ਲੱਖਾਂ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਦੀਵਾਲੀ ਤੋਂ ਪਹਿਲਾਂ ਹੋਣਗੇ ਮਾਲੋਮਾਲ

Friday, Nov 03, 2023 - 09:46 AM (IST)

ਲਖਨਊ : ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀਵਾਲੀ ਤੋਂ ਪਹਿਲਾਂ ਸੂਬੇ ਦੇ ਕਰੀਬ 28 ਲੱਖ ਮੁਲਾਜ਼ਮਾਂ, ਅਧਿਆਪਕਾਂ ਅਤੇ ਪੈਨਸ਼ਨਰਾਂ ਨੂੰ ਵਧਿਆ ਮਹਿੰਗਾਈ ਭੱਤਾ (ਡੀ. ਏ.) ਅਤੇ ਮਹਿੰਗਾਈ ਰਾਹਤ (ਡੀ. ਆਰ.) ਦੇਣ ਦਾ ਐਲਾਨ ਕਰਨ ਵਾਲੇ ਹਨ। ਸੂਬੇ ਦੇ ਮੁਲਾਜ਼ਮਾਂ ਨੂੰ ਇਕ ਜੁਲਾਈ ਤੋਂ 4 ਫ਼ੀਸਦੀ ਦੀ ਵਧੀ ਦਰ ਨਾਲ ਮਹਿੰਗਾਈ ਭੱਤਾ ਅਤੇ ਮਹਿੰਗਾਈ ਰਾਹਤ ਮਿਲੇਗੀ। 14 ਲੱਖ ਤੋਂ ਜ਼ਿਆਦਾ ਗੈਰ ਗਜ਼ਟਿਡ ਮੁਲਾਜ਼ਮਾਂ ਨੂੰ 30 ਦਿਨਾਂ ਦੀ ਤਨਖ਼ਾਹ ਦੇ ਬਰਾਬਰ ਬੋਨਸ ਵੀ ਮਿਲੇਗਾ।

ਇਹ ਵੀ ਪੜ੍ਹੋ : ਗੁਰਦੁਆਰਾ ਤੱਲ੍ਹਣ ਸਾਹਿਬ ਆਉਣ ਵਾਲੇ NRI ਸ਼ਰਧਾਲੂਆਂ ਲਈ ਵੱਡੀ ਖ਼ਬਰ, ਮਿਲੇਗੀ ਖ਼ਾਸ ਸਹੂਲਤ

ਵੀਰਵਾਰ ਨੂੰ ਵਿੱਤ ਵਿਭਾਗ ਨੇ ਮੁਲਾਜ਼ਮਾਂ ਨੂੰ ਡੀ. ਏ. ਅਤੇ ਬੋਨਸ ਦੇਣ ਸਬੰਧੀ ਪ੍ਰਸਤਾਵ ਤਿਆਰ ਕਰਕੇ ਮੁੱਖ ਮੰਤਰੀ ਦਫ਼ਤਰ ਨੂੰ ਭੇਜ ਦਿੱਤਾ ਹੈ। ਪ੍ਰਸਤਾਵ 'ਤੇ ਮੁੱਖ ਮੰਤਰੀ ਦੀ ਸਹਿਮਤੀ ਮਿਲਦੇ ਹੀ ਵਿੱਤ ਵਿਭਾਗ ਸਬੰਧਿਤ ਹੁਕਮ ਜਾਰੀ ਕਰ ਦੇਵੇਗਾ। ਦੱਸ ਦੇਈਏ ਕਿ ਪਿਛਲੇ ਮਹੀਨੇ ਕੇਂਦਰ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਦਾ ਜੁਲਾਈ ਤੋਂ ਡੀ. ਏ. 42 ਫ਼ੀਸਦੀ ਤੋਂ ਵਧਾ ਕੇ 46 ਫ਼ੀਸਦੀ ਕਰਨ ਦਾ ਫ਼ੈਸਲਾ ਲਿਆ ਹੈ। ਕੇਂਦਰ ਨੇ ਪੈਨਸ਼ਨਰਾਂ ਦਾ ਡੀ. ਆਰ. ਵੀ ਵਧਾਇਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਮਾਰੂ ਹੋਈ ਇਹ ਬੀਮਾਰੀ, ਹੁਣ ਤੱਕ 15 ਮਰੀਜ਼ਾਂ ਦੀ ਮੌਤ! ਚਿੰਤਾਜਨਕ ਬਣੇ ਹਾਲਾਤ

ਡੀ. ਏ.-ਡੀ. ਆਰ. ਦੇ ਮਾਮਲਿਆਂ 'ਚ ਕੇਂਦਰ ਅਤੇ ਸੂਬੇ ਦੀ ਸਮਾਨਤਾ ਹੈ। ਸੂਬਾ ਸਰਕਾਰ ਦੀਆਂ ਸੇਵਾਵਾਂ ਦੇ 16.35 ਲੱਖ ਮੁਲਾਜ਼ਮ ਹਰ ਸਾਲ ਪਹਿਲੀ ਜਨਵਰੀ ਤੋਂ ਮੂਲ ਤਨਖ਼ਾਹ ਦੇ 42 ਫ਼ੀਸਦੀ ਦੀ ਦਰ ਨਾਲ ਡੀ. ਏ. ਲੈ ਰਹੇ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News