ਦਿੱਲੀ ਹਾਈ ਕੋਰਟ ਵਲੋਂ ਉਮਰ ਅਬਦੁੱਲਾ ਨੂੰ ਵੱਡਾ ਝਟਕਾ, ਪਤਨੀ ਨੂੰ ਦੇਣੇ ਪੈਣਗੇ ਪ੍ਰਤੀ ਮਹੀਨਾ 1.5 ਲੱਖ
Friday, Sep 01, 2023 - 11:18 AM (IST)
ਜੰਮੂ/ਨਵੀਂ ਦਿੱਲੀ (ਸਤੀਸ਼)- ਨੈਸ਼ਨਲ ਕਾਨਫਰੰਸ ਦੇ ਉਪ-ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਦਿੱਲੀ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਕੋਰਟ ਨੇ ਉਮਰ ਅਬਦੁੱਲਾ ਨੂੰ ਪਤਨੀ ਪਾਇਲ ਅਬਦੁੱਲਾ ਨੂੰ ਵੱਧ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਦਿੱਤਾ ਹੈ। ਹੁਣ ਉਮਰ ਦੀ ਪਤਨੀ ਪਾਇਲ ਨੂੰ ਹਰ ਮਹੀਨੇ 75,000 ਦੀ ਬਜਾਏ 1.5 ਲੱਖ ਰੁਪਏ ਦਾ ਗੁਜ਼ਾਰਾ ਭੱਤਾ ਮਿਲੇਗਾ। ਪਾਇਲ ਨੇ ਗੁਜ਼ਾਰਾ ਭੱਤਾ ਵਧਾਉਣ ਲਈ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਸੀ। ਸਾਲ 2018 ’ਚ ਟ੍ਰਾਇਲ ਕੋਰਟ ਵੱਲੋਂ ਪਾਇਲ ਨੂੰ ਹਰ ਮਹੀਨੇ 75000 ਰੁਪਏ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਲਈ 18 ਸਾਲ ਦੀ ਉਮਰ ਤੱਕ 25000 ਰੁਪਏ ਦੇ ਗੁਜ਼ਾਰੇ ਭੱਤੇ ਨੂੰ ਮਨਜ਼ੂਰੀ ਦਿੱਤੀ ਸੀ। ਹਾਲਾਂਕਿ ਇਸ ਸਾਲ ਪਾਇਲ ਨੇ ਗੁਜ਼ਾਰਾ ਭੱਤੇ ’ਚ ਵਾਧੇ ਨੂੰ ਲੈ ਕੇ ਦਿੱਲੀ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਸੀ।
ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਦੀ ਵਾਇਰਲ ਵੀਡੀਓ ਵੇਖ ਸਿੱਖ ਸੰਗਤ 'ਚ ਭਾਰੀ ਰੋਸ, ਆਰ.ਪੀ. ਸਿੰਘ ਨੇ ਚੁੱਕੇ ਸਵਾਲ
ਪਾਇਲ ਨੇ ਕਿਹਾ ਸੀ ਕਿ ਦਿੱਤਾ ਗਿਆ ਗੁਜ਼ਾਰਾ ਭੱਤਾ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਕਾਫੀ ਨਹੀਂ ਹੈ। ਹੁਣ ਕੋਰਟ ਨੇ ਉਨ੍ਹਾਂ ਦੀ ਮੰਗ ਮੰਨ ਲਈ ਹੈ। ਕੋਰਟ ਨੇ ਕਿਹਾ ਕਿ ਹਾਲਾਂਕਿ ਪਿਤਾ ਆਪਣੇ ਬੱਚਿਆਂ ਦੀ ਕਾਲਜ ਸਿੱਖਿਆ ਲਈ ਕਾਨੂੰਨੀ ਰੂਪ ’ਚ ਜ਼ਿੰਮੇਵਾਰ ਨਹੀਂ ਹੈ, ਕਿਉਂਕਿ ਉਹ ਬਾਲਿਗ ਹੋ ਗਏ ਹਨ ਪਰ ਅਬਦੁੱਲਾ ਆਪਣੇ ਬੇਟੇ ਦੀ ਸਿੱਖਿਆ ਲਈ 60,000 ਰੁਪਏ ਦਾ ਭੁਗਤਾਨ ਕਰਨਗੇ। ਉਮਰ ਅਬਦੁੱਲਾ ਅਤੇ ਪਾਇਲ ਨੇ ਸਾਲ 1994 ’ਚ ਵਿਆਹ ਕੀਤਾ ਸੀ ਤੇ ਉਨ੍ਹਾਂ ਦੇ 2 ਬੱਚੇ ਹਨ। ਸਾਲ 2009 ਤੋਂ ਹੀ ਦੋਵੇਂ ਪਤੀ-ਪਤਨੀ ਵੱਖ ਰਹਿ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8