ਪਰਿਵਾਰਕ ਕਲੇਸ਼ ਕਾਰਨ ਸਹੁਰੇ ਨੇ ਨੂੰਹ ਨੂੰ ਚਾਕੂ ਮਾਰ ਕੀਤਾ ਕਤਲ, ਫਿਰ ਕੀਤੀ ਖੁਦਕੁਸ਼ੀ

Sunday, Jul 12, 2020 - 05:30 PM (IST)

ਕਿਸ਼ਨਗੰਜ- ਬਿਹਾਰ 'ਚ ਕਿਸ਼ਨਗੰਜ ਜ਼ਿਲ੍ਹੇ ਦੇ ਬਹਾਦਰਗੰਜ ਥਾਣਾ ਖੇਤਰ 'ਚ ਐਤਵਾਰ ਨੂੰ ਪਰਿਵਾਰਕ ਵਿਵਾਦ 'ਚ ਸਹੁਰੇ ਨੇ ਨੂੰਹ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਕੀਟਨਾਸ਼ਕ ਖਾ ਕੇ ਖੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਨੇ ਦੱਸਿਆ ਕਿ ਡੋਹਰ ਮਲਾਨੀ ਪਿੰਡ ਦੇ ਵਾਰਡ ਨੰਬਰ 6 ਵਾਸੀ ਈਸ਼ਵਰ ਲਾਲ ਨੇ ਆਪਣੇ ਬੇਟੇ ਸੁਖਦੇਵ ਲਾਲ ਦਾ ਵਿਆਹ ਕਰੀਬ 10 ਸਾਲ ਪਹਿਲਾਂ ਕਰਵਾਇਆ ਸੀ। 2 ਸਾਲਾਂ ਤੋਂ ਸਹੁਰੇ ਅਤੇ ਨੂੰਹ 'ਚ ਕਾਫ਼ੀ ਕਲੇਸ਼ ਹੋ ਰਿਹਾ ਸੀ। ਅੱਜ ਯਾਨੀ ਐਤਵਾਰ ਨੂੰ ਸਹੁਰੇ ਈਸ਼ਵਰ ਲਾਲ ਅਤੇ ਉਨ੍ਹਾਂ ਦੀ ਨੂੰਹ ਸੁੰਦਰੀ ਦੇਵੀ 'ਚ ਫਿਰ ਤੋਂ ਪਰਿਵਾਰਕ ਵਿਵਾਦ ਸ਼ੁਰੂ ਹੋ ਗਿਆ, ਜਿਸ ਨਾਲ ਗੁੱਸੇ 'ਚ ਆ ਕੇ ਈਸ਼ਵਰ ਲਾਲ ਨੇ ਚਾਕੂ ਮਾਰ ਕੇ ਨੂੰਹ ਸੁੰਦਰੀ ਦੇਵੀ ਨੂੰ ਜ਼ਖਮੀ ਕਰ ਦਿੱਤਾ।

ਸੂਤਰਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਸਹੁਰੇ ਈਸ਼ਵਰ ਲਾਲ ਨੇ ਕੀਟਨਾਸ਼ਕ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਬੇਟੇ ਸੁਖਦੇਵ ਲਾਲ ਨੇ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਬਹਾਦਰਗੰਜ ਥਾਣੇ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀ ਸੁੰਦਰੀ ਦੇਵੀ ਨੂੰ ਬਹਾਦਰਗੰਜ ਸਿਹਤ ਕੇਂਦਰ 'ਚ ਦਾਖ਼ਲ ਕਰਵਾਇਆ। ਲਾਸ਼ ਨੂੰ ਪੋਸਟਮਾਰਟਮ ਲਈ ਕਿਸ਼ਨਗੰਜ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


DIsha

Content Editor

Related News