਤੀ-ਪਤਨੀ ਸਦਰ ਹਸਪਤਾਲ ਪਹੁੰਚੇ। ਤਸਵੀਰ 'ਚ ਮਹਿਲਾ ਨੇ ਟਰੇਅ 'ਚ ਨਵਜਾਤ ਬੱਚੀ ਨੂੰ ਰੱਖਿਆ ਹੈ ਅਤੇ ਮੋਢੇ 'ਤੇ ਆਕਸੀਜਨ ਸਿਲੰਡਰ ਲਏ ਇਕ ਵਿਅਕਤੀ ਮਹਿਲਾ ਨਾਲ ਹਸਪਤਾਲ ਦੇ ਅੰਦਰ ਚੱਲਦਾ ਹੋਇਆ ਦਿੱਸ ਰਿਹਾ ਹੈ। ਇੱਥੇ ਕਾਗਜ਼ੀ ਕਾਰਵਾਈ ਪੂਰੀ ਕਰਦੇ-ਕਰਦੇ ਕਈ ਘੰਟੇ ਲੱਗ ਗਏ। ਇਸ ਦੌਰਾਨ ਨਵਜਾਤ ਬੱਚੀ ਨੇ ਦਮ ਤੋੜ ਦਿੱਤਾ। ਸੋਸ਼ਲ ਮੀਡੀਆ 'ਤੇ ਤਸਵੀਰ ਦੇ ਵਾਇਰਲ ਹੁੰਦੇ ਹੀ ਹਸਪਤਾਲ 'ਤੇ ਯੂਜ਼ਰਸ ਦਾ ਗੁੱਸਾ ਫੁੱਟਿਆ। ਯੂਜ਼ਰਸ ਦਾ ਕਹਿਣਾ ਹੈ ਕਿ ਹਸਪਤਾਲ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ।


author

DIsha

Content Editor

Related News