ਰੇਲਵੇ ਮੁਲਾਜ਼ਮਾਂ ਦੀ ਬੱਲੇ-ਬੱਲੇ! DA ਤੋਂ ਬਾਅਦ ਹੁਣ ਮਾਈਲੇਜ ਭੱਤੇ 'ਚ 25% ਦਾ ਵੱਡਾ ਵਾਧਾ

Thursday, Mar 19, 2026 - 04:25 PM (IST)

ਰੇਲਵੇ ਮੁਲਾਜ਼ਮਾਂ ਦੀ ਬੱਲੇ-ਬੱਲੇ! DA ਤੋਂ ਬਾਅਦ ਹੁਣ ਮਾਈਲੇਜ ਭੱਤੇ 'ਚ 25% ਦਾ ਵੱਡਾ ਵਾਧਾ

ਬਿਜ਼ਨੈੱਸ ਡੈਸਕ : ਭਾਰਤੀ ਰੇਲਵੇ ਦੇ ਲੱਖਾਂ ਰਨਿੰਗ ਸਟਾਫ਼ ਲਈ ਇਹ ਸਾਲ ਖ਼ੁਸ਼ੀਆਂ ਦੀ ਸੌਗਾਤ ਲੈ ਕੇ ਆਇਆ ਹੈ। ਮਹਿੰਗਾਈ ਭੱਤੇ (DA) ਦੇ 50 ਫ਼ੀਸਦੀ ਤੱਕ ਪਹੁੰਚਣ ਤੋਂ ਬਾਅਦ, ਰੇਲ ਮੰਤਰਾਲੇ ਨੇ ਹੁਣ ਰਨਿੰਗ ਸਟਾਫ਼ ਦੇ ਸਭ ਤੋਂ ਮਹੱਤਵਪੂਰਨ 'ਕਿਲੋਮੀਟਰ ਭੱਤੇ' (KMA) ਵਿੱਚ 25 ਫ਼ੀਸਦੀ ਦੇ ਭਾਰੀ ਵਾਧੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਆਲ ਇੰਡੀਆ ਰੇਲਵੇਮੈਨ ਫੈਡਰੇਸ਼ਨ (AIRF) ਦੇ ਜਨਰਲ ਸਕੱਤਰ ਸ਼ਿਵ ਗੋਪਾਲ ਮਿਸ਼ਰਾ ਦੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਹੋਈ ਸਕਾਰਾਤਮਕ ਮੀਟਿੰਗ ਤੋਂ ਬਾਅਦ ਇਹ ਇਤਿਹਾਸਕ ਫ਼ੈਸਲਾ ਲਿਆ ਗਿਆ ਹੈ,।

ਇਹ ਵੀ ਪੜ੍ਹੋ :   ਸੋਨਾ ਬਣਾਏਗਾ ਨਵੇਂ ਰਿਕਾਰਡ!! ਮਾਹਿਰਾਂ ਨੇ ਕਰ'ਤੀ ਹੈਰਾਨ ਕਰਦੀ ਭਵਿੱਖਬਾਣੀ

ਜਲਦ ਜਾਰੀ ਹੋਵੇਗਾ ਅਧਿਕਾਰਤ ਸਰਕੂਲਰ

ਮਿਲੀ ਜਾਣਕਾਰੀ ਮੁਤਾਬਕ ਰੇਲ ਮੰਤਰਾਲੇ ਨੇ ਇਸ ਵਾਧੇ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਰੇਲਵੇ ਬੋਰਡ ਅੱਜ ਦੇਰ ਸ਼ਾਮ ਜਾਂ ਕੱਲ੍ਹ ਤੱਕ ਇਸ ਦਾ ਅਧਿਕਾਰਤ ਆਦੇਸ਼ (Circular) ਜਾਰੀ ਕਰ ਦੇਵੇਗਾ। ਇਹ ਕਦਮ ਰੇਲਵੇ ਦੇ ਉਸ ਨਿਯਮ ਤਹਿਤ ਚੁੱਕਿਆ ਗਿਆ ਹੈ ਜਿਸ ਵਿੱਚ DA ਦੇ 50 ਫ਼ੀਸਦੀ ਦੀ ਸੀਮਾ ਪਾਰ ਕਰਨ 'ਤੇ ਹੋਰ ਭੱਤਿਆਂ ਵਿੱਚ ਵੀ ਆਪਣੇ ਆਪ ਸੋਧ ਦਾ ਪ੍ਰਬੰਧ ਹੁੰਦਾ ਹੈ।

ਇਹ ਵੀ ਪੜ੍ਹੋ :   HDFC ਤੇ PNB ਗਾਹਕਾਂ ਨੂੰ ਲੱਗਣ ਵਾਲਾ ਹੈ ਝਟਕਾ, ਬਦਲ ਜਾਣਗੇ ਇਹ ਨਿਯਮ

ਭੱਤੇ ਦਾ ਨਵਾਂ ਗਣਿਤ: ਜਾਣੋ ਕਿਸ ਨੂੰ ਕਿੰਨਾ ਹੋਵੇਗਾ ਫ਼ਾਇਦਾ?

25 ਫ਼ੀਸਦੀ ਦੇ ਇਸ ਵਾਧੇ ਤੋਂ ਬਾਅਦ ਲੋਕੋ ਪਾਇਲਟਾਂ ਅਤੇ ਗਾਰਡਾਂ ਦੀ ਮਾਸਿਕ ਆਮਦਨ ਵਿੱਚ ਵੱਡਾ ਫਰਕ ਦੇਖਣ ਨੂੰ ਮਿਲੇਗਾ। ਪ੍ਰਤੀ 100 ਕਿਲੋਮੀਟਰ 'ਤੇ ਹੁਣ ਮਿਲਣ ਵਾਲੀਆਂ ਨਵੀਆਂ ਦਰਾਂ ਇਸ ਪ੍ਰਕਾਰ ਹਨ:

ਇਹ ਵੀ ਪੜ੍ਹੋ :   LPG ਬੁਕਿੰਗ ਲਈ ਫੋਨ ਕਾਲ ਤੋਂ ਇਲਾਵਾ ਅਪਣਾਓ ਇਹ ਸੌਖੇ ਤਰੀਕੇ, ਇੰਝ ਕਰੋ ਸ਼ਿਕਾਇਤ

  • ਲੋਕੋ ਪਾਇਲਟ (ਮੇਲ/ਐਕਸਪ੍ਰੈਸ): ਪੁਰਾਣੀ ਦਰ 530 ਰੁਪਏ ਤੋਂ ਵਧ ਕੇ 662.50 ਰੁਪਏ
  • ਲੋਕੋ ਪਾਇਲਟ (ਪੈਸੰਜਰ): ਪੁਰਾਣੀ ਦਰ 525 ਰੁਪਏ ਤੋਂ ਵਧ ਕੇ 656.25 ਰੁਪਏ
  • ਲੋਕੋ ਪਾਇਲਟ (ਗੁੱਡਜ਼): ਪੁਰਾਣੀ ਦਰ 520 ਰੁਪਏ ਤੋਂ ਵਧ ਕੇ 650.00 ਰੁਪਏ
  • ਸਹਾਇਕ ਲੋਕੋ ਪਾਇਲਟ (ALP): ਪੁਰਾਣੀ ਦਰ 376 ਰੁਪਏ ਤੋਂ ਵਧ ਕੇ 470.00 ਰੁਪਏ
  • ਗਾਰਡ (ਮੇਲ/ਐਕਸਪ੍ਰੈਸ): ਪੁਰਾਣੀ ਦਰ 480 ਰੁਪਏ ਤੋਂ ਵਧ ਕੇ 600.00 ਰੁਪਏ

ਇਹ ਵੀ ਪੜ੍ਹੋ :  ਡਿੱਗਣ ਵਾਲਾ ਹੈ ਸੋਨਾ, ਲਗਭਗ 25,000 ਰੁਪਏ ਤੱਕ ਟੁੱਟ ਸਕਦੈ ਭਾਅ, ਮਾਹਰਾਂ ਨੇ ਦਿੱਤੇ ਸੰਕੇਤ

ਸੰਘਰਸ਼ ਦੀ ਜਿੱਤ ਅਤੇ ਜਸ਼ਨ ਦਾ ਮਾਹੌਲ

AIRF ਦੇ ਜਨਰਲ ਸਕੱਤਰ ਸ਼ਿਵ ਗੋਪਾਲ ਮਿਸ਼ਰਾ ਨੇ ਇਸ ਸਫਲਤਾ ਨੂੰ ਰੇਲ ਕਰਮਚਾਰੀਆਂ ਦੀ ਇਕਜੁੱਟਤਾ ਦਾ ਨਤੀਜਾ ਦੱਸਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ (X) ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਇਸ ਨੂੰ ਇੱਕ 'ਇਤਿਹਾਸਕ ਜਿੱਤ' ਕਰਾਰ ਦਿੱਤਾ ਹੈ। ਨਵਰਾਤਰੀ ਦੇ ਇਸ ਖ਼ਾਸ ਮੌਕੇ 'ਤੇ ਮਿਲੀ ਇਸ ਖ਼ੁਸ਼ਖ਼ਬਰੀ ਨੇ ਰੇਲਵੇ ਕਰਮਚਾਰੀਆਂ ਦੇ ਮਨੋਬਲ ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਵਿੱਚ ਵੀ ਵੱਡਾ ਸੁਧਾਰ ਲਿਆਂਦਾ ਹੈ।

ਇਹ ਵੀ ਪੜ੍ਹੋ :  31 ਮਾਰਚ ਤੋਂ ਪਹਿਲਾਂ ਕਰ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਬੰਦ ਹੋ ਸਕਦੇ ਹਨ ਤੁਹਾਡੇ PPF, NPS ਅਤੇ SSY ਖਾਤੇ

ਇਹ ਵੀ ਪੜ੍ਹੋਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News