ਵੱਡੀ ਖ਼ਬਰ ; ਥਾਣੇ 'ਚੋਂ ਅਚਾਨਕ ਗਾਇਬ ਹੋ ਗਈ ਕਰੋੜਾਂ ਦੀ ਹੈਰੋਇਨ, SHO ਸਣੇ 4 ਮੁਲਾਜ਼ਮਾਂ 'ਤੇ ਡਿੱਗੀ ਗਾਜ
Sunday, Jun 15, 2025 - 10:52 AM (IST)

ਨਵੀਂ ਦਿੱਲੀ- ਨਵੀਂ ਦਿੱਲੀ ਦੇ ਦੱਖਣ-ਪੱਛਮੀ ਇਲਾਕੇ 'ਚ ਸਥਿਤ ਕਿਸ਼ਨਗੜ੍ਹ ਥਾਣੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਹੈਰਾਨੀਜਨਕ ਢੰਗ ਨਾਲ ਢਾਈ ਕਰੋੜ ਰੁਪਏ ਦੀ ਹੈਰੋਇਨ ਗਾਇਬ ਹੋ ਗਈ।
ਜਦੋਂ ਇਸ ਘਟਨਾ ਦੀ ਜਾਣਕਾਰੀ ਬਾਹਰ ਆਈ ਤਾਂ ਇਕਦਮ ਹੰਗਾਮਾ ਮਚਿਆ ਤਾਂ ਇਹ ਅਗਲੇ ਦਿਨ ਥਾਣੇ ਦੇ ਮਾਲਖਾਨੇ ’ਚੋਂ ਸ਼ੱਕੀ ਹਾਲਤ ਵਿਚ ਬਰਾਮਦ ਹੋ ਗਈ। ਮਾਮਲਾ ਧਿਆਨ ਵਿਚ ਆਉਣ ’ਤੇ ਡੀ.ਸੀ.ਪੀ. ਨੇ ਐੱਸ.ਐੱਚ.ਓ. ਨੂੰ ਲਾਈਨ ਹਾਜ਼ਰ ਕਰ ਕੇ 3 ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਮੁਨਿਰਕਾ ’ਚ 9 ਜੂਨ ਦੀ ਰਾਤ ਨੂੰ ਪ੍ਰਕਾਸ਼ ਨਾਂ ਦੇ ਨੇਪਾਲੀ ਨੌਜਵਾਨ ਦਾ ਕਤਲ ਹੋ ਗਿਆ ਸੀ। ਐੱਸ.ਐੱਚ.ਓ. ਸ਼੍ਰੀਨਿਵਾਸ ਰਾਜੋਰਾ ਨੇ ਇਸ ਮਾਮਲੇ ਦੀ ਜਾਂਚ ਇੰਸਪੈਕਟਰ ਜਗਜੀਵਨ ਰਾਮ ਨੂੰ ਸੌਂਪੀ ਸੀ।
ਇਹ ਵੀ ਪੜ੍ਹੋ- ਨਿਊਕਲੀਅਰ ਸਾਈਟ 'ਤੇ ਰੇਡੀਏਸ਼ਨ ਲੀਕੇਜ ! ਇਨਸਾਨੀਅਤ ਲਈ ਪੈਦਾ ਹੋਇਆ ਵੱਡਾ ਖ਼ਤਰਾ
ਇਸ ਦੌਰਾਨ ਇੰਸਪੈਕਟਰ ਨੂੰ ਪ੍ਰਕਾਸ਼ ਦੇ ਕਮਰੇ ’ਚੋਂ ਲਗਭਗ 2 ਕਿੱਲੋ ਹੈਰੋਇਨ ਮਿਲੀ ਸੀ। ਬਰਾਮਦਗੀ ਤੋਂ ਬਾਅਦ ਜਾਂਚ ਅਧਿਕਾਰੀ ਨੇ ਹੈਰੋਇਨ ਇਲਾਕੇ ਦੀ ਬੀਟ ’ਚ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਸੌਂਪ ਦਿੱਤੀ ਸੀ। ਉਸੇ ਦਿਨ ਥਾਣੇ ’ਚੋਂ ਹੈਰੋਇਨ ਸ਼ੱਕੀ ਹਾਲਤ ’ਚ ਗਾਇਬ ਹੋ ਗਈ ਸੀ।
ਇਸ ਤੋਂ ਕੁਝ ਦਿਨ ਪਹਿਲਾਂ ਹੀ ਨਵੀਂ ਦਿੱਲੀ ਦੇ ਲੋਧੀ ਕਲੋਨੀ ਸਥਿਤ ਸਪੈਸ਼ਲ ਸੈੱਲ ਪੁਲਸ ਸਟੇਸ਼ਨ 'ਚੋਂ ਇਕ ਹੈੱਡ ਕਾਂਸਟੇਬਲ ਨੇ ਕਰੋੜਾਂ ਰੁਪਏ ਦੀ ਨਕਦੀ ਤੇ ਗਹਿਣੇ ਚੋਰੀ ਕਰ ਲਏ ਸਨ, ਜਿਸ ਤੋਂ ਬਾਅਦ ਹੁਣ ਇਹ ਮਾਮਲਾ ਸਾਹਮਣੇ ਆ ਗਿਆ ਹੈ, ਜਿਸ ਨਾਲ ਦਿੱਲੀ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਹੁੰਦਾ ਹੈ।
ਇਹ ਵੀ ਪੜ੍ਹੋ- ਪਹਿਲਗਾਮ ਹਮਲੇ ਤੋਂ ਬਾਅਦ ਹੁਣ 'ਜੰਨਤ' 'ਚ ਮੁੜ ਲੱਗਣਗੀਆਂ ਰੌਣਕਾਂ !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e