ਰੇਲਵੇ ਦਾ ਵੱਡਾ ਫ਼ੈਸਲਾ, ਨਰਾਤਿਆਂ ਦੌਰਾਨ 150 ਸਟੇਸ਼ਨਾਂ 'ਤੇ ਮਿਲੇਗੀ ਇਹ ਖਾਸ ਸਹੂਲਤ
Wednesday, Oct 09, 2024 - 11:21 AM (IST)
ਨਵੀਂ ਦਿੱਲੀ : ਭਾਰਤੀ ਰੇਲਵੇ ਨੇ ਨਰਾਤਿਆਂ ਦੇ ਦਿਨਾਂ ਦੌਰਾਨ ਰੇਲ ਗੱਡੀਆਂ ਵਿਚ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਸਹੂਲਤ ਲਈ 150 ਤੋਂ ਵੱਧ ਸਟੇਸ਼ਨਾਂ 'ਤੇ ਵਿਸ਼ੇਸ਼ ਵਰਤ ਵਾਲੀ ਥਾਲੀ ਸ਼ੁਰੂ ਕੀਤੀ ਹੈ। ਰੇਲਵੇ ਮੰਤਰਾਲੇ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ, "ਯਾਤਰੀ ਮੋਬਾਈਲ ਐਪ ਅਤੇ ਵੈੱਬਸਾਈਟ ਰਾਹੀਂ ਇਸ ਸਵਾਦਿਸ਼ਟ ਨਰਾਤਿਆਂ ਦੇ ਵਰਤ ਵਾਲੀ ਵਿਸ਼ੇਸ਼ ਥਾਲੀ ਲਈ ਆਨਲਾਈਨ ਆਰਡਰ ਦੇ ਸਕਦੇ ਹਨ।" ਮੰਤਰਾਲੇ ਦੇ ਅਨੁਸਾਰ, ਨਰਾਤਿਆਂ ਦਾ ਤਿਉਹਾਰ ਮਨਾਉਣ ਵਾਲੇ ਯਾਤਰੀਆਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੇ ਸਬੰਧ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਐਲਾਨ: ਦੀਵਾਲੀ ਤੋਂ ਪਹਿਲਾਂ ਅਧਿਆਪਕਾਂ ਨੂੰ ਮਿਲੇਗਾ ਤਰੱਕੀ ਦਾ ਤੋਹਫ਼ਾ
ਉਹਨਾਂ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਭਾਰਤੀ ਰੇਲਵੇ ਨੇ 150 ਤੋਂ ਵੱਧ ਸਟੇਸ਼ਨਾਂ 'ਤੇ ਨਰਾਤਿਆਂ ਦੇ ਖ਼ਾਸ ਮੌਕੇ 'ਤੇ ਵਰਤ ਰੱਖਣ ਵਾਲੇ ਲੋਕਾਂ ਲ਼ਈ ਵਿਸ਼ੇਸ਼ ਥਾਲੀ ਸ਼ੁਰੂ ਕੀਤੀ ਹੈ। ਇਹਨਾਂ ਵਿੱਚੋਂ ਕੁਝ ਸਟੇਸ਼ਨ ਮੁੰਬਈ ਸੈਂਟਰਲ, ਦਿੱਲੀ ਜੰਕਸ਼ਨ, ਸੂਰਤ, ਜੈਪੁਰ, ਲਖਨਊ, ਪਟਨਾ ਜੰਕਸ਼ਨ, ਲੁਧਿਆਣਾ, ਦੁਰਗ, ਚੇਨਈ ਸੈਂਟਰਲ, ਸਿਕੰਦਰਾਬਾਦ, ਅਮਰਾਵਤੀ, ਹੈਦਰਾਬਾਦ, ਤਿਰੂਪਤੀ, ਜਲੰਧਰ ਸਿਟੀ, ਉਦੈਪੁਰ ਸਿਟੀ, ਬੈਂਗਲੁਰੂ ਕੈਂਟ, ਨਵੀਂ ਦਿੱਲੀ, ਠਾਣੇ, ਪੁਣੇ, ਮੰਗਲੌਰ ਸੈਂਟਰਲ ਸਟੇਸ਼ਨ ਹਨ। ਮੰਤਰਾਲੇ ਦੇ ਬੁਲਾਰੇ ਨੇ ਕਿਹਾ, “ਨਰਾਤਿਆਂ ਦੇ ਕਾਰਨ ਤੇਜ਼ ਥਾਲੀ ਨੂੰ ਤਿਆਰ ਕਰਨ ਵਿੱਚ ਗੁਣਵੱਤਾ ਅਤੇ ਪੋਸ਼ਣ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।”
ਇਹ ਵੀ ਪੜ੍ਹੋ - ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਫ੍ਰੀ ਰਾਸ਼ਨ ਨਾਲ ਮਿਲਣਗੀਆਂ ਇਹ 8 ਵੱਡੀਆਂ ਸਹੂਲਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8