ਸਿਹਤ ਮੰਤਰੀ ਨੂੰ ਨਹੀਂ ਪਛਾਣ ਸਕੇ ਪੁਲਸ ਅਧਿਕਾਰੀ, ਗੁੱਸੇ ''ਚ ਮੁਅੱਤਲ ਕਰਨ ਦੀ ਦਿੱਤੀ ਧਮਕੀ

2/15/2020 12:10:45 PM

ਸੀਵਾਨ— ਬਿਹਾਰ ਦੇ ਸਾਬਕਾ ਭਾਜਪਾ ਪ੍ਰਦੇਸ਼ ਪ੍ਰਧਾਨ ਅਤੇ ਮੌਜੂਦਾ ਸਿਹਤ ਮੰਤਰੀ ਮੰਗਲ ਪਾਂਡੇ ਨੂੰ ਇਕ ਪੁਲਸ ਅਧਿਕਾਰੀ ਨਹੀਂ ਪਛਾਣ ਸਕਿਆ ਅਤੇ ਉਨ੍ਹਾਂ ਨੂੰ ਪ੍ਰੋਗਰਾਮ 'ਚ ਜਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਗੁੱਸੇ 'ਚ ਮੰਤਰੀ ਜੀ ਨੇ ਉਸ ਨੂੰ ਮੁਅੱਤਲ ਕਰਨ ਦੀ ਧਮਕੀ ਦੇ ਦਿੱਤੀ। ਦਰਅਸਲ ਵੀਰਵਾਰ ਨੂੰ ਹਸਪਤਾਲ ਦੇ ਉਦਘਾਟਨ ਪ੍ਰੋਗਰਾਮ 'ਚ ਰਾਜਪਾਲ ਸਮੇਤ ਸਿਹਤ ਮੰਤਰੀ ਸੀਵਾਨ ਪੁੱਜੇ ਸਨ। ਇਸ ਦੌਰਾਨ ਇਕ ਰਾਜਪਾਲ ਦੀ ਸੁਰੱਖਿਆ 'ਚ ਲੱਗੇ ਇਕ ਪੁਲਸ ਅਧਿਕਾਰੀ ਨੇ ਉਨ੍ਹਾਂ ਨੂੰ ਨਹੀਂ ਪਛਾਣ ਪਾਉਣ ਕਾਰਨ ਪ੍ਰੋਗਰਾਮ 'ਚ ਜਾਣ ਤੋਂ ਰੋਕ ਦਿੱਤਾ। ਇਸ 'ਤੇ ਮੰਗਲ ਪਾਂਡੇ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਏ.ਐੱਸ.ਆਈ. ਗਣੇਸ਼ ਚੌਹਾਨ ਨੂੰ ਮੁਅੱਤਲ ਕਰਨ ਦੀ ਧਮਕੀ ਦਿੱਤੀ।

ਰਾਜਪਾਲ ਫਾਗੂ ਚੌਹਾਨ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਲਸ ਹਰ ਕਿਸੇ ਦੀ ਤਲਾਸ਼ੀ ਲੈ ਰਹੀ ਸੀ ਅਤੇ ਵੀ.ਆਈ.ਪੀ. ਦੇ ਵੀ ਅੰਦਰ ਜਾਣ 'ਤੇ ਬਾਰੀਕ ਨਜ਼ਰ ਰੱਖ ਰਹੀ ਸੀ। ਇਸ ਵਿਚ ਬਿਹਾਰ ਸਰਕਾਰ ਦੇ ਸਿਹਤ ਮੰਤਰੀ ਮੰਗਲ ਪਾਂਡੇ ਦੀ ਵਾਰੀ ਆਈ ਤਾਂ ਡਿਊਟੀ 'ਤੇ ਤਾਇਨਾਤ ਏ.ਐੱਸ.ਆਈ. ਗਣੇਸ਼ ਚੌਹਾਨ ਨੇ ਉਨ੍ਹਾਂ ਨੂੰ ਪ੍ਰੋਗਰਾਮ ਦੇ ਅੰਦਰ ਜਾਣ ਤੋਂ ਰੋਕ ਦਿੱਤਾ। ਇਸ 'ਤੇ ਮੰਤਰੀ ਮੰਗਲ ਪਾਂਡੇ ਦਾ ਗੁੱਸਾ 7ਵੇਂ ਆਸਮਾਨ 'ਤੇ ਪਹੁੰਚ ਗਿਆ। ਉਨ੍ਹਾਂ ਨੇ ਗੁੱਸੇ 'ਚ ਡਿਊਟੀ 'ਤੇ ਤਾਇਨਾਤ ਏ.ਐੱਸ.ਆਈ. ਨੂੰ ਜੰਮ ਕੇ ਫਟਕਾਰ ਲਗਾਈ ਅਤੇ ਮੁਅੱਤਲ ਕਰਨ ਦੀ ਧਮਕੀ ਦੇ ਦਿੱਤੀ। ਉਨ੍ਹਾਂ ਨੇ ਐੱਸ.ਡੀ.ਪੀ.ਓ. ਜਿਤੇਂਦਰ ਪਾਂਡੇ ਤੋਂ ਏ.ਐੱਸ.ਆਈ. ਗਣੇਸ਼ ਚੌਹਾਨ ਨੂੰ ਤੁਰੰਤ ਸਸਪੈਂਡ ਕਰਨ ਨੂੰ ਕਿਹਾ।


DIsha

Edited By DIsha