ਤੰਬਾਕੂ ਖਾਣ ਵਾਲੇ ਹੋ ਜਾਣ ਸਾਵਧਾਨ ! ਜਨਤਕ ਥਾਂਵਾਂ ''ਤੇ ਥੁੱਕਿਆ ਤਾਂ ਮਿਲੇਗੀ ਇਹ ਸਜ਼ਾ

Wednesday, Apr 15, 2020 - 12:30 PM (IST)

ਤੰਬਾਕੂ ਖਾਣ ਵਾਲੇ ਹੋ ਜਾਣ ਸਾਵਧਾਨ ! ਜਨਤਕ ਥਾਂਵਾਂ ''ਤੇ ਥੁੱਕਿਆ ਤਾਂ ਮਿਲੇਗੀ ਇਹ ਸਜ਼ਾ

ਪਟਨਾ- ਬਿਹਾਰ ਸਰਕਾਰ ਨੇ ਤੰਬਾਕੂ ਅਤੇ ਗੁਟਕਾ ਖਾ ਕੇ ਇੱਧਰ-ਉੱਧਰ ਥੁੱਕਣ ਅਤੇ ਕੋਰੋਨਾ ਵਾਇਰਸ ਫੈਲਣ ਦੇ ਖਤਰੇ ਮੱਦੇਨਜ਼ਰ ਇਕ ਵੱਡਾ ਫੈਸਲਾ ਲਿਆ ਹੈ। ਫੈਸਲੇ ਅਨੁਸਾਰ, ਤੰਬਾਕੂ ਖਾ ਕੇ ਜਨਤਕ ਥਾਂਵਾਂ 'ਤੇ ਥੁੱਕਣ ਵਾਲਿਆਂ ਨੂੰ 6 ਮਹੀਨੇ ਜੇਲ ਦੀ ਸਜ਼ਾ ਕੱਟਣੀ ਪਵੇਗੀ। ਸਿਹਤ ਵਿਭਾਗ ਦੇ ਪ੍ਰਧਾਨ ਸਕੱਤਰ ਸੰਜੇ ਕੁਮਾਰ ਨੇ ਇਕ ਆਦੇਸ਼ ਜਾਰੀ ਕਰਦੇ ਹੋਏ ਜਨਤਕ ਥਾਂਵਾਂ 'ਤੇ ਪਾਨ ਮਸਾਲਾ, ਖੈਨੀ ਅਤੇ ਗੁਟਕੇ ਦੀ ਵਰਤੋਂ 'ਤੇ ਪਾਬੰਦੀ ਲਗਾਈ ਹੈ।

ਸੰਜੇ ਨੇ ਦੱਸਿਆ ਕਿ ਪਾਨ ਮਸਾਲਾ, ਖੈਨੀ ਅਤੇ ਗੁਟਕਾ ਖਾ ਕੇ ਇੱਧਰ-ਉੱਧਰ ਥੁੱਕਣ ਨਾਲ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਵਧਦਾ ਹੈ। ਜਨਤਕ ਥਾਂਵਾਂ 'ਤੇ ਤੰਬਾਕੂ ਪਦਾਰਥਾਂ ਦੀ ਵਰਤੋਂ 'ਤੇ ਪਾਬੰਦੀ ਲਗਾਈ ਗਈ ਹੈ। ਸੰਜੇ ਨੇ ਤੰਬਾਕੂ ਅਤੇ ਕੋਈ ਹੋਰ ਪਦਾਰਥ ਖਾ ਕੇ ਥੁੱਕਣ 'ਤੇ 6 ਮਹੀਨੇ ਕੈਦ ਅਤੇ 200 ਰੁਪਏ ਜ਼ੁਰਮਾਨੇ ਦਾ ਆਦੇਸ਼ ਜਾਰੀ ਕੀਤਾ ਹੈ।


author

DIsha

Content Editor

Related News