"ਤਵੇ ਤੋਂ ਰੋਟੀ ਪਲਟਦੀ ਰਹਿਣੀ ਚਾਹੀਦੀ ਨਹੀਂ ਤਾਂ...'''', ਚੋਣਾਂ ਦੌਰਾਨ ਲਾਲੂ ਪ੍ਰਸਾਦ ਯਾਦਵ ਦੀ ਖ਼ਾਸ ਪੋਸਟ

Thursday, Nov 06, 2025 - 01:06 PM (IST)

"ਤਵੇ ਤੋਂ ਰੋਟੀ ਪਲਟਦੀ ਰਹਿਣੀ ਚਾਹੀਦੀ ਨਹੀਂ ਤਾਂ...'''', ਚੋਣਾਂ ਦੌਰਾਨ ਲਾਲੂ ਪ੍ਰਸਾਦ ਯਾਦਵ ਦੀ ਖ਼ਾਸ ਪੋਸਟ

ਨੈਸ਼ਨਲ ਡੈਸਕ : ਬਿਹਾਰ ਵਿੱਚ ਪਹਿਲੇ ਪੜਾਅ ਦੀ ਵੋਟਿੰਗ ਹੋ ਰਹੀ ਹੈ। ਅੱਜ 18 ਜ਼ਿਲ੍ਹਿਆਂ ਦੀਆਂ 121 ਸੀਟਾਂ ਲਈ ਵੋਟਿੰਗ ਜਾਰੀ ਹੈ। ਇਸ ਚੋਣ ਜੰਗ ਵਿੱਚ ਸਾਰਿਆਂ ਦੀਆਂ ਨਜ਼ਰਾਂ ਕਈ ਹਾਈ-ਪ੍ਰੋਫਾਈਲ ਸੀਟਾਂ 'ਤੇ ਹਨ। ਇਸ ਦੌਰਾਨ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਆਪਣੀ ਪਤਨੀ ਨਾਲ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਹਨਾਂ ਨੇ ਆਪਣੀ ਪਤਨੀ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਪੁੱਤਰ ਤੇਜਸਵੀ ਯਾਦਵ ਨਾਲ ਇੱਕ ਫੋਟੋ ਸਾਂਝੀ ਕੀਤੀ, ਜਿਸ ਵਿੱਚ ਸਿਆਹੀ ਵਾਲੀ ਉਂਗਲੀ ਦਿਖਾਈ ਦੇ ਰਹੀ ਹੈ। 

ਪੜ੍ਹੋ ਇਹ ਵੀ : ਥੱਪੜ ਤੇ ਥੱਪੜ ਠਾ ਥੱਪੜ! ਸੁਨਿਆਰੇ ਦੀ ਦੁਕਾਨ 'ਤੇ ਚੋਰੀ ਕਰਨ ਆਈ ਸੀ ਕੁੜੀ ਤੇ ਫਿਰ...(ਵੀਡੀਓ)

ਵੋਟ ਪਾਉਣ ਤੋਂ ਬਾਅਦ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸੁਪਰੀਮੋ ਲਾਲੂ ਪ੍ਰਸਾਦ ਨੇ ਰਾਜਨੀਤਿਕ ਸੁਰ ਛੇੜ ਦਿੱਤਾ। ਉਹਨਾਂ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕਰਦੇ ਹੋਏ ਉਸ ਦੀ ਕੈਪਸ਼ਨ ਵਿਚ ਕਿਹਾ, "ਤਵੇ ਤੋਂ ਰੋਟੀ ਪਲਟਦੀ ਰਹਿਣੀ ਚਾਹੀਦੀ ਨਹੀਂ ਤਾਂ ਸੜ ਜਾਵੇਗੀ। 20 ਸਾਲ ਬਹੁਤ ਹੋ ਗਿਆ। ਹੁਣ ਨੌਜਵਾਨ ਸਰਕਾਰ ਅਤੇ ਨਵੇਂ ਬਿਹਾਰ ਲਈ ਤੇਜਸਵੀ ਸਰਕਾਰ ਬਹੁਤ ਜ਼ਰੂਰੀ ਹੈ।" ਲਾਲੂ ਪ੍ਰਸਾਦ ਯਾਦਵ ਦੇ ਇਸ ਬਿਆਨ ਨੂੰ ਸੱਤਾ ਤਬਦੀਲੀ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।

ਪੜ੍ਹੋ ਇਹ ਵੀ : ਪੁਲਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 15 IPS ਤੇ 62 HPS ਅਧਿਕਾਰੀਆਂ ਦੇ ਤਬਾਦਲੇ

ਦੱਸ ਦੇਈਏ ਕਿ ਪਹਿਲੇ ਪੜਾਅ ਦੀ ਹੋ ਰਹੀ ਵੋਟਿੰਗ ਤੋਂ ਬਾਅਦ 122 ਸੀਟਾਂ ਲਈ ਦੂਜੇ ਪੜਾਅ ਦੀ ਵੋਟਿੰਗ 11 ਨਵੰਬਰ ਨੂੰ ਹੋਵੇਗੀ। ਸਾਰੀਆਂ ਸੀਟਾਂ ਦੇ ਚੋਣ ਨਤੀਜੇ 14 ਨਵੰਬਰ ਨੂੰ ਘੋਸ਼ਿਤ ਕੀਤੇ ਜਾਣਗੇ। ਚੋਣ ਕਮਿਸ਼ਨ ਨੇ ਨਿਰਪੱਖ ਅਤੇ ਸ਼ਾਂਤੀਪੂਰਨ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਸਾਰੇ ਪੋਲਿੰਗ ਬੂਥਾਂ 'ਤੇ ਕੈਮਰੇ ਲਗਾਏ ਗਏ ਹਨ ਅਤੇ ਕਮਿਸ਼ਨ ਲਾਈਵ ਵੈੱਬਕਾਸਟਿੰਗ ਰਾਹੀਂ ਹਰੇਕ ਪੋਲਿੰਗ ਸਟੇਸ਼ਨ ਦੀ ਨਿਗਰਾਨੀ ਕਰ ਰਿਹਾ ਹੈ। ਚੋਣ ਕਮਿਸ਼ਨ ਦੇ ਅਨੁਸਾਰ ਪਹਿਲੇ ਪੜਾਅ ਵਿੱਚ 30 ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ। ਇਨ੍ਹਾਂ ਵਿੱਚ 1.98 ਲੱਖ ਪੁਰਸ਼, 1.76 ਕਰੋੜ ਔਰਤਾਂ ਅਤੇ ਤੀਜਾ ਲਿੰਗ ਵੋਟਰ ਸ਼ਾਮਲ ਹਨ।


author

rajwinder kaur

Content Editor

Related News