ਸਰਕਾਰੀ ਮੁਲਾਜ਼ਮਾਂ ਲਈ ਖ਼ਾਸ ਖ਼ਬਰ! DA 'ਚ 5 ਫ਼ੀਸਦੀ ਦਾ ਵਾਧਾ, 1 ਅਪ੍ਰੈਲ ਤੋਂ ਮਿਲੇਗੀ ਮੋਟੀ ਸੈਲਰੀ
Tuesday, Mar 17, 2026 - 08:37 AM (IST)
ਅਗਰਤਲਾ: ਤ੍ਰਿਪੁਰਾ ਦੀ ਮਾਣਿਕ ਸਾਹਾ ਸਰਕਾਰ ਨੇ ਆਪਣੇ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਚਿਹਰਿਆਂ 'ਤੇ ਵੱਡੀ ਮੁਸਕਾਨ ਲਿਆ ਦਿੱਤੀ ਹੈ। ਮੁੱਖ ਮੰਤਰੀ ਮਾਣਿਕ ਸਾਹਾ ਨੇ ਸੋਮਵਾਰ ਨੂੰ ਇੱਕ ਅਹਿਮ ਐਲਾਨ ਕਰਦਿਆਂ ਮਹਿੰਗਾਈ ਭੱਤੇ (DA) ਅਤੇ ਮਹਿੰਗਾਈ ਰਾਹਤ (DR) ਵਿੱਚ 5 ਫ਼ੀਸਦੀ ਦੇ ਵਾਧੇ ਦੀ ਘੋਸ਼ਣਾ ਕੀਤੀ ਹੈ। ਇਸ ਫੈਸਲੇ ਤੋਂ ਬਾਅਦ ਰਾਜ ਦੇ ਮੁਲਾਜ਼ਮਾਂ ਨੂੰ ਮਿਲਣ ਵਾਲਾ ਕੁੱਲ ਭੱਤਾ 36% ਤੋਂ ਵਧ ਕੇ ਹੁਣ 41% ਹੋ ਗਿਆ ਹੈ।
ਇਹ ਵੀ ਪੜ੍ਹੋ - ਅਗਲੇ 5-6 ਦਿਨਾਂ ਤੱਕ ਪਵੇਗਾ ਭਾਰੀ ਮੀਂਹ! ਕਈ ਸੂਬਿਆਂ 'ਚ ਗੜ੍ਹੇਮਾਰੀ ਤੇ ਤੂਫ਼ਾਨ ਦੀ ਚੇਤਾਵਨੀ
1 ਅਪ੍ਰੈਲ ਤੋਂ ਮਿਲੇਗਾ ਲਾਭ, ਖ਼ਜ਼ਾਨੇ 'ਤੇ ਪਵੇਗਾ 500 ਕਰੋੜ ਦਾ ਬੋਝ
ਵਿੱਤ ਮੰਤਰੀ ਪ੍ਰਣਜੀਤ ਸਿੰਘਾ ਰੋਾਏ ਵੱਲੋਂ ਵਿਧਾਨ ਸਭਾ ਵਿੱਚ ਬਜਟ ਭਾਸ਼ਣ ਪੂਰਾ ਕਰਨ ਤੋਂ ਤੁਰੰਤ ਬਾਅਦ ਇਹ ਐਲਾਨ ਕੀਤਾ ਗਿਆ। ਨਵੇਂ ਹੁਕਮਾਂ ਅਨੁਸਾਰ ਵਧੀ ਹੋਈ ਸੈਲਰੀ ਅਤੇ ਪੈਨਸ਼ਨ ਦਾ ਲਾਭ 1 ਅਪ੍ਰੈਲ 2026 ਤੋਂ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਫੈਸਲੇ ਨਾਲ ਰਾਜ ਦੇ ਲਗਭਗ 1,02,563 ਨਿਯਮਤ ਕਰਮਚਾਰੀਆਂ ਅਤੇ 81,019 ਪੈਨਸ਼ਨਰਾਂ ਨੂੰ ਸਿੱਧਾ ਫ਼ਾਇਦਾ ਹੋਵੇਗਾ। ਸਰਕਾਰ ਇਸ ਵਾਧੇ ਲਈ ਹਰ ਸਾਲ ਆਪਣੇ ਖ਼ਜ਼ਾਨੇ ਵਿੱਚੋਂ ਵਾਧੂ 500 ਕਰੋੜ ਰੁਪਏ ਖ਼ਰਚ ਕਰੇਗੀ।
ਇਹ ਵੀ ਪੜ੍ਹੋ - ਧੀਆਂ ਦੇ ਖਾਤੇ 'ਚ ਆਉਣਗੇ ਪੈਸੇ, ਵਿਆਹ ਲਈ ਮਿਲੇਗਾ 1 ਲੱਖ ਰੁਪਏ ਦਾ ਤੋਹਫ਼ਾ! ਸੂਬਾ ਸਰਕਾਰ ਦਾ ਵੱਡਾ ਐਲਾਨ
ਕੇਂਦਰੀ ਮੁਲਾਜ਼ਮਾਂ ਦੇ ਬਰਾਬਰ ਲਿਆਉਣ ਦਾ ਟੀਚਾ
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਦਾ ਉਦੇਸ਼ ਰਾਜ ਦੇ ਕਰਮਚਾਰੀਆਂ ਦੇ ਭੱਤੇ ਨੂੰ ਕੇਂਦਰ ਸਰਕਾਰ ਦੇ ਬਰਾਬਰ ਲਿਆਉਣਾ ਹੈ। ਹਾਲਾਂਕਿ ਕੇਂਦਰ ਇਸ ਵੇਲੇ 58% ਦੀ ਦਰ ਨਾਲ ਭੱਤਾ ਦੇ ਰਿਹਾ ਹੈ, ਜਿਸਦਾ ਮਤਲਬ ਹੈ ਕਿ ਤ੍ਰਿਪੁਰਾ ਦੇ ਕਰਮਚਾਰੀ ਅਜੇ ਵੀ ਕੇਂਦਰੀ ਮੁਲਾਜ਼ਮਾਂ ਤੋਂ ਕਰੀਬ 17% ਪਿੱਛੇ ਹਨ।
ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ
ਬਜਟ 2026-27: ਜਨਤਾ 'ਤੇ ਕੋਈ ਨਵਾਂ ਟੈਕਸ ਨਹੀਂ
ਭੱਤੇ ਵਿੱਚ ਵਾਧੇ ਦੇ ਨਾਲ-ਨਾਲ ਸਰਕਾਰ ਨੇ ਆਉਣ ਵਾਲੇ ਵਿੱਤੀ ਸਾਲ ਲਈ 34,212.31 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ। ਇਸ ਬਜਟ ਦੀਆਂ ਮੁੱਖ ਗੱਲਾਂ:
ਕੋਈ ਨਵਾਂ ਟੈਕਸ ਨਹੀਂ: ਆਮ ਜਨਤਾ 'ਤੇ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਗਿਆ।
ਬਜਟ ਵਿੱਚ ਵਾਧਾ: ਪਿਛਲੇ ਸਾਲ ਦੇ ਮੁਕਾਬਲੇ ਬਜਟ ਦੇ ਆਕਾਰ ਵਿੱਚ 5.52% ਦਾ ਵਾਧਾ ਕੀਤਾ ਗਿਆ ਹੈ।
ਬੁਨਿਆਦੀ ਢਾਂਚਾ: ਇਨਫਰਾਸਟਰੱਕਚਰ ਦੇ ਵਿਕਾਸ ਲਈ ਪਿਛਲੇ ਸਾਲ ਨਾਲੋਂ 13% ਜ਼ਿਆਦਾ ਫੰਡ ਰੱਖੇ ਗਏ ਹਨ।
ਡਿਜੀਟਲ ਕ੍ਰਾਂਤੀ: ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਅਤੇ ਡਿਜੀਟਲ ਵਿਕਾਸ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - 69 ਲੱਖ ਔਰਤਾਂ ਦੇ ਖਾਤਿਆਂ 'ਚ ਆਏ 1000-1000 ਰੁਪਏ, ਇਸ ਸੂਬੇ ਦੇ CM ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
