ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖਬਰੀ : ਕ੍ਰਿਸ਼ਨ ਜਨਮ ਅਸਥਾਨ ਮੰਦਰ 26 ਅਗਸਤ ਨੂੰ 20 ਘੰਟੇ ਖੁੱਲ੍ਹਾ ਰਹੇਗਾ

Saturday, Aug 24, 2024 - 12:38 AM (IST)

ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖਬਰੀ : ਕ੍ਰਿਸ਼ਨ ਜਨਮ ਅਸਥਾਨ ਮੰਦਰ 26 ਅਗਸਤ ਨੂੰ 20 ਘੰਟੇ ਖੁੱਲ੍ਹਾ ਰਹੇਗਾ

ਮਥੁਰਾ (ਯੂ.ਪੀ.) (ਭਾਸ਼ਾ) : ਸ਼੍ਰੀ ਕ੍ਰਿਸ਼ਨ ਜਨਮ ਅਸਥਾਨ ਸੇਵਾ ਸੰਸਥਾਨ ਨੇ ਐਲਾਨ ਕੀਤਾ ਹੈ ਕਿ ਕ੍ਰਿਸ਼ਨ ਜਨਮ ਅਸਥਾਨ ਮੰਦਰ 26 ਅਗਸਤ ਨੂੰ 20 ਘੰਟੇ ਖੁੱਲ੍ਹਾ ਰਹੇਗਾ ਤਾਂ ਜੋ ਸ਼ਰਧਾਲੂ ਜਨਮ ਅਸ਼ਟਮੀ 'ਤੇ ਨਿਰਵਿਘਨ ਦਰਸ਼ਨ ਕਰ ਸਕਣ। ਮੰਦਰ ਆਮ ਤੌਰ 'ਤੇ 12 ਘੰਟੇ ਖੁੱਲ੍ਹਾ ਰਹਿੰਦਾ ਹੈ। ਸ਼੍ਰੀ ਕ੍ਰਿਸ਼ਨ ਜਨਮ ਅਸਥਾਨ ਸੇਵਾ ਸਮਿਤੀ ਦੇ ਸਕੱਤਰ ਕਪਿਲ ਸ਼ਰਮਾ ਅਤੇ ਮੈਂਬਰ ਗੋਪੇਸ਼ਵਰ ਚਤੁਰਵੇਦੀ ਨੇ ਦੱਸਿਆ ਕਿ ਮਥੁਰਾ ਦੇ ਸ਼੍ਰੀ ਕ੍ਰਿਸ਼ਨ ਜਨਮ ਅਸਥਾਨ 'ਚ ਸ਼ਨੀਵਾਰ ਨੂੰ ਭਗਵਾਨ ਕ੍ਰਿਸ਼ਨ ਦੇ ਜਨਮ ਦਿਨ ਦੇ ਵੱਖ-ਵੱਖ ਪ੍ਰੋਗਰਾਮ ਸ਼ੁਰੂ ਹੋਣਗੇ, ਜੋ ਅਗਲੇ ਹਫ਼ਤੇ ਵੀਰਵਾਰ ਤੱਕ ਜਾਰੀ ਰਹਿਣਗੇ।  

ਇਹ ਵੀ ਪੜ੍ਹੋ : ਦਿੱਲੀ 'ਚ ਟੈਕਸੀ-ਆਟੋਆਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ, ਯਾਤਰੀਆਂ ਨੂੰ ਕਰਨਾ ਪਿਆ ਕਈ ਮੁਸ਼ਕਲਾਂ ਦਾ ਸਾਹਮਣਾ

ਉਨ੍ਹਾਂ ਦੱਸਿਆ ਕਿ ਇਸ ਵਾਰ ਜਨਮ ਅਸ਼ਟਮੀ ਦੇ ਤਿਉਹਾਰ ਸਬੰਧੀ ਸਮਾਗਮ ਸ਼੍ਰੀ ਕ੍ਰਿਸ਼ਨ ਦੀ ਜਨਮ ਭੂਮੀ ਦੀ ਪੁਰਾਤਨ ਮਹਿਮਾ ਅਤੇ ਸਰੂਪ ਦੀ ਪ੍ਰਾਪਤੀ ਦੇ ਸੰਕਲਪ ਨਾਲ ਕਰਵਾਏ ਜਾਣਗੇ। ਚਤੁਰਵੇਦੀ ਨੇ ਦੱਸਿਆ ਕਿ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਦੇ ਜਨਮ ਸਥਾਨ 'ਤੇ ਭਗਵਾਨ ਦਾ ਜਨਮ ਦਿਨ ਭਾਦਰਪਦ ਕ੍ਰਿਸ਼ਨ ਅਸ਼ਟਮੀ 26 ਅਗਸਤ 2024 (ਸੋਮਵਾਰ) ਨੂੰ ਪੁਰਾਤਨ ਨਿਯਮਾਂ ਅਤੇ ਪਰੰਪਰਾਵਾਂ ਅਨੁਸਾਰ ਮਨਾਇਆ ਜਾਵੇਗਾ। ਕਪਿਲ ਸ਼ਰਮਾ ਨੇ ਕਿਹਾ, "ਜਨਮ ਅਸ਼ਟਮੀ ਦੇ ਜਸ਼ਨਾਂ ਦੇ ਮੱਦੇਨਜ਼ਰ, ਮੰਦਰ ਸਥਾਨਕ ਲੋਕਾਂ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ 20 ਘੰਟੇ ਖੁੱਲ੍ਹਾ ਰਹੇਗਾ।" ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਸਵੇਰੇ 5.30 ਵਜੇ ਤੋਂ ਸ਼ਹਿਨਾਈ ਅਤੇ ਢੋਲ ਵਜਾ ਕੇ ਭਗਵਾਨ ਸ਼ਿਵ ਦੀ ਮੰਗਲਾ ਆਰਤੀ ਦੇ ਦਰਸ਼ਨ ਕੀਤੇ ਜਾਣਗੇ, ਉਪਰੰਤ ਸਵੇਰੇ 8.00 ਵਜੇ ਪ੍ਰਭੂ ਦਾ ਪੰਚਾਮ੍ਰਿਤ ਅਭਿਸ਼ੇਕ ਕੀਤਾ ਜਾਵੇਗਾ। ਜਨਮਭਿਸ਼ੇਕ ਦਾ ਮੁੱਖ ਪ੍ਰੋਗਰਾਮ ਰਾਤ 11.00 ਵਜੇ ਸ਼੍ਰੀ ਗਣੇਸ਼-ਨਵਗ੍ਰਹਿ ਆਦਿ ਦੀ ਪੂਜਾ ਨਾਲ ਸ਼ੁਰੂ ਹੋਵੇਗਾ।

ਭਗਵਾਨ ਦੇ ਜਨਮ ਦੀ ਮਹਾ ਆਰਤੀ 1210 ਵਜੇ ਤੱਕ ਜਾਰੀ ਰਹੇਗੀ। ਜਨਮ ਅਸ਼ਟਮੀ ਦੀ ਸ਼ਾਮ ਨੂੰ ਸ੍ਰੀ ਕ੍ਰਿਸ਼ਨ ਲੀਲਾ ਮਹਾਉਤਸਵ ਕਮੇਟੀ ਵੱਲੋਂ ਭਰਤਪੁਰ ਗੇਟ ਤੋਂ ਇਕ ਰਵਾਇਤੀ ਜਲੂਸ ਕੱਢਿਆ ਜਾਵੇਗਾ ਜੋ ਹੋਲੀਗੇਟ, ਛੱਤਾ ਬਾਜ਼ਾਰ, ਸਵਾਮੀ ਘਾਟ, ਚੌਕ ਬਾਜ਼ਾਰ, ਮੰਡੀ ਰਾਮਦਾਸ, ਦੇਗ ਗੇਟ ਤੋਂ ਹੁੰਦਾ ਹੋਇਆ ਸ਼੍ਰੀ ਕ੍ਰਿਸ਼ਨ ਦੇ ਜਨਮ ਅਸਥਾਨ ਵਿਖੇ ਪਹੁੰਚੇਗਾ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਨੂੰ ਸ਼ਾਨਦਾਰ ਬਣਾਉਣ ਲਈ ਸਾਰੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News