ਬਿਹਾਰ : ਚੱਲਦੀ ਰੇਲ ਗੱਡੀ ਦੇ ਇੰਜਣ ''ਚ ਲੱਗੀ ਅੱਗ, ਯਾਤਰੀਆਂ ਨੇ ਛਾਲ ਮਾਰ ਬਚਾਈ ਜਾਨ

Sunday, Jul 03, 2022 - 12:09 PM (IST)

ਬਿਹਾਰ : ਚੱਲਦੀ ਰੇਲ ਗੱਡੀ ਦੇ ਇੰਜਣ ''ਚ ਲੱਗੀ ਅੱਗ, ਯਾਤਰੀਆਂ ਨੇ ਛਾਲ ਮਾਰ ਬਚਾਈ ਜਾਨ

ਪਟਨਾ (ਵਾਰਤਾ)- ਉੱਤਰੀ ਬਿਹਾਰ ਦੇ ਰਕਸੌਲ-ਨਰਕਟਿਆਗੰਜ ਬਲਾਕ 'ਤੇ ਭੇਲਹੀ ਰੇਲਵੇ ਸਟੇਸ਼ਨ ਕੋਲ ਐਤਵਾਰ ਸਵੇਰੇ ਚੱਲਦੀ ਰੇਲ ਗੱਡੀ 'ਚ ਅੱਗ ਲੱਗਣ ਨਾਲ ਸੈਂਕੜੇ ਯਾਤਰੀ ਵਾਲ-ਵਾਲ ਬਚ ਗਏ। ਹਾਦਸਾ ਭੇਲਹੀ ਸਟੇਸ਼ਨ ਕੋਲ ਪੁਲ ਨੰਬਰ 39 'ਤੇ ਰਕਸੌਲ-ਨਰਕਟਿਆਗੰਜ ਪੈਸੇਂਜਰ ਰੇਲ ਗੱਡੀ ਨੰਬਰ -5541 ਦੇ ਇੰਜਣ 'ਚ ਸਵੇਰੇ 5.10 ਵਜੇ ਵਾਪਰਿਆ। ਅੱਗ ਸਭ ਤੋਂ ਪਹਿਲਾਂ ਰੇ ਗੱਡੀ ਦੇ ਗਾਰਡ ਨੇ ਦੇਖੀ, ਜਿਨ੍ਹਾਂ ਨੇ ਤੁਰੰਤ ਡਰਾਈਵਰਾਂ ਨੂੰ ਸੂਚਿਤ ਕੀਤਾ। ਉਸ ਸਮੇਂ ਰੇਲ ਗੱਡੀ ਭੇਲਹੀ ਰੇਲਵੇ ਸਟੇਸ਼ਨ ਕੋਲ ਸੀ। ਰੇਲ ਗੱਡੀ ਦੇ ਡਰਾਈਵਰਾਂ ਨੇ ਟਰੇਨ ਰੋਕਣ ਲਈ ਬਰੇਕ ਲਗਾਈ।

ਇਹ ਵੀ ਪੜ੍ਹੋ : ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਹਰ 5 'ਚੋਂ ਇਕ ਘਰ ਨੇ ਝੱਲਿਆ ਭੋਜਨ ਦਾ ਸੰਕਟ

ਯਾਤਰੀਆਂ ਨੇ ਤੁਰੰਤ ਰੇਲ ਗੱਡੀ ਤੋਂ ਛਾਲ ਮਾਰ ਦਿੱਤੀ। ਪੂਰੀ ਤਰ੍ਹਾਂ ਨਾਲ ਭੱਜ-ਦੌੜ ਪੈ ਗਈ ਅਤੇ ਯਾਤਰੀ ਕਾਫ਼ੀ ਗੁੱਸੇ 'ਚ ਨਜ਼ਰ ਆਏ। ਗਾਰਡ ਅਤੇ ਡਰਾਈਵਰਾਂ ਨੇ ਤੁਰੰਤ ਭੇਲਹੀ ਸਟੇਸ਼ਨ ਮਾਸਟਰ ਅਤੇ ਰਕਸੌਲ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਸੂਚਿਤ ਕੀਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News