ਮੇਅਰ ਦੇ ਬੇਟੇ ਨੇ ਮੀਟਿੰਗ ''ਚ ਮਾਰੀ ਅੱਖ, ਵਾਰਡ ਕੌਂਸਲਰ ਨੂੰ ਨਿਤੀਸ਼ ਤੋਂ ਲਗਾਈ ਮਦਦ ਦੀ ਗੁਹਾਰ

Wednesday, Aug 21, 2019 - 11:33 AM (IST)

ਮੇਅਰ ਦੇ ਬੇਟੇ ਨੇ ਮੀਟਿੰਗ ''ਚ ਮਾਰੀ ਅੱਖ, ਵਾਰਡ ਕੌਂਸਲਰ ਨੂੰ ਨਿਤੀਸ਼ ਤੋਂ ਲਗਾਈ ਮਦਦ ਦੀ ਗੁਹਾਰ

ਪਟਨਾ— ਬਿਹਾਰ ਦੇ ਪਟਨਾ 'ਚ ਇਕ ਵਾਰਡ ਕੌਂਸਲਰ ਨੇ ਮੇਅਰ ਸੀਤਾ ਸਾਹੂ ਦੇ ਬੇਟੇ 'ਤੇ ਬੋਰਡ ਮੀਟਿੰਗ ਦੌਰਾਨ ਛੇੜਛਾੜ ਕਰਨ ਦਾ ਦੋਸ਼ ਲਗਾਇਆ ਹੈ। ਵਾਰਡ ਕੌਂਸਲਰ ਪਿੰਕੀ ਦੇਵੀ ਦਾ ਦੋਸ਼ ਹੈ ਕਿ ਪਟਨਾ ਨਗਰ ਨਿਗਮ ਦੀ ਬੈਠਕ 'ਚ ਮੇਅਰ ਸੀਤਾ ਸਾਹੂ ਦਾ ਬੇਟਾ ਉਨ੍ਹਾਂ ਨੂੰ ਲਗਾਤਾਰ ਅੱਖ ਮਾਰ ਰਿਹਾ ਸੀ। ਉਨ੍ਹਾਂ ਨੇ ਦੋਸ਼ੀ ਨੂੰ ਸਖਤ ਹਿਦਾਇਤ ਵੀ ਦਿੱਤੀ ਕਿ ਉਹ ਅਜਿਹਾ ਨਾ ਕਰੇ ਪਰ ਦੋਸ਼ੀ ਉਸ ਤੋਂ ਬਾਅਦ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਵਾਰਡ ਕੌਂਸਲਰ ਪਿੰਕੀ ਦੇਵੀ ਨੇ ਦੱਸਿਆ,''ਨਗਰ ਨਿਗਮ ਦੀ ਬੋਰਡ ਬੈਠਕ ਦੌਰਾਨ ਮੇਅਰ ਸੀਤਾ ਸਾਹੂ ਦਾ ਬੇਟਾ ਸ਼ਿਸ਼ਿਰ ਮੇਰੀ ਵੱਲ ਦੇਖ ਕੇ ਖੁਸ਼ ਹੋਇਆ ਅਤੇ ਅੱਖ ਮਾਰੀ। ਮੈਂ ਇਕ ਵਾਰ ਇਗਨੋਰ ਕੀਤਾ ਪਰ ਉਹ ਲਗਾਤਾਰ ਅਜਿਹਾ ਕਰ ਰਿਹਾ ਸੀ।''

ਮੇਅਰ ਦੇ ਬੇਟੇ ਨੂੰ ਦਿੱਤੀ ਚਿਤਾਵਨੀ
ਪਿੰਕੀ ਦੇਵੀ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਚਿਤਵਾਨੀ ਦਿੱਤੀ ਕਿ ਜੇਕਰ ਉਹ ਨਹੀਂ ਮੰਨਿਆ ਤਾਂ ਮੇਅਰ ਨੂੰ ਉਸ ਦੀ ਸ਼ਿਕਾਇਤ ਕਰੇਗੀ। ਪਿੰਕੀ ਦੇਵੀ ਨੇ ਦੱਸਿਆ,''ਪਰ ਉਸ ਦੇ ਚਿਹਰੇ 'ਤੇ ਕੋਈ ਡਰ ਨਹੀਂ ਸੀ। ਉਹ ਬੋਲਿਆ ਕਿ ਜੋ ਚਾਹੇ ਉਹ ਕਰੋ।'' ਪਿੰਕੀ ਦੇਵੀ ਦਾ ਦੋਸ਼ ਹੈ ਕਿ ਜਦੋਂ ਉਨ੍ਹਾਂ ਨੇ ਮੇਅਰ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਉਲਟ ਪਿੰਕੀ ਨੂੰ ਹੀ ਦੋਸ਼ੀ ਠਹਿਰਾ ਦਿੱਤਾ। ਪਿੰਕੀ ਦੇਵੀ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਮਾਮਲੇ 'ਚ ਦਖਲਅੰਦਾਜ਼ੀ ਕਰਨ ਦੀ ਮੰਗ ਕੀਤੀ ਹੈ।

ਮੇਅਰ ਨੇ ਔਰਤ ਨੂੰ ਵੀ ਦੱਸਿਆ ਦੋਸ਼ੀ
ਪਿੰਕੀ ਦੇਵੀ ਨੇ ਕਿਹਾ,''ਜਦੋਂ ਮੇਅਰ ਸੀਤਾ ਸਾਹੂ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਮੇਰੇ 'ਤੇ ਹੀ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੈਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਅਜਿਹੇ ਦੋਸ਼ ਲੱਗਾ ਰਹੀ ਹਾਂ। ਮੈਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਅਪੀਲ ਕਰਦੀ ਹਾਂ ਕਿ ਉਹ ਇਸ ਮਾਮਲੇ 'ਚ ਦਖਲ ਦੇਣ ਤਾਂ ਕਿ ਅੱਗੇ ਅਜਿਹੀਆਂ ਘਟਨਾਵਾਂ ਮੁੜ ਨਾ ਹੋਣ।''


author

DIsha

Content Editor

Related News