ਬਿਹਾਰ 'ਚ ਬਿਜਲੀ ਡਿੱਗਣ ਕਾਰਨ 8 ਬੱਚਿਆਂ ਦੀ ਮੌਤ, 10 ਜ਼ਖਮੀ

Friday, Jul 19, 2019 - 04:54 PM (IST)

ਬਿਹਾਰ 'ਚ ਬਿਜਲੀ ਡਿੱਗਣ ਕਾਰਨ 8 ਬੱਚਿਆਂ ਦੀ ਮੌਤ, 10 ਜ਼ਖਮੀ

ਪਟਨਾ—ਬਿਹਾਰ ਦੇ ਨਵਾਦਾ ਜ਼ਿਲੇ 'ਚ ਅੱਜ ਭਾਵ ਸ਼ੁੱਕਰਵਾਰ ਨੂੰ ਬਿਜਲੀ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਨਵਾਦਾ ਜ਼ਿਲੇ ਦੇ ਧਾਨਪੁਰ ਮੁਸਹਰੀ ਪਿੰਡ 'ਚ ਬਿਜਲੀ ਡਿੱਗਣ ਕਾਰਨ 8 ਬੱਚਿਆਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜਦੋਂ ਬਿਜਲੀ ਡਿੱਗੀ ਤਾਂ ਬੱਚੇ ਮੈਦਾਨ 'ਚ ਪਿੱਪਲ ਦੇ ਰੁੱਖ ਹੇਠਾ ਖੇਡ ਰਹੇ ਸੀ। ਜ਼ਖਮੀ ਬੱਚਿਆਂ ਨੂੰ ਸਥਾਨਿਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


author

Iqbalkaur

Content Editor

Related News