ਮੁੰਡੇ ਨੂੰ ਮਿਲਣ ਗਈ ਕੁੜੀ ! ਸ਼ੱਕ ''ਚ ਪਿਓ-ਦਾਦੇ ਨੇ ਕਰ''ਤਾ ਧੀ ਦਾ ਕਤਲ

Tuesday, Aug 18, 2026 - 03:07 PM (IST)

ਮੁੰਡੇ ਨੂੰ ਮਿਲਣ ਗਈ ਕੁੜੀ ! ਸ਼ੱਕ ''ਚ ਪਿਓ-ਦਾਦੇ ਨੇ ਕਰ''ਤਾ ਧੀ ਦਾ ਕਤਲ

ਨੈਸ਼ਨਲ ਡੈਸਕ- ਹਰਿਆਣਾ ਦੇ ਹਿਸਾਰ ਜ਼ਿਲ੍ਹੇ ਤੋਂ ਇਕ ਬੇਹੱਦ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮੁੰਡੇ ਨੂੰ ਮਿਲਣ ਦੇ ਸ਼ੱਕ 'ਚ 14 ਸਾਲਾ ਨਾਬਾਲਗ ਕੁੜੀ ਦਾ ਉਸ ਦੇ ਆਪਣੇ ਹੀ ਪਿਓ ਅਤੇ ਦਾਦੇ ਵੱਲੋਂ 'ਤੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਸੋਮਵਾਰ ਨੂੰ ਕਾਰਵਾਈ ਕਰਦਿਆਂ ਮ੍ਰਿਤਕਾ ਦੇ ਪਿਤਾ ਅਤੇ ਦਾਦੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮ੍ਰਿਤਕਾ ਦੇ ਦਾਦੇ ਧਰਮਪਾਲ ਅਤੇ ਪਿਤਾ ਵਿਨੋਦ ਵਜੋਂ ਹੋਈ ਹੈ। ਆਦਮਪੁਰ ਦੇ ਥਾਣਾ ਮੁਖੀ ਹਰੀਸ਼ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਉਨ੍ਹਾਂ ਦੀ ਰਿਮਾਂਡ ਹਾਸਲ ਕੀਤੀ ਜਾਵੇਗੀ।

ਪੁਲਸ ਦੀ ਜਾਂਚ ਮੁਤਾਬਕ ਲੜਕੀ ਦੇ ਪਿਤਾ ਨੂੰ ਸ਼ੱਕ ਸੀ ਕਿ ਉਹ 9 ਅਗਸਤ ਨੂੰ ਕਿਸੇ ਲੜਕੇ ਨਾਲ ਮਿਲੀ ਸੀ। ਇਸੇ ਸ਼ੱਕ ਦੇ ਚਲਦਿਆਂ ਵਿਨੋਦ ਅਤੇ ਧਰਮਪਾਲ ਨੇ 11 ਅਗਸਤ ਦੀ ਰਾਤ ਨੂੰ ਲੜਕੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। 

ਕਤਲ ਤੋਂ ਬਾਅਦ ਮੁਲਜ਼ਮਾਂ ਨੇ ਕੁੜੀ ਦੀ ਲਾਸ਼ ਨੂੰ ਇੱਕ ਬੋਰੇ 'ਚ ਭਰ ਕੇ ਢਾਣੀ ਮੁਹੱਬਤਪੁਰ ਪੁਲ ਨੇੜੇ ਕਿਸ਼ਨਗੜ੍ਹ ਨਹਿਰ 'ਚ ਸੁੱਟ ਦਿੱਤਾ ਸੀ। ਪੁਲਸ ਨੂੰ ਜਦੋਂ ਇਸ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਹਿਰ 'ਚੋਂ ਕੁੜੀ ਦੀ ਲਾਸ਼ ਬਰਾਮਦ ਕਰ ਕੇ ਮਾਮਲੇ ਦੀ ਅੱਗੇ ਦੀ ਕਾਨੂੰਨੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Harpreet SIngh

Content Editor

Related News