ਮੁੰਬਈ ਪੁਲਸ ਦੀ ਵੱਡੀ ਕਾਮਯਾਬੀ, ਗੁਜਰਾਤ ''ਤੋਂ ਬਰਾਮਦ ਕੀਤੀ 1,026 ਕਰੋੜ ਰੁਪਏ ਦੀ ਡਰੱਗ

Tuesday, Aug 16, 2022 - 10:46 PM (IST)

ਨੈਸ਼ਨਲ ਡੈਸਕ-ਮੁੰਬਈ ਐਂਟੀ ਨਾਰਕੋਟਿਕਸ ਸੈੱਲ ਦੀ ਵਰਲੀ ਯੂਨਿਟ ਨੇ ਗੁਜਰਾਤ ਦੇ ਭਰੂਚ ਜ਼ਿਲ੍ਹੇ 'ਚ ਇਕ ਡਰੱਸ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਭਰੂਚ ਦੇ ਅੰਕਲੇਸ਼ਵਰ ਇਲਾਕੇ ਤੋਂ ਲਗਭਗ 513 ਕਿਲੋ ਐੱਮ.ਡੀ. ਡਰੱਗਸ ਬਰਾਮਦ ਕੀਤੀ ਹੈ। ਜ਼ਬਤ ਕੀਤੀ ਗਈ ਡਰੱਗ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ 1,026 ਕਰੋੜ ਰੁਪਏ ਹੈ। ਇਸ ਮਾਮਲੇ 'ਚ ਪੁਲਸ ਨੇ ਇਕ ਮਹਿਲਾ ਸਮੇਤ 7 ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਇਨ੍ਹਾਂ 'ਚੋਂ 5 ਲੋਕਾਂ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ ਅਤੇ ਦੋ ਦੋਸ਼ੀ ਐਂਟੀ ਨਾਰਕੋਟਿਕਸ ਸੈੱਲ ਦੀ ਹਿਰਾਸਤ 'ਚ ਹਨ।

ਇਹ ਵੀ ਪੜ੍ਹੋ :ਜਰਮਨੀ : ਕਾਰ ਨਾਲ ਪੰਜ ਲੋਕਾਂ ਨੂੰ ਕੁਚਲਣ ਦੇ ਮਾਮਲੇ 'ਚ ਡਰਾਈਵਰ ਨੂੰ ਉਮਰ ਕੈਦ ਦੀ ਸਜ਼ਾ

ਇਸ ਤੋਂ ਪਹਿਲਾਂ ਮੁੰਬਈ ਪੁਲਸ ਨੇ ਮਾਰਚ 'ਚ ਸ਼ਿਵਾਜੀ ਨਗਰ ਤੋਂ ਜੋ ਡਰੱਗ ਦੀ ਖੇਪ ਫੜੀ ਸੀ ਅਤੇ ਉਸ ਤੋਂ ਬਾਅਦ ਤੋਂ ਹੀ ਪੁਲਸ ਇਸ ਦਾ ਸੋਰਸ ਪਤਾ ਲਾਉਣ 'ਚ ਜੁੱਟੀ ਹੋਈ ਸੀ। ਮੁੰਬਈ ਪੁਲਸ ਨੂੰ ਇਸ ਖੇਪ ਨੂੰ ਫੜਨ 'ਚ ਪੰਜ ਮਹੀਨੇ ਤੱਕ ਸੰਘਰਸ਼ ਕਰਨਾ ਪਿਆ। ਮਾਰਚ ਤੋਂ ਬਾਅਦ ਤੋਂ ਹੀ ਮੁੰਬਈ ਪੁਲਸ ਦੀ ਐਂਟੀ ਨਾਰਕੋਟਿਕਸ ਸੈੱਲ ਇਸ 'ਤੇ ਲਗਾਤਾਰ ਕੰਮ ਕਰ ਰਹੀ ਸੀ। ਪੁਲਸ ਨੂੰ ਲੱਗਦਾ ਹੈ ਕਿ ਇਹ ਇਕ ਵੱਡਾ ਅੰਤਰਰਾਸ਼ਟਰੀ ਡਰੱਗ ਗਿਰੋਹ ਹੈ ਜੋ ਕਈ ਸੂਬਿਆਂ 'ਚ ਫੈਲਿਆ ਹੋਇਆ ਹੈ।

ਇਹ ਵੀ ਪੜ੍ਹੋ : ਸਿਆਸੀ ਸੰਕਟ ਦਰਮਿਆਨ ਇਰਾਕ ਦੇ ਵਿੱਤ ਮੰਤਰੀ ਨੇ ਦਿੱਤਾ ਅਸਤੀਫਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News