ਵੱਡੀ ਖ਼ਬਰ ; ਦਿੱਲੀ ''ਚ ਢਹਿ-ਢੇਰੀ ਹੋ ਗਈ 3 ਮੰਜ਼ਿਲਾ ਇਮਾਰਤ ! ਕਈ ਲੋਕਾਂ ਦੇ ਮਲਬੇ ''ਚ ਦੱਬੇ ਹੋਣ ਦਾ ਖ਼ਦਸ਼ਾ
Wednesday, Oct 07, 2026 - 05:03 PM (IST)
ਨੈਸ਼ਨਲ ਡੈਸਕ- ਰਾਜਧਾਨੀ ਦਿੱਲੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸ਼ਾਹਦਰਾ ਜ਼ਿਲ੍ਹੇ ਅਧੀਨ ਪੈਂਦੇ ਸੀਮਾਪੁਰੀ ਇਲਾਕੇ 'ਚ ਈਦਗਾਹ ਮਛਲੀ ਮੰਡੀ ਨੇੜੇ ਬੁੱਧਵਾਰ ਦੁਪਹਿਰ ਨੂੰ ਇੱਕ 3 ਮੰਜ਼ਿਲਾ ਇਮਾਰਤ ਅਚਾਨਕ ਢਹਿ ਢੇਰੀ ਹੋ ਕੇ ਡਿੱਗ ਗਈ। ਇਸ ਹਾਦਸੇ 'ਚ ਕੁਝ ਲੋਕਾਂ ਦੇ ਮਲਬੇ ਹੇਠਾਂ ਫਸੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਦਿੱਲੀ ਫਾਇਰ ਸਰਵਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਇਮਾਰਤ ਡਿੱਗਣ ਦੀ ਸੂਚਨਾ ਬੁੱਧਵਾਰ ਦੁਪਹਿਰ ਲਗਭਗ 3:30 ਵਜੇ ਮਿਲੀ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਰੈਸਕਿਊ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ।
ਫਿਲਹਾਲ ਸਥਾਨਕ ਪ੍ਰਸ਼ਾਸਨ ਅਤੇ ਰੈਸਕਿਊ ਟੀਮਾਂ ਵੱਲੋਂ ਮਲਬਾ ਹਟਾਉਣ ਅਤੇ ਮਲਬੇ ਹੇਠ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਆਪ੍ਰੇਸ਼ਨ ਜਾਰੀ ਹੈ। ਇਸ ਹਾਦਸੇ ਕਾਰਨ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ ਤੇ ਲੋਕ ਰੈਸਕਿਊ ਟੀਮਾਂ ਦੀ ਮਦਦ ਕਰਨ ਪਹੁੰਚ ਰਹੇ ਹਨ।
#WATCH | Delhi: A residential building collapsed near Idgah Machhli Mandi, New Seemapuri, this afternoon. Visuals from the spot. More details awaited. https://t.co/jNJcq8xisT
— ANI (@ANI) October 7, 2026
