15 ਸਾਲਾ ਬਾਅਦ ਵੀ ਅਸਫਲਤਾ ਦਾ ਦੋਸ਼ ਵਿਰੋਧੀ ਨੂੰ ਦੇ ਰਹੀ ਨੀਤੀਸ਼ ਸਰਕਾਰ: ਤੇਜਸਵੀ

Tuesday, Oct 01, 2019 - 12:37 PM (IST)

15 ਸਾਲਾ ਬਾਅਦ ਵੀ ਅਸਫਲਤਾ ਦਾ ਦੋਸ਼ ਵਿਰੋਧੀ ਨੂੰ ਦੇ ਰਹੀ ਨੀਤੀਸ਼ ਸਰਕਾਰ: ਤੇਜਸਵੀ

ਪਟਨਾ—ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ) ਦੇ ਨੇਤਾ ਤੇਜਸਵੀ ਯਾਦਵ ਨੇ ਸੂਬੇ 'ਚ ਹੜ੍ਹ ਨੂੰ ਲੈ ਕੇ ਇੱਕ ਵਾਰ ਫਿਰ ਨੀਤੀਸ਼ ਸਰਕਾਰ 'ਤੇ ਨਿਸ਼ਾਨ ਵਿੰਨ੍ਹਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇੱਕ ਸਾਲ ਪਹਿਲਾਂ ਵੀ ਸੁਸ਼ੀਲ ਮੋਦੀ ਦੇ ਘਰ 'ਚ ਬਾਰਿਸ਼ ਦਾ ਪਾਣੀ ਭਰ ਗਿਆ ਪਰ ਫਿਰ ਵੀ ਪਾਣੀ ਕੱਢਣ ਦੀ ਕੋਈ ਵਿਵਸਥਾ ਨਹੀਂ ਹੋਈ। ਆਰ. ਜੇ. ਡੀ. ਨੇਤਾ ਨੇ ਟਵੀਟ ਕਰ ਕੇ ਕਿਹਾ, ''ਇੱਕ ਸਾਲ ਪਹਿਲਾਂ ਵੀ ਸੁਸ਼ੀਲ ਮੋਦੀ ਦੇ ਘਰ 'ਚ ਬਾਰਿਸ਼ ਦਾ ਪਾਣੀ ਭਰ ਗਿਆ, ਉਦੋਂ ਵੀ ਪਾਣੀ ਦੀ ਨਿਕਾਸੀ ਨਹੀਂ ਹੋਈ ਸੀ ਪਰ 15 ਸਾਲਾਂ ਬਾਅਦ ਵੀ ਆਪਣੀ ਅਸਫਲਤਾ ਦਾ ਦੋਸ਼ ਨੀਤੀਸ਼ ਸਰਕਾਰ ਦੇ ਲੋਕ ਵਿਰੋਧੀ ਧਿਰ, ਸਾਵਣ-ਭਾਦੋ, ਪੂਰਵਜ, ਹਥੀਆ ਨਕਸਤ੍ਰ, ਮੌਸਮ, ਕੁਦਰਤ ਆਦਿ ਨੂੰ ਹੀ ਦਿੰਦੇ ਹਨ।"

PunjabKesari

ਦੱਸ ਦੇਈਏ ਕਿ ਸੂਬੇ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਆਪਣੇ ਪਰਿਵਾਰ ਦੇ ਨਾਲ 3 ਦਿਨਾਂ ਤੱਕ ਫਸੇ ਰਹੇ। ਪਟਨਾ ਦੇ ਰਾਜਿੰਦਰ ਨਗਰ 'ਚ ਸਥਿਤ ਆਪਣੇ ਘਰ 'ਚ ਫਸੇ ਡਿਪਟੀ ਸੀ. ਐੱਮ. ਸੁਸ਼ੀਲ ਕੁਮਾਰ ਮੋਦੀ ਨੂੰ ਐੱਨ. ਡੀ. ਆਰ. ਐੱਫ. ਦੀ ਟੀਮ ਨੇ ਰੈਸਕਿਊ ਕੀਤਾ। ਹੜ੍ਹ ਦੌਰਾਨ ਘਰ 'ਚ ਫਸੇ ਡਿਪਟੀ ਸੀ. ਐੱਮ. ਦੇ ਪਰਿਵਾਰ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਉਨ੍ਹਾਂ ਦੇ ਘਰ ਨਾ ਤਾਂ ਪੀਣ ਦਾ ਪਾਣੀ ਸੀ ਅਤੇ ਨਾ ਹੀ ਬਿਜਲੀ ਸੀ।

ਜ਼ਿਕਰਯੋਗ ਹੈ ਕਿ ਬਿਹਾਰ ਦੀ ਰਾਜਧਾਨੀ ਪਟਨਾ ਸਮੇਤ ਸੂਬੇ ਦੇ ਕਈ ਇਲਾਕਿਆਂ 'ਚ ਪਾਣੀ 'ਚ ਡੁੱਬ ਗਏ। ਬਾਰਿਸ਼ ਕਾਰਨ ਪਾਣੀ 'ਚ ਡੁੱਬੇ ਇਲਾਕਿਆਂ 'ਚ ਰਾਹਤ ਅਤੇ ਬਚਾਅ ਕੰਮ ਤੇਜ਼ ਹੋ ਗਿਆ। ਰਾਹਤ ਅਤੇ ਬਚਾਅ 'ਚ ਮਦਦ ਲਈ ਕੇਂਦਰ ਸਰਕਾਰ ਨੇ ਹਵਾਈ ਫੌਜ ਦੇ 2 ਹੈਲੀਕਾਪਟਰ ਉਪਲੱਬਧ ਕਰਵਾਏ।


author

Iqbalkaur

Content Editor

Related News