ਰਾਹਤ ਸਮੱਗਰੀ ਪਹੁੰਚਾਉਣ ਆਇਆ ਹੈਲੀਕਾਪਟਰ, ਹਵਾ ਨਾਲ ਉੱਡੇ ਬਜ਼ੁਰਗ ਦੇ 25 ਹਜ਼ਾਰ ਰੁਪਏ

07/28/2020 6:40:27 PM

ਬਿਹਾਰ- ਬਿਹਾਰ 'ਚ ਹੜ੍ਹ ਨੇ ਲੋਕਾਂ ਦਾ ਜਿਊਂਣਾ ਮੁਸ਼ਕਲ ਕਰ ਰੱਖਿਆ ਹੈ। ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਕਿਸੇ ਗਰੀਬ ਦੀ ਮਿਹਨਤ ਦੀ ਕਮਾਈ ਕਿਤੇ ਚੱਲੀ ਜਾਵੇ ਤਾਂ ਉਸ 'ਤੇ ਕੀ ਬੀਤੇਗੀ। ਅਜਿਹਾ ਹੀ ਮਾਮਲਾ ਬਿਹਾਰ ਦੇ ਗੋਪਾਲਗੰਜ 'ਚ ਸਾਹਮਣੇ ਆਇਆ ਹੈ। ਜਿੱਥੇ ਇਕ ਬਜ਼ੁਰਗ ਸ਼ਿਵਜੀ ਚੌਧਰੀ ਨਾਲ ਦੇ 25 ਹਜ਼ਾਰ ਰੁਪਏ ਹੈਲੀਕਾਪਟਰ ਦੀ ਹਵਾ ਨਾਲ ਕਿਤੇ ਉੱਡ ਗਏ। ਸ਼ਿਵਜੀ ਚੌਧਰੀ ਨੇ ਆਪਣੀ ਕਮਾਈ ਦੇ ਪੈਸਿਆਂ ਨੂੰ ਇਕ ਬਟੁਏ 'ਚ ਰੱਖਿਆ ਸੀ ਅਤੇ ਬਟੁਏ ਨੂੰ ਛੱਤਰੀ ਦੇ ਅੰਦਰ ਲੁਕਾ ਕੇ ਰੱਖਿਆ ਸੀ। ਜਿਵੇਂ ਹੀ ਰਾਹਤ ਸਮੱਗਰੀ ਦੇਣ ਲਈ ਹੈਲੀਕਾਪਟਰ ਆਇਆ, ਹਵਾ ਨਾਲ ਛੱਤਰੀ ਨਾਲ ਪੈਸਿਆਂ ਦਾ ਬਟੁਆ ਕਿਤੇ ਉੱਡ ਕੇ ਚੱਲਾ ਗਿਆ।

PunjabKesariਸ਼ਿਵਜੀ ਚੌਧਰੀ ਨੇ ਇਹ ਪੈਸੇ ਆਪਣੀ ਮੱਝ ਵੇਚ ਕੇ ਇਕੱਠੇ ਕੀਤੇ ਸਨ। ਹੁਣ ਉਸ ਕੋਲ ਇਕ ਪੈਸਾ ਤੱਕ ਨਹੀਂ ਹੈ। ਬਜ਼ੁਰਗ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਦੌਰਾਨ ਲੋਕਾਂ ਨੇ ਉਸ ਦੇ ਪੈਸਿਆਂ ਦੇ ਬਟੁਏ ਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੂੰ ਨਹੀਂ ਮਿਲਿਆ। ਇਸ ਦੌਰਾਨ ਸਥਾਨਕ ਵਿਧਾਇਕ ਮੁਹੰਮਦ ਨੇਮਤੁਲਾ ਮੌਕੇ 'ਤੇ ਆਏ ਅਤੇ ਹਮਦਰਦੀ ਦਿੰਦੇ ਹੋਏ ਉਨ੍ਹਾਂ ਨੇ 400 ਰੁਪਏ ਬਜ਼ੁਰਗ ਨੂੰ ਦਿੱਤੇ ਪਰ ਇਹ ਪੈਸੇ ਲੈਣ ਤੋਂ ਬਜ਼ੁਰਗ ਨੇ ਇਨਕਾਰ ਕਰ ਦਿੱਤਾ ਅਤੇ ਵਿਧਾਇਕ ਦੀ ਇਕ ਗੱਲ ਤੱਕ ਨਹੀਂ ਸੁਣੀ। ਦੱਸਣਯੋਗ ਹੈ ਕਿ ਹੜ੍ਹ ਅਤੇ ਬਾਰਸ਼ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਹੁਣ ਤੱਕ ਕਈ ਲੋਕਾਂ ਦੀ ਜਾਨ ਜਾ ਚੁਕੀ ਹੈ ਅਤੇ ਕਈ ਘਰ ਤਬਾਹ ਹੋ ਚੁਕੇ ਹਨ। ਸਰਕਾਰ ਵਲੋਂ ਰਾਹਤ ਸਮੱਗਰੀ ਲੋਕਾਂ ਕੋਲ ਪਹੁੰਚਾਈ ਜਾ ਰਹੀ ਹੈ।
 


DIsha

Content Editor

Related News