ਬਿਹਾਰ : ਹੋਸਟਲ ਦੇ ਕਮਰੇ ''ਚੋਂ ਮਿਲੀ 5ਵੀਂ ਦੇ ਵਿਦਿਆਰਥੀ ਦੀ ਲਾਸ਼

09/26/2019 1:20:37 PM

ਸੀਤਾਮੜ੍ਹੀ— ਬਿਹਾਰ ਦੇ ਸੀਤਾਮੜ੍ਹੀ ਜ਼ਿਲੇ 'ਚ 5ਵੀਂ ਦਾ ਵਿਦਿਆਰਥੀ ਹੋਸਟਲ ਦੇ ਆਪਣੇ ਕਮਰੇ 'ਚ ਮ੍ਰਿਤ ਮਿਲਿਆ। ਇਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਸਕੂਲ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ ਹਨ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਕੂਲ ਦੇ ਅਧਿਆਪਕਾਂ ਅਤੇ ਪ੍ਰਿੰਸੀਪਲ ਨੇ ਕਈ ਵਾਰ ਉਨ੍ਹਾਂ ਦੇ ਬੱਚੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ ਅਤੇ ਉਸ 'ਤੇ ਚੋਰੀ ਕਰਨ ਦੇ ਝੂਠੇ ਦੋਸ਼ ਲਗਾਏ ਸਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

PunjabKesariਪਿਤਾ ਨੇ ਪ੍ਰਿੰਸੀਪਲ ਅਤੇ ਟੀਚਰਜ਼ 'ਤੇ ਲਗਾਏ ਗੰਭੀਰ ਦੋਸ਼
ਜਾਣਕਾਰੀ ਅਨੁਸਾਰ ਸੀਤਾਮੜ੍ਹੀ ਜ਼ਿਲੇ ਦੇ ਸੁਤਿਹਾਰਾ ਦੇ ਕੇਂਦਰੀ ਸਕੂਲ 'ਚ ਪੜ੍ਹਨ ਵਾਲੇ 5ਵੀਂ ਜਮਾਤ ਦੇ ਵਿਦਿਆਰਥੀ ਦੀ ਲਾਸ਼ ਇਕ ਪ੍ਰਾਈਵੇਟ ਹੋਸਟਲ ਦੇ ਕਮਰੇ ਤੋਂ ਬਰਾਮਦ ਕੀਤੀ ਗਈ। ਵਿਦਿਆਰਥੀ ਇਸੇ ਹੋਸਟਲ 'ਚ ਰਹਿੰਦਾ ਸੀ। ਵਿਦਿਆਰਥੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਕੇਂਦਰੀ ਸਕੂਲ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ ਹਨ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਸਕੂਲ ਦੇ ਟੀਚਰਜ਼ ਨੇ ਉਨ੍ਹਾਂ ਦੇ ਬੇਟੇ ਦੀ ਕਈ ਵਾਰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ।

ਵਿਦਿਆਰਥੀ ਦੇ ਲਗਾਏ ਸਨ ਚੋਰੀ ਦੇ ਝੂਠੇ ਦੋਸ਼
ਬੱਚੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਪ੍ਰਿੰਸੀਪਲ ਨੂੰ ਮਿਲ ਕੇ ਇਸ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ 'ਤੇ ਚੋਰੀ ਦੇ ਝੂਠੇ ਦੋਸ਼ ਲਗਾਏ ਗਏ ਹਨ ਅਤੇ ਉਸ ਨੂੰ ਕੁੱਟਿਆ ਗਿਆ। ਟੀਚਰਜ਼ ਅਤੇ ਪ੍ਰਿੰਸੀਪਲ ਨੇ ਮਿਲ ਕੇ ਉਸ ਤੋਂ 400 ਰੁਪਏ ਵੀ ਖੋਹ ਲਏ। ਉਸ ਨੂੰ ਇਸ ਲਈ ਸਜ਼ਾ ਵੀ ਦਿੱਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਜੇਕਰ ਉਹ ਫੀਸ ਨਹੀਂ ਦੇ ਸਕਦਾ ਤਾਂ ਦੁਬਾਰਾ ਸਕੂਲ ਨਾ ਆਏ। ਉੱਥੇ ਹੀ ਮਾਮਲੇ 'ਤੇ ਡੀ.ਐੱਸ.ਪੀ. ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਐੱਫ.ਐੱਸ.ਐੱਲ. (ਫੋਰੈਂਸਿਕ) ਟੀਮ ਵੀ ਮਾਮਲੇ ਦੀ ਜਾਂਚ 'ਚ ਲੱਗੀ ਹੈ।


DIsha

Content Editor

Related News