UK ਨੇ ਭਾਰਤ ਨੂੰ ਪਾਇਆ 'Red List' 'ਚ, ਯਾਤਰੀਆਂ ਦੀ ਐਂਟਰੀ 'ਤੇ ਲਾਇਆ ਬੈਨ
Tuesday, Apr 20, 2021 - 04:53 AM (IST)
ਲੰਡਨ - ਬ੍ਰਿਟੇਨ ਨੇ ਭਾਰਤ ਤੋਂ ਆਉਣ ਵਾਲੇ ਲੋਕਾਂ 'ਤੇ ਮੁਲਕ ਵਿਚ ਦਾਖਲ ਹੋਣ 'ਤੇ ਪਾਬੰਦੀ ਲਾ ਦਿੱਤੀ ਹੈ। ਜਿਨ੍ਹਾਂ ਮੁਲਕਾਂ ਵਿਚ ਕੋਰੋਨਾ ਦੀ ਮਹਾਮਾਰੀ ਵਧ ਫੈਲੀ ਹੋਈ ਹੈ, ਉਨ੍ਹਾਂ ਮੁਲਕਾਂ ਲਈ ਬ੍ਰਿਟੇਨ ਦੀ ਸਰਕਾਰ ਨੇ 'ਲਾਲ ਸੂਚੀ' (ਰੈੱਡ ਲਿਸਟ) ਬਣਾਈ ਹੈ ਅਤੇ ਇਸ ਮੁਤਾਬਕ ਉਥੋਂ ਆਉਣ ਵਾਲੇ ਲੋਕਾਂ ਨੂੰ ਬ੍ਰਿਟੇਨ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਹ ਵੀ ਪੜੋ - ਲਾਕਡਾਊਨ ਖਤਮ ਹੁੰਦੇ ਹੀ ਲੋਕਾਂ ਨਾਲ ਰੈਸਤੋਰੈਂਟ ਹੋਏ ਫੁਲ, ਪੀ ਗਏ 28 ਲੱਖ ਲੀਟਰ 'ਬੀਅਰ'
ਸੋਮਵਾਰ ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਇਸ 'ਰੈੱਡ ਲਿਸਟ' ਵਿਚ ਭਾਰਤ ਨੂੰ ਵੀ ਸ਼ਾਮਲ ਕਰਨ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਭਾਰਤ ਤੋਂ ਆਉਣ ਵਾਲੇ ਲੋਕਾਂ 'ਤੇ ਇਹ ਪਾਬੰਦੀ ਸ਼ੁੱਕਰਵਾਰ ਤੋਂ ਲਾਗੂ ਹੋਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿਚ ਜਿਹੜੀ ਵੀ ਤਰੱਕੀ ਕੀਤੀ ਹੈ, ਉਨਾਂ ਸਭ ਨੂੰ ਸਾਨੂੰ ਜ਼ਰੂਰ ਬਚਾਈ ਰੱਖਣਾ ਚਾਹੀਦਾ ਹੈ। ਹਾਲਾਂਕਿ ਉਨ੍ਹਾਂ ਇਸ ਬਾਰੇ ਕੁਝ ਨਹੀਂ ਦੱਸਿਆ ਕਿ ਇਹ ਪਾਬੰਦੀ ਕਦੋਂ ਤੱਕ ਲਾਗੂ ਰਹੇਗੀ।
ਇਹ ਵੀ ਪੜੋ - ਆਨਲਾਈਨ ਸ਼ਾਪਿੰਗ : ਵਿਅਕਤੀ ਨੇ ਆਰਡਰ ਕੀਤੇ ਸਨ Apple ਤੇ ਘਰ ਪਹੁੰਚਿਆ I-Phone
ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਗਲੇ ਹਫ਼ਤੇ ਭਾਰਤ ਯਾਤਰਾ 'ਤੇ ਨਹੀਂ ਆਉਣਗੇ। ਵਿਦੇਸ਼ ਮੰਤਰਾਲਾ ਨੇ ਸੋਮਵਾਰ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਇਹ ਫ਼ੈਸਲਾ ਦੋਵਾਂ ਪੱਖਾਂ ਨੇ ਆਪਣੀ ਸਹਿਮਤੀ ਨਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਆਪਸੀ ਸਹਿਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਗਲੇ ਹਫ਼ਤੇ ਭਾਰਤ ਯਾਤਰਾ 'ਤੇ ਨਹੀਂ ਆਉਣਗੇ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਦੱਸਿਆ ਦੋਵੇਂ ਪੱਖ ਆਉਣ ਵਾਲੇ ਦਿਨਾਂ ਵਿਚ ਡਿਜੀਟਲ ਬੈਠਕ ਆਯੋਜਿਤ ਕਰਨਗੇ।
ਇਹ ਵੀ ਪੜੋ - ਪਾਕਿ 'ਚ ਧਰਨਾ ਖਤਮ ਕਰਾਉਣ ਪਹੁੰਚੀ ਪੁਲਸ 'ਤੇ ਹੋਇਆ ਹਮਲਾ, 3 ਦੀ ਮੌਤ