UGC ਨੇ ਫਰਜ਼ੀ ਐਲਾਨੀਆਂ ਇਹ ਯੂਨੀਵਰਸਿਟੀਆਂ, ਡਿਗਰੀ ਪ੍ਰਦਾਨ ਕਰਨ ਦਾ ਅਧਿਕਾਰ ਕੀਤਾ ਖ਼ਤਮ
Thursday, Aug 03, 2023 - 04:11 PM (IST)

ਨਵੀਂ ਦਿੱਲੀ (ਭਾਸ਼ਾ) : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ. ਜੀ. ਸੀ.) ਨੇ 20 ਯੂਨੀਵਰਸਿਟੀਆਂ ਨੂੰ ਫਰਜ਼ੀ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਕੋਈ ਡਿਗਰੀ ਦੇਣ ਦਾ ਅਧਿਕਾਰ ਨਹੀਂ ਹੈ। ਦਿੱਲੀ ’ਚ ਅਜਿਹੀਆਂ ਯੂਨੀਵਰਸਿਟੀਆਂ ਦੀ ਗਿਣਤੀ 8 ਹੈ, ਜੋ ਸਭ ਤੋਂ ਵੱਧ ਹੈ। ਯੂ. ਜੀ. ਸੀ. ਸਕੱਤਰ ਮਨੀਸ਼ ਜੋਸ਼ੀ ਨੇ ਕਿਹਾ ਕਿ ਸਾਡੇ ਧਿਆਨ ’ਚ ਆਇਆ ਹੈ ਕਿ ਬਹੁਤ ਸਾਰੀਆਂ ਸੰਸਥਾਵਾਂ ਯੂ. ਜੀ. ਸੀ. ਐਕਟ ਦੇ ਪ੍ਰਾਵਧਾਨਾਂ ਦੇ ਉਲਟ ਡਿਗਰੀ ਦੀ ਪੇਸ਼ਕਸ਼ ਕਰ ਰਹੇ ਹਨ। ਅਜਿਹੀਆਂ ਯੂਨੀਵਰਸਿਟੀਆਂ ਵਲੋਂ ਪ੍ਰਦਾਨ ਕੀਤੀ ਡਿਗਰੀ ਨੂੰ ਨਾ ਤਾਂ ਮਾਨਤਾ ਦਿੱਤੀ ਜਾਵੇਗੀ ਅਤੇ ਨਾ ਹੀ ਉਹ ਉੱਚ ਸਿੱਖਿਆ ਜਾਂ ਰੁਜ਼ਗਾਰ ਦੇ ਉਦੇਸ਼ ਲਈ ਪ੍ਰਮਾਣਿਤ ਹੋਵੇਗੀ। ਇਨ੍ਹਾਂ ਯੂਨੀਵਰਸਿਟੀਆਂ ਨੂੰ ਕੋਈ ਵੀ ਡਿਗਰੀ ਪ੍ਰਦਾਨ ਕਰਨ ਦਾ ਅਧਿਕਾਰ ਨਹੀਂ ਹੈ। ਯੂ. ਜੀ. ਸੀ, ਦਿੱਲੀ ’ਚ 8 ਫਰਜ਼ੀ ਯੂਨੀਵਰਸਿਟੀਆਂ ਹਨ- ‘ਆਲ ਇੰਡੀਆ ਇੰਸਟੀਚਿਊਟ ਆਫ ਪਬਲਿਕ ਐਂਡ ਫਿਜ਼ੀਕਲ ਹੈਲਥ ਸਾਇੰਸਜ਼’, ‘ਕਮਰਸ਼ੀਅਲ ਯੂਨੀਵਰਸਿਟੀ ਲਿਮਟਿਡ’, ‘ਦਰਿਆਗੰਜ’, ‘ਸੰਯੁਕਤ ਨੇਸ਼ੰਸ ਯੂਨੀਵਰਸਿਟੀ’, ‘ਵੋਕੇਸ਼ਨਲ ਯੂਨੀਵਰਸਿਟੀ’, ‘ਏਡੀਆਰ-ਸੈਂਟ੍ਰਿਕ ਯੂਰੀਕਲ ਯੂਨੀਵਰਸਿਟੀ’, ਇੰਡੀਅਨ ਇੰਸਟੀਚਿਊਸ਼ਨ ਆਫ ਸਾਈਂਸ ਐਂਡ ਇੰਜੀਨੀਅਰਿੰਗ, ਵਿਸ਼ਵਕਰਮਾ ਓਪਨ ਯੂਨੀਵਰਸਿਟੀ ਫਾਰ ਸੈਲਫ-ਇੰਪਲਾਇਮੈਂਟ ਅਤੇ ਅਧਿਆਤਮਿਕ ਯੂਨੀਵਰਸਿਟਾ’।
ਇਹ ਵੀ ਪੜ੍ਹੋ : ਨੂੰਹ ਦੀ ਘਟਨਾ ਨੂੰ CM ਖੱਟੜ ਨੇ ਦੱਸਿਆ ਮੰਦਭਾਗਾ, ਕਿਹਾ- ਹਿੰਸਾ ਵੱਡੀ ਸਾਜ਼ਿਸ਼, ਮੁਲਜ਼ਮਾਂ ਨੂੰ ਨਹੀਂ ਬਖਸ਼ਾਂਗੇ
ਉੱਤਰ ਪ੍ਰਦੇਸ਼ ’ਚ ਅਜਿਹੀਆਂ 4 ਯੂਨੀਵਰਸਿਟੀਆਂ ਹਨ-ਗਾਂਧੀ ਹਿੰਦੀ ਵਿਦਿਆਪੀਠ, ‘ਨੈਸ਼ਨਲ ਯੂਨੀਵਰਸਿਟੀ ਆਫ ਇਲੈਕਟ੍ਰੋ ਕੰਪਲੈਕਸ ਹੋਮੀਓਪੈਥੀ’, ‘ਨੇਤਾਜੀ ਸੁਭਾਸ਼ ਚੰਦਰ ਬੋਸ ਯੂਨੀਵਰਸਿਟੀ’ (ਮੁਕਤ ਯੂਨੀਵਰਸਿਟੀ) ਅਤੇ ਭਾਰਤੀ ਸਿੱਖਿਆ ਪ੍ਰੀਸ਼ਦ। ਯੂ. ਜੀ. ਸੀ. ਨੇ ਕਿਹਾ ਕਿ ਕਰਨਾਟਕ, ਮਹਾਰਾਸ਼ਟਰ, ਪੁੱਡੁਚੇਰੀ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਅਤੇ ਕੇਰਲ ’ਚ ਵੀ ‘ਫਰਜ਼ੀ’ ਯੂਨੀਵਰਸਿਟੀਆਂ ਹਨ।
ਇਹ ਵੀ ਪੜ੍ਹੋ :
7ਵੇਂ ਆਜ਼ਾਦੀ ਦਿਹਾੜੇ ’ਤੇ ਪੰਜਾਬ ਸਰਕਾਰ ਵਲੋਂ ਜਲੰਧਰ ਵਾਸੀਆਂ ਨੂੰ ਮਿਲੇਗਾ ਵੱਡਾ ਤੋਹਫ਼ਾ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8