ਰੇਲਵੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ! ਮਹਿੰਗਾਈ ਭੱਤੇ ਤੋਂ ਬਾਅਦ ਹੁਣ KMA 'ਚ 25 ਫੀਸਦੀ ਦਾ ਵਾਧਾ
Thursday, Mar 19, 2026 - 05:27 PM (IST)
ਜੰਮੂ: ਭਾਰਤੀ ਰੇਲਵੇ ਦੇ ਲੱਖਾਂ ਰਨਿੰਗ ਸਟਾਫ ਲਈ ਇਹ ਸਾਲ ਵੱਡੀ ਰਾਹਤ ਤੇ ਖ਼ੁਸ਼ਖ਼ਬਰੀ ਲੈ ਕੇ ਆਇਆ ਹੈ। ਮਹਿੰਗਾਈ ਭੱਤਾ (DA) 50 ਫੀਸਦੀ ਤੱਕ ਪਹੁੰਚਣ ਤੋਂ ਬਾਅਦ, ਰੇਲ ਮੰਤਰਾਲੇ ਨੇ ਹੁਣ ਕਿਲੋਮੀਟਰ ਭੱਤੇ (KMA) ਵਿੱਚ ਵੀ 25 ਫੀਸਦੀ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਅਹਿਮ ਫੈਸਲਾ ਰੇਲ ਮੰਤਰਾਲੇ ਅਤੇ 'ਆਲ ਇੰਡੀਆ ਰੇਲਵੇਮੈਨਜ਼ ਫੈਡਰੇਸ਼ਨ' ਵਿਚਕਾਰ ਹੋਈ ਸਕਾਰਾਤਮਕ ਗੱਲਬਾਤ ਤੋਂ ਬਾਅਦ ਲਿਆ ਗਿਆ ਹੈ।
ਕਮਾਈ 'ਚ ਹੋਵੇਗਾ ਮੋਟਾ ਇਜ਼ਾਫਾ
ਜਾਣਕਾਰੀ ਅਨੁਸਾਰ, ਰੇਲਵੇ ਦੇ ਨਿਯਮਾਂ ਮੁਤਾਬਕ ਜਦੋਂ DA 50 ਫੀਸਦੀ ਨੂੰ ਪਾਰ ਕਰ ਜਾਂਦਾ ਹੈ ਤਾਂ ਹੋਰ ਭੱਤਿਆਂ 'ਚ ਵੀ ਵਾਧਾ ਕੀਤਾ ਜਾਂਦਾ ਹੈ। ਇਸ ਫੈਸਲੇ ਨਾਲ ਲੋਕੋ ਪਾਇਲਟ, ਸਹਾਇਕ ਲੋਕੋ ਪਾਇਲਟ (ALP) ਅਤੇ ਗਾਰਡਾਂ ਦੀ ਆਮਦਨ ਵਿੱਚ ਵੱਡਾ ਵਾਧਾ ਹੋਵੇਗਾ। ਉਦਾਹਰਨ ਦੇ ਤੌਰ 'ਤੇ ਮੇਲ/ਐਕਸਪ੍ਰੈਸ ਲੋਕੋ ਪਾਇਲਟ ਨੂੰ ਹੁਣ 530 ਰੁਪਏ ਦੀ ਬਜਾਏ ਲਗਭਗ 662 ਰੁਪਏ ਪ੍ਰਤੀ 100 ਕਿਲੋਮੀਟਰ ਮਿਲਣਗੇ। ਸਹਾਇਕ ਲੋਕੋ ਪਾਇਲਟ (ALP) ਨੂੰ ਹੁਣ 376 ਰੁਪਏ ਦੀ ਥਾਂ ਲਗਭਗ 470 ਰੁਪਏ ਮਿਲਣਗੇ।
ਕਰਮਚਾਰੀਆਂ ਦੀ ਜਿੱਤ
ਹਾਲਾਂਕਿ ਇਸ ਸਬੰਧੀ ਅਧਿਕਾਰਤ ਸਰਕੂਲਰ ਜਲਦੀ ਹੀ ਜਾਰੀ ਹੋਣ ਦੀ ਉਮੀਦ ਹੈ। ਸ਼ਿਵ ਗੋਪਾਲ ਮਿਸ਼ਰਾ ਨੇ ਇਸ ਨੂੰ ਕਰਮਚਾਰੀਆਂ ਦੀ ਏਕਤਾ ਅਤੇ ਲੰਬੇ ਸੰਘਰਸ਼ ਦੀ ਜਿੱਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਰੇਲਵੇ ਕਰਮਚਾਰੀਆਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਤੇ ਉਨ੍ਹਾਂ ਦਾ ਮਨੋਬਲ ਵੀ ਵਧੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
