ਵੱਡਾ ਹਾਦਸਾ : UP ਦੇ ਬਹਿਰਾਇਚ 'ਚ ਰੋਡਵੇਜ਼ ਬੱਸ ਤੇ ਟਰੱਕ ਦੀ ਭਿਆਨਕ ਟੱਕਰ, 6 ਲੋਕਾਂ ਦੀ ਮੌਤ

Wednesday, Nov 30, 2022 - 09:37 AM (IST)

ਵੱਡਾ ਹਾਦਸਾ : UP ਦੇ ਬਹਿਰਾਇਚ 'ਚ ਰੋਡਵੇਜ਼ ਬੱਸ ਤੇ ਟਰੱਕ ਦੀ ਭਿਆਨਕ ਟੱਕਰ, 6 ਲੋਕਾਂ ਦੀ ਮੌਤ

ਉੱਤਰ ਪ੍ਰਦੇਸ਼ : ਯੂ. ਪੀ. ਦੇ ਬਹਿਰਾਇਚ 'ਚ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ ਰੋਡਵੇਜ਼ ਬੱਸ ਅਤੇ ਟਰੱਕ ਦੀ ਟੱਕਰ ਦੌਰਾਨ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 15 ਤੋਂ ਜ਼ਿਆਦਾ ਮੁਸਾਫ਼ਰ ਜ਼ਖਮੀ ਹੋ ਗਏ। ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਾਇਆ ਗਿਆ। ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ ਸਾਢੇ 4 ਵਜੇ ਦੇ ਕਰੀਬ ਵਾਪਰਿਆ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਜੇਲ੍ਹ 'ਚੋਂ ਜਲਦ ਹੋ ਸਕਦੇ ਨੇ ਰਿਹਾਅ! ਮੀਡੀਆ ਸਲਾਹਕਾਰ ਡੱਲਾ ਨੇ ਕੀਤਾ ਟਵੀਟ

ਇਕ ਤੇਜ਼ ਰਫ਼ਤਾਰ ਟਰੱਕ ਨੇ ਲਖਨਊ ਦੀ ਰੋਡਵੇਜ਼ ਬੱਸ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਜਰਵਲ ਥਾਣਾ ਖੇਤਰ ਦੇ ਘਾਘਰਾ ਘਾਟ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਹਾਦਸੇ ਦੀ ਸੂਚਨਾ ਮਿਲਣ 'ਤੇ ਡੀ. ਐੱਮ. ਡਾ. ਦਿਨੇਸ਼ ਚੰਦਰ ਅਤੇ ਐੱਸ. ਪੀ. ਕੇਸ਼ਵ ਚੌਧਰੀ ਮੌਕੇ 'ਤੇ ਪਹੁੰਚੇ।

ਇਹ ਵੀ ਪੜ੍ਹੋ : ਪੰਜਾਬ ਦੇ ਮੰਤਰੀਆਂ ਲਈ CM ਮਾਨ ਵੱਲੋਂ ਨਵੇਂ ਹੁਕਮ ਜਾਰੀ, ਹੁਣ ਮਹਿੰਗੇ ਹੋਟਲਾਂ 'ਚ ਨਹੀਂ ਰੁਕ ਸਕਣਗੇ

ਹਾਦਸੇ ਦਾ ਸ਼ਿਕਾਰ ਹੋਈ ਬੱਸ ਬਹਿਰਾਇਚ ਤੋਂ ਲਖਨਊ ਜਾ ਰਹੀ ਸੀ। ਇਸ ਸੜਕ ਹਾਦਸੇ ਦੌਰਾਨ ਟਰੱਕ ਚਾਲਕ ਸਮੇਤ 6 ਲੋਕਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਹਾਦਸੇ ਦੌਰਾਨ 15 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ ਅੱਧਾ ਦਰਜਨ ਦੀ ਹਾਲਤ ਗੰਭੀਰ ਹੈ। ਅਜਿਹੇ 'ਚ ਮੌਤਾਂ ਦਾ ਅੰਕੜਾ ਵੱਧ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News