ਬਿਹਾਰ ਸਰਕਾਰ ਨੇ ਯੂਕਰੇਨ ’ਚ ਫਸੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਹੈਲਪਲਾਈਨ
Sunday, Feb 27, 2022 - 11:48 AM (IST)
 
            
            ਪਟਨਾ (ਭਾਸ਼ਾ)– ਬਿਹਾਰ ਸਰਕਾਰ ਨੇ ਸੂਬੇ ਦੇ ਉਨ੍ਹਾਂ ਕੁੜੀਆਂ ਅਤੇ ਮੁੰਡਿਆਂ ਲਈ ਹੈਲਪਲਾਈਨ ਸ਼ੁਰੂ ਕੀਤੀ ਹੈ, ਜੋ ਉੱਚ ਸਿੱਖਿਆ ਲਈ ਯੂਕਰੇਨ ਗਏ ਸਨ ਅਤੇ ਹੁਣ ਰੂਸ ਦੇ ਹਮਲੇ ਤੋਂ ਬਾਅਦ ਦੇਸ਼ ਪਰਤਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਸੂਬੇ ਦੇ ਆਫ਼ਤ ਪ੍ਰਬੰਧਨ ਵਿਭਾਗ ਨੇ 0612-2294204,01612-1070 ਅਤੇ 7070290170 ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਸਰਕਾਰ ਨੇ ਇਕ ਈਮੇਲ ਆਈ. ਡੀ. ਵੀ ਜਾਰੀ ਕੀਤੀ ਹੈ। ਨਵੀਂ ਦਿੱਲੀ ’ਚ ਬਿਹਾਰ ਭਵਨ ਨੇ ਵੀ ਹੈਲਪਲਾਈਨ ਨੰਬਰ 7217788114 ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: ਯੂਕਰੇਨ ਤੋਂ ਪਰਤਣ ਵਾਲੇ ਨਾਗਰਿਕਾਂ ਦੀ ਯਾਤਰਾ ਦਾ ਖ਼ਰਚਾ ਚੁੱਕੇਗੀ ਬਿਹਾਰ ਸਰਕਾਰ, ਚਿੰਤਾ ’ਚ ਮਾਪੇ
ਵਿਦੇਸ਼ ਮੰਤਰਾਲਾ ਨੇ ਇਕ ਸਲਾਹ ਜਾਰੀ ਕਰ ਕੇ ਯੂਕਰੇਨ ’ਚ ਭਾਰਤੀ ਨਾਗਰਿਕਾਂ ਨੂੰ ਬਿਨਾਂ ਸੂਚਨਾ ਦਿੱਤੇ ਸਰਹੱਦ ਜਾਂਚ ਚੌਕੀਆਂ ਵੱਲ ਨਾ ਵੱਧਣ ਦੀ ਬੇਨਤੀ ਕੀਤੀ ਹੈ। ਯੂਕਰੇਨ ਤੋਂ ਭਾਰਤੀਆਂ, ਜ਼ਿਆਦਾਤਰ ਡਾਕਟਰੀ ਵਿਦਿਆਰਥੀਆਂ ਨੂੰ ਜਹਾਜ਼ ਰਾਹੀਂ ਕੱਢਣ ਦੀ ਮੁਹਿੰਮ ਚੱਲ ਰਹੀ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਉਹ ਦੇਸ਼ ਪਰਤਣ ਵਾਲੇ ਨਾਗਰਿਕਾਂ ਤੋਂ ਕੋਈ ਯਾਤਰਾ ਫ਼ੀਸ ਨਹੀਂ ਲਵੇਗੀ। ਉੱਥੇ ਹੀ ਬਿਹਾਰ ’ਚ ਨਿਤੀਸ਼ ਸਰਕਾਰ ਨੇ ਕਿਹਾ ਕਿ ਉਹ ਸੂਬੇ ਦੇ ਲੋਕਾਂ ਦੀ ਯਾਤਰਾ ਦਾ ਬਾਕੀ ਖਰਚ ਚੁੱਕੇਗੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            