ਬਿਹਾਰ ਚੋਣਾਂ: ਮਹਾਗਠਜੋੜ ਨੇ ਜਾਰੀ ਕੀਤਾ ਮੈਨੀਫੈਸਟੋ, 10 ਲੱਖ ਨੌਕਰੀਆਂ ਦੇ ਨਾਲ ਕੀਤੇ ਇਹ ਵਾਅਦੇ

Saturday, Oct 17, 2020 - 02:30 PM (IST)

ਪਟਨਾ— ਰਾਸ਼ਟਰੀ ਜਨਤਾ ਦਲ (ਰਾਜਦ) ਦੀ ਅਗਵਾਈ ਵਾਲੇ ਮਹਾਗਠਜੋੜ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਆਪਣਾ ਚੋਣ ਮੈਨੀਫੈਸਟੋ 'ਪ੍ਰਣ ਸਾਡਾ ਸੰਕਲਪ ਬਦਲਾਅ ਦਾ' ਜਾਰੀ ਕਰ ਦਿੱਤਾ ਹੈ। ਇਸ ਮੁਤਾਬਕ 10 ਲੱਖ ਨੌਜਵਾਨਾਂ ਨੂੰ ਸਥਾਈ ਨੌਕਰੀ, ਅਧਿਆਪਕਾਂ ਨੂੰ ਬਰਾਬਰ ਕੰਮ ਦੇ ਬਦਲੇ ਬਰਾਬਰ ਤਨਖ਼ਾਹ ਦੇਣ, ਠੇਕੇਦਾਰੀ ਅਮਲ ਨੂੰ ਖਤਮ ਕਰਨ ਅਤੇ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਦਾ ਵਾਅਦਾ ਕੀਤਾ ਹੈ।  ਮਹਾਗਠਜੋੜ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇਜਸਵੀ ਯਾਦਵ ਨੇ ਕਾਂਗਰਸ ਦੇ ਸੀਨੀਅਰ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਅਤੇ ਬਿਹਾਰ ਦੇ ਮੁਖੀ ਸ਼ਕਤੀ ਸਿੰਘ ਗੋਹਿਲ, ਪ੍ਰਦੇਸ਼ ਪ੍ਰਧਾਨ ਮਦਨ ਮੋਹਨ ਝਾਅ, ਭਾਰਤ ਦੀ ਕਮਿਊਨਿਸਟ ਪਾਰਟੀ ਮਾਕਸਵਾਦੀ ਲੇਨਿਨਵਾਦੀ ਦੀ ਸ਼ਸ਼ੀ ਯਾਦਵ, ਮਾਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਅਰੁਣ ਸਿਨਹਾ ਅਤੇ ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਦੇ ਰਾਮ ਬਾਬੂ ਕੁਮਾਰ ਨਾਲ ਪੱਤਰਕਾਰ ਸੰਮੇਲਨ 'ਚ ਚੋਣ ਮੈਨੀਫੈਸਟੋ ਦਾ ਐਲਾਨ ਕੀਤਾ ਹੈ। 

ਚੋਣ ਮੈਨੀਫੈਸਟੋ 'ਪ੍ਰਣ ਸਾਡਾ ਸੰਕਲਪ ਬਦਲਾਅ ਦਾ' ਜਾਰੀ ਕਰਦੇ ਹੋਏ ਨਿਤੀਸ਼ ਸਰਕਾਰ ਨੂੰ ਹਰ ਮੋਰਚੇ 'ਤੇ ਅਸਫ਼ਲ ਦੱਸਿਆ ਅਤੇ ਕਿਹਾ ਕਿ ਸਰਕਾਰ ਰੁਜ਼ਗਾਰ, ਗਰੀਬੀ, ਭੁੱਖਮਰੀ ਅਤੇ ਪਲਾਇਨ 'ਤੇ ਗੱਲ ਨਹੀਂ ਕਰਨਾ ਚਾਹੁੰਦੀ ਹੈ। ਪਿਛਲੇ 15 ਸਾਲਾਂ ਵਿਚ ਨਿਤੀਸ਼ ਕੁਮਾਰ ਸੂਬੇ ਦੇ ਮੁੱਖ ਮੰਤਰੀ ਹਨ ਪਰ ਅੱਜ ਤੱਕ ਬਿਹਾਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਨਹੀਂ ਦਿਵਾ ਸਕੇ। ਉਨ੍ਹਾਂ ਨੇ ਕਿਹਾ ਕਿ ਬਿਹਾਰ ਤੋਂ ਪਲਾਇਨ ਨੂੰ ਰੋਕਣਾ ਮਹਾਗਠਜੋੜ ਦਾ ਸੰਕਲਪ ਹੈ। ਮਹਾਗਠਜੋੜ ਦੀ ਸਰਕਾਰ ਬਣਦੇ ਹੀ ਪਹਿਲੀ ਕੈਬਨਿਟ ਦੀ ਬੈਠਕ ਵਿਚ 10 ਲੱਖ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਦਾ ਫ਼ੈਸਲਾ ਕੀਤਾ ਜਾਵੇਗਾ। ਯਾਦਵ ਨੇ ਕਿਹਾ ਕਿ ਪ੍ਰੀਖਿਆ ਲਈ ਭਰੇ ਜਾਣ ਵਾਲੇ ਬਿਨੈਕਾਰ ਫਾਰਮ ਮੁਫ਼ਤ ਹੋਣਗੇ ਅਤੇ ਪ੍ਰੀਖਿਆ ਕੇਂਦਰਾਂ ਤੱਕ ਜਾਣ ਦਾ ਕਿਰਾਇਆ ਵੀ ਸਰਕਾਰ ਦੇਵੇਗੀ।

ਅਧਿਆਪਕਾਂ ਨੂੰ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦੇਣ, ਰੋਜ਼ੀ-ਰੋਟੀ ਵਾਲੀਆਂ ਭੈਣਾਂ ਦੇ ਮਾਣ ਭੱਤੇ ਨੂੰ ਦੁੱਗਣਾ ਕਰਨ, ਮਨਰੇਗਾ ਦੀ ਤਰਜ਼ 'ਤੇ ਰੁਜ਼ਗਾਰ ਸਕੀਮ ਸ਼ੁਰੂ ਕਰਨ, ਮਨਰੇਗਾ ਤਹਿਤ ਪ੍ਰਤੀ ਪਰਿਵਾਰ ਦੀ ਥਾਂ ਪ੍ਰਤੀ ਵਿਅਕਤੀ ਕੰਮ ਦੀ ਵਿਵਸਥਾ, ਘੱਟੋ-ਘੱਟ ਤਨਖ਼ਾਹ ਦੀ ਗਰੰਟੀ ਅਤੇ ਕਾਰਜਕਾਰੀ ਦਿਨ ਨੂੰ 100 ਤੋਂ ਵਧਾ ਕੇ 200 ਕਰਨ ਦਾ, ਪਹਿਲੇ ਵਿਧਾਨਸਭਾ ਸੈਸ਼ਨ 'ਚ ਬਿਹਾਰ ਕੇਂਦਰ ਦੇ ਖੇਤੀ ਸੰਬੰਧੀ ਤਿੰਨ ਬਿੱਲ ਦੇ ਪ੍ਰਭਾਵ ਨੂੰ ਬਿਹਾਰ ਦੇ ਕਿਸਾਨਾਂ ਨੂੰ ਮੁਕਤੀ ਦਿਵਾਉਣ ਅਤੇ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਦਾ ਵਾਅਦਾ ਵੀ ਕੀਤਾ ਗਿਆ ਹੈ।


Tanu

Content Editor

Related News