ਕੋਰੋਨਾ ਸੰਕਟ ''ਚ ਐਂਬੁਲੈਂਸ ਚਾਲਕਾਂ ਦੀ ਮਨਮਾਨੀ ''ਤੇ ਬ੍ਰੇਕ, ਸਰਕਾਰ ਨੇ ਰੇਟ ਕਾਰਡ ਕੀਤਾ ਜਾਰੀ
Thursday, May 06, 2021 - 02:48 AM (IST)
ਪਟਨਾ - ਬਿਹਾਰ ਵਿੱਚ ਕੋਰੋਨਾ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ। ਹਸਪਤਾਲਾਂ ਵਿੱਚ ਮਰੀਜ਼ਾਂ ਦੀ ਲਾਈਨ ਲੱਗੀ ਹੋਈ ਹੈ। ਤਾਂ ਉਥੇ ਹੀ ਹਸਪਤਾਲ ਤੱਕ ਪਹੁੰਚਾਉਣ ਲਈ ਐਂਬੁਲੈਂਸ ਚਾਲਕ ਵੀ ਮਨਮਾਨੀ ਪੈਸਾ ਵਸੂਲ ਕਰ ਰਹੇ ਹਨ। ਇਸ ਸੰਬੰਧ ਵਿੱਚ ਸ਼ਿਕਾਇਤ ਮਿਲਣ ਤੋਂ ਬਾਅਦ ਸਰਕਾਰ ਨੇ ਵੱਡਾ ਕਦਮ ਚੁੱਕਦੇ ਹੋਏ ਐਂਬੁਲੈਂਸ ਦੇ ਕਿਰਾਏ ਦਾ ਰੇਟ ਕਾਰਡ ਜਾਰੀ ਕਰ ਦਿੱਤਾ ਹੈ। ਇਸਦੇ ਨਾਲ ਹੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਇਸ ਤੋਂ ਜ਼ਿਆਦਾ ਕੋਈ ਕਿਰਾਇਆ ਵਸੂਲਦਾ ਹੈ, ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਮਹਾਰਾਸ਼ਟਰ: 24 ਘੰਟੇ 'ਚ ਰਿਕਾਰਡ 920 ਲੋਕਾਂ ਦੀ ਮੌਤ, 57 ਹਜ਼ਾਰ ਤੋਂ ਵੱਧ ਨਵੇਂ ਮਾਮਲੇ
ਰਾਜ ਵਿੱਚ ਐਂਬੁਲੈਂਸ ਦਾ ਕਿਰਾਇਆ ਨਿਰਧਾਰਤ ਕਰਣ ਲਈ ਸਿਹਤ ਵਿਭਾਗ ਅਤੇ ਟ੍ਰਾਂਸਪੋਰਟ ਵਿਭਾਗ ਦੇ ਆਪਸੀ ਤਾਲਮੇਲ ਨਾਲ ਗਠਿਤ ਕਮੇਟੀ ਦੁਆਰਾ ਇਹ ਰੇਟ ਲਿਸਟ ਤਿਆਰ ਕੀਤੀ ਹੈ। ਇਸ ਲਿਸਟ ਵਿੱਚ 6 ਤਰ੍ਹਾਂ ਦੇ ਐਂਬੁਲੈਂਸ ਲਈ ਵੱਖ-ਵੱਖ ਕਿਰਾਇਆ ਨਿਰਧਾਰਤ ਕੀਤਾ ਗਿਆ ਹੈ। ਜਿਸ ਵਿੱਚ 50 ਕਿ.ਮੀ. ਤੱਕ ਆਉਣ ਜਾਣ ਦਾ ਰੇਟ ਫਿਕਸਡ ਹੈ, ਉਥੇ ਹੀ ਇਸ ਤੋਂ ਜ਼ਿਆਦਾ ਦੂਰੀ ਦੀ ਯਾਤਰਾ ਕਰਣ 'ਤੇ ਰੇਟ ਤੈਅ ਕੀਤੇ ਗਏ ਹਨ। ਉਥੇ ਹੀ ਸਰਕਾਰ ਦੁਆਰਾ ਸਪੱਸ਼ਟ ਕਿਹਾ ਗਿਆ ਹੈ ਕਿ ਜੇਕਰ ਇਸ ਰੇਟ ਤੋਂ ਜ਼ਿਆਦਾ ਕੋਈ ਵੀ ਐਂਬੁਲੈਂਸ ਚਾਲਕ ਪੈਸੇ ਵਸੂਲਦਾ ਹੈ, ਤਾਂ ਉਸਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਹੈਦਰਾਬਾਦ ਤੋਂ ਪਰਤੇ ਨੌਜਵਾਨ ਦੀ ਕੋਰੋਨਾ ਦੇ ਨਵੇਂ ਸਟ੍ਰੇਨ ਨਾਲ ਮੌਤ
ਇਹ ਤੈਅ ਕੀਤੇ ਗਏ ਰੇਟ
ਐਂਬੁਲੈਂਸ ਵਿੱਚ ਪ੍ਰਯੋਗ ਕੀਤੀ ਜਾਣ ਵਾਲੀ ਆਮ ਛੋਟੀ ਕਾਰ ਲਈ 50 ਕਿ.ਮੀ. ਤੱਕ ਫਿਕਸਡ ਰੇਟ 1500 ਰੁਪਏ ਹਨ, ਉਥੇ ਹੀ ਇਸ ਤੋਂ ਜ਼ਿਆਦਾ ਚੱਲਣ 'ਤੇ 18 ਰੁਪਏ ਪ੍ਰਤੀ ਕਿ.ਮੀ. ਦੇ ਹਿਸਾਬ ਨਾਲ ਲੈ ਸਕਣਗੇ। ਉਥੇ ਹੀ ਏ.ਸੀ. ਛੋਟੀ ਕਾਰ ਦਾ ਕਿਰਾਇਆ 1700 ਰੁਪਏ, ਬੋਲੇਰੋ, ਸੂਮੋ ਅਤੇ ਮਾਰਸ਼ਲ ਲਈ ਫਿਕਸ ਕਿਰਾਇਆ 1800 ਰੁਪਏ ਅਤੇ ਉਸ ਤੋਂ ਜ਼ਿਆਦਾ ਚੱਲਣ 'ਤੇ 18 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਹੀ ਦੇਣਾ ਹੋਵੇਗਾ। ਉਥੇ ਹੀ ਜੇਕਰ ਇਸ ਵੱਡੀ ਕਾਰ ਵਿੱਚ ਏ.ਸੀ. ਹੈ, ਤਾਂ 50 ਕਿ.ਮੀ. ਲਈ ਇਨ੍ਹਾਂ ਦਾ ਕਿਰਾਇਆ 2100 ਰੁਪਏ ਰਹੇਗਾ। ਇਸ ਤੋਂ ਜ਼ਿਆਦਾ ਚੱਲਣ 'ਤੇ 18 ਰੁਪਏ ਪ੍ਰਤੀ ਕਿ.ਮੀ. ਦਾ ਚਾਰਜ ਦੇਣਾ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।