ਗਰਮੀ ਦੀਆਂ ਛੁੱਟੀਆਂ ''ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ, 60% ਮਹਿੰਗਾ ਹੋਵੇਗਾ ਕਿਰਾਇਆ

Saturday, Mar 16, 2024 - 02:59 PM (IST)

ਬਿਜ਼ਨੈੱਸ ਡੈਸਕ : ਇਸ ਸਾਲ ਜੇਕਰ ਤੁਸੀਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕਿਸੇ ਸਥਾਨ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਤੁਹਾਨੂੰ ਮਹਿੰਗੀ ਪੈ ਸਕਦੀ ਹੈ। ਇਸ ਸਾਲ ਅਪ੍ਰੈਲ-ਜੂਨ ਦੇ ਮਹੀਨੇ ਹਵਾਈ ਕਿਰਾਏ ਅਸਮਾਨ ਨੂੰ ਛੂਹਣ ਵਾਲੇ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹਵਾਈ ਯਾਤਰੀਆਂ ਦੀ ਗਿਣਤੀ 30 ਤੋਂ 40 ਫ਼ੀਸਦੀ ਵੱਧਣ ਦੀ ਸੰਭਾਵਨਾ ਹੈ। 

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

ਘਰੇਲੂ ਏਅਰਲਾਈਨਜ਼ ਦੇ ਅਧਿਕਾਰੀਆਂ ਮੁਤਾਬਕ ਭਾਰਤ ਦੇ ਬਹੁਤ ਸਾਰੇ ਲੋਕ ਗਰਮੀ ਦੇ ਮੌਸਮ 'ਚ ਵੱਡੇ ਪੱਧਰ 'ਤੇ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ ਪਰ ਘੱਟ ਉਡਾਣਾਂ ਕਾਰਨ ਹਵਾਈ ਕਿਰਾਏ 'ਚ ਵਾਧਾ ਹੋਣ ਦੀ ਸੰਭਾਵਨਾ ਹੈ। ਟਰੈਵਲ ਏਜੰਸੀਆਂ ਅਤੇ ਬੁਕਿੰਗ ਪਲੇਟਫਾਰਮਾਂ ਦੇ ਅੰਕੜਿਆਂ ਮੁਤਾਬਕ ਅਪ੍ਰੈਲ-ਜੂਨ ਲਈ ਸਰਚ ਅਤੇ ਬੁਕਿੰਗ 150 ਫ਼ੀਸਦੀ ਵਧੀ ਹੈ। ਇਸ ਕਾਰਨ ਵੱਖ-ਵੱਖ ਰੂਟਾਂ 'ਤੇ ਹਵਾਈ ਕਿਰਾਏ 'ਚ 10-60 ਫ਼ੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ

ਮੇਕਮਾਈਟ੍ਰਿਪ ਦੇ ਸਹਿ-ਸੰਸਥਾਪਕ ਅਤੇ ਸਮੂਹ ਸੀਈਓ ਰਾਜੇਸ਼ ਮਾਗੋ ਦੇ ਅਨੁਸਾਰ ਗਰਮੀਆਂ ਵਿੱਚ ਗੋਆ ਇੱਕ ਪਸੰਦੀਦਾ ਸਥਾਨ ਹੈ। ਇਸ ਤੋਂ ਇਲਾਵਾ ਸ਼੍ਰੀਨਗਰ, ਉਦੈਪੁਰ, ਜੈਪੁਰ, ਪੁਰੀ, ਵਾਰਾਣਸੀ ਲਈ ਵੀ ਬੁਕਿੰਗ ਵਧ ਰਹੀ ਹੈ। ਕਲੀਅਰ ਟ੍ਰਿਪ ਦੇ ਚੀਫ ਬਿਜ਼ਨਸ ਅਫ਼ਸਰ ਪ੍ਰਹਲਾਦ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਅਪ੍ਰੈਲ-ਜੂਨ ਦੇ ਮਹੀਨੇ ਹਵਾਈ ਕਿਰਾਏ ਹੋਰ ਵਧ ਸਕਦੇ ਹਨ। ਅਪ੍ਰੈਲ 'ਚ ਮੁੰਬਈ ਤੋਂ ਦਿੱਲੀ ਲਈ ਏਅਰ ਇੰਡੀਆ ਦੀ ਫਲਾਈਟ ਦਾ ਕਿਰਾਇਆ 5362-6469 ਰੁਪਏ ਹੈ, ਜਦਕਿ ਮਈ 'ਚ ਇਸੇ ਰੂਟ ਦਾ ਕਿਰਾਇਆ ਕਰੀਬ 40-60 ਫ਼ੀਸਦੀ ਵਧ ਕੇ 7861-10629 ਰੁਪਏ ਹੋ ਸਕਦਾ ਹੈ।

ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ

ਗਰਮੀਆਂ ਲਈ ਬੁਕਿੰਗ ਵਿੱਚ 150 ਫ਼ੀਸਦੀ ਦਾ ਵਾਧਾ ਹੋਇਆ ਹੈ। ਹਾਲਾਂਕਿ, 2023 ਵਿੱਚ ਦੇਖੇ ਗਏ ਪ੍ਰੀ-ਕੋਵਿਡ ਪੱਧਰਾਂ ਨਾਲੋਂ ਹਵਾਈ ਕਿਰਾਏ ਵਿੱਚ 60-70 ਫ਼ੀਸਦੀ ਦਾ ਵਾਧਾ ਹੋਣਾ ਤੈਅ ਹੈ। ਇਸ ਦੇ ਬਾਵਜੂਦ, ਯਾਤਰੀਆਂ ਵਿੱਚ ਇਸ ਸਾਲ ਉਡਾਣਾਂ ਅਤੇ ਹੋਟਲਿੰਗ ਦੋਵਾਂ 'ਤੇ ਖ਼ਰਚ ਕਰਨ ਦੀ ਮਜ਼ਬੂਤ ​​ਇੱਛਾ ਜਾਪਦੀ ਹੈ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News