ਨਾਹਨ 'ਚ ਕਾਂਗਰਸ ਨੂੰ ਵੱਡਾ ਝਟਕਾ, ਡਾ. ਵਾਈ. ਐੱਸ. ਪਰਮਾਰ ਦੇ ਪੋਤੇ ਚੇਤਨ ਭਾਜਪਾ 'ਚ ਸ਼ਾਮਲ
Thursday, Oct 26, 2017 - 06:28 PM (IST)
ਨਾਹਨ— ਹਿਮਾਚਲ 'ਚ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇਕ ਵੱਡਾ ਝਟਕਾ ਲੱਗਿਆ ਹੈ। ਡਾ. ਵਾਈ.ਐੱਸ. ਪਰਮਾਰ ਦੇ ਪੋਤੇ ਤੇ ਸਾਬਕਾ ਕਾਂਗਰਸ ਵਿਧਾਇਕ ਕੁਸ਼ ਪਰਮਾਰ ਦੇ ਬੇਟੇ ਚੇਤਨ ਪਰਮਾਰ ਨੇ ਭਾਜਪਾ ਦਾ ਹੱਥ ਫੜ ਲਿਆ ਹੈ। ਭਾਜਪਾ ਨੇਤਾ ਰਾਜੀਵ ਬਿੰਦਲ ਨੇ ਪਾਰਟੀ 'ਚ ਉਨ੍ਹਾਂ ਦਾ ਸਵਾਗਤ ਕੀਤਾ ਹੈ।
ਦੱਸਿਆ ਜਾ ਰਿਹੈ ਕਿ ਚੇਤਨ ਪਰਮਾਰ ਪਾਰਟੀ 'ਚ ਟਿਕਟ ਨਾ ਮਿਲਣ ਦੇ ਕਾਰਨ ਨਰਾਜ਼ ਸਨ, ਜਿਸ ਕਾਰਨ ਉਨ੍ਹਾਂ ਨੇ ਕਾਂਗਰਸ ਦਾ ਸਾਥ ਛੱਡ ਕੇ ਭਾਜਪਾ ਦਾ ਪੱਲਾ ਫੱੜ ਲਿਆ। ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਚੇਤਨ ਪਰਮਾਰ ਨੇ ਕਿਹਾ ਕਿ ਵੀਰਭੱਦਰ ਨੇ ਹਮੇਸ਼ਾ ਉਨ੍ਹਾਂ ਦੇ ਪਰਿਵਾਰ ਨਾਲ ਵਿਤਕਰਾ ਕੀਤਾ ਹੈ। ਉਨ੍ਹਾਂ ਨੇ ਡਾ. ਪਰਮਾਰ ਦੀ ਵਿਰਾਸਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ।
