ਉਪ ਚੋਣ ’ਚ ਰਾਜਗ ਦੀ ਹਾਰ ’ਤੇ ਨਿਤੀਸ਼ ਨੇ ਕਿਹਾ-‘ਜਨਤਾ ਮਾਲਕ ਹੈ’

Monday, Apr 18, 2022 - 11:56 AM (IST)

ਪਟਨਾ– ਬਿਹਾਰ ਦੀਆਂ ਬੋਚਹਾਂ ਵਿਧਾਨ ਸਭਾ ਸੀਟ ਦੀ ਉਪ ਚੋਣ ’ਚ ਰਾਸ਼ਟਰੀ ਜਨਤੰਤਰਿਕ ਗਠਜੋੜ (ਰਾਜਗ) ਦੀ ਹਾਰ ਤੋਂ ਇਕ ਦਿਨ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਐਤਵਾਰ ਨੂੰ ਕਿਹਾ ਕਿ ਲੋਕਾਂ ਦੀ ਇੱਛਾ ਸਰਵਉੱਚ ਹੈ। ਬੋਚਹਾਂ ਸੀਟ ਦੀ ਉਪ ਚੋਣ ’ਚ ਰਾਜਗ ਦੀ ਹਾਰ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਮੁੱਖ ਮੰਤਰੀ ਨੇ ਕਿਹਾ, ‘ਜਨਤਾ ਮਾਲਕ ਹੈ, ਜਿਸ ਨੂੰ ਚਾਹੇ ਉਹ ਆਪਣਾ ਵੋਟ ਦੇਵੇ । ਇਸ ’ਤੇ ਪ੍ਰਤੀਕਿਰਿਆ ਦੇਣਾ ਠੀਕ ਨਹੀਂ ਹੈ।’

ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਯੁਵਾ ਉਮੀਦਵਾਰ ਅਮਰ ਪਾਸਵਾਨ ਨੇ ਸ਼ਨੀਵਾਰ ਨੂੰ ਬੋਚਹਾਂ ਵਿਧਾਨ ਸਭਾ ਸੀਟ ਦੀ ਉਪ ਚੋਣ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਆਪਣੀ ਨੇੜਲੇ ਵਿਰੋਧ ਬੇਬੀ ਕੁਮਾਰੀ ਨੂੰ 36,658 ਵੋਟਾਂ ਨਾਲ ਹਰਾਇਆ ਸੀ। ਓਧਰ ਪਟਨਾ ਸਥਿਤ ਜਨਤਾ ਦਲ (ਯੂਨਾਈਟਿਡ) ਦੇ ਸੂਬਾ ਹੈੱਡ ਕੁਆਰਾਟਰ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੋਰੋਨਾ ਮਹਾਮਾਰੀ ਦੀ ਸਥਿਤੀ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਬਿਹਾਰ ’ਚ ਕੋਰੋਨਾ ਨੂੰ ਲੈ ਕੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ।


Rakesh

Content Editor

Related News