ਭ੍ਰਿਸ਼ਟ ਅਧਿਕਾਰੀਆਂ ''ਤੇ ਸਖਤ ਹੋਏ ਮੁੱਖ ਮੰਤਰੀ ਯੋਗੀ: 11 ਨੂੰ ਕੀਤਾ ਮੁਅੱਤਲ, 7 ਦੀ ਹੋਈ ਤਬਦੀਲੀ
Friday, Aug 11, 2017 - 12:05 PM (IST)
ਗੋਰਖਪੁਰ—ਪਿਛਲੇ ਦਿਨੀਂ ਮੁੱਖ ਮੰਤਰੀ ਆਦਿਤਿਆਨਾਥ ਨੇ ਅਫਸਰਾਂ ਦੇ 'ਚ ਐਲਾਨ ਕੀਤਾ ਸੀ ਕਿ ਹੁਣ ਸਿਰਫ ਐਕਸ਼ਨ ਹੋਵੇਗਾ। ਇਸ ਐਕਸ਼ਨ ਦੀ ਸ਼ੁਰੂਆਤ ਮੁੱਖ ਮੰਤਰੀ ਯੋਗੀ ਨੇ ਮਹਾਰਾਜਗੰਜ ਦੌਰੇ ਤੋਂ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਬੀਤੇ ਵੀਰਵਾਰ ਕੰਮ 'ਚ ਲਾਪਰਵਾਹੀ ਦੇ ਦੋਸ਼ 'ਚ 11 ਅਫਸਰਾਂ ਨੂੰ ਮੁਅੱਤਲ ਕਰ ਦਿੱਤਾ, ਉੱਥੇ 7 ਨੂੰ ਤਬਦੀਲੀ ਦਾ ਫਰਮਾਨ ਸੁਣਾ ਦਿੱਤਾ।
ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨੇ ਐਸ.ਓ. ਪੁਰੰਦਪੁਰ ਵਿਨੋਦ ਕੁਮਾਰ ਰਾਏ, ਐਸ.ਓ. ਫਰੇਂਦਾ ਚੰਦਰੇਸ਼ ਯਾਦਵ, ਐਸ.ਡੀ.ਐਮ. ਗਿਰੀਸ਼ ਚੰਦਰ ਸ਼੍ਰੀਵਾਸਤਵ, ਬੀ.ਡੀ.ਓ. ਸੰਜੈ ਸ਼੍ਰੀਵਾਸਤਵ, ਏ.ਏ.ਓ. ਬੈਸਿਕ ਰਵੀ ਸਿੰਘ, ਜ਼ਿਲਾ ਖੇਤੀ ਅਧਿਕਾਰੀ ਮੁਹੰਮਦ ਮੁਜਮਿਲ ਐਕਸ.ਈ.ਐਨ. ਪੀ.ਡਬਲਯੂ.ਡੀ. ਬੀ.ਐਨ. ਓਝਾ, ਡਾ. ਅਰਸ਼ਦ ਕਮਾਲ ਅਤੇ ਡਾ. ਠਾਕੁਰ ਸ਼ੈਲੇਸ਼ ਕੁਮਾਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਨ੍ਹਾਂ 7 ਅਧਿਕਾਰੀਆਂ ਦੀ ਤਬਦੀਲੀ ਕੀਤੀ ਗਈ ਹੈ। ਯੋਗੀ ਨੇ ਆਰ.ਐਨ.ਐਮ. ਆਸ਼ੋਕ ਕੁਮਾਰ ਮੌਰਿਆ, ਪ੍ਰਭਾਰੀ ਜ਼ਿਲਾ ਪ੍ਰੋਗਰਾਮ ਅਧਿਕਾਰੀ ਗਾਇਤਰੀ ਦੇਵੀ, ਏ.ਐਮ.ਏ.ਐਸ.ਓ. ਗਿਆਨੇਂਦਰ ਕੁਮਾਰ ਸਿੰਘ, ਡੀ.ਐਸ.ਓ. ਅਤਿਮਤ ਤਿਵਾਰੀ, ਐਸ.ਓ. ਪਨੀਯਾਰਾ ਸੁਧੀਰ ਕੁਮਾਰ ਸਿੰਘ, ਐਸ.ਓ. ਸ਼ਾਮ ਦੇਵਰਵਾ ਸ਼੍ਰੀਕਾਂਤ ਰਾਏ ਅਤੇ ਐਸ.ਓ. ਕੋਠੀਭਾਰ ਰਮਾਕਾਂਤ ਯਾਦਵ ਦੀ ਤਬਦੀਲੀ ਕਰ ਦਿੱਤੀ ਹੈ।
ਇਸ ਦੇ ਨਾਲ ਹੀ ਮੁੱਖ ਮੰਤਰੀ ਯੋਗੀ ਨੇ ਕਿਹਾ ਕਿ 4 ਮਹੀਨੇ ਦੇ ਬਾਅਦ ਵੀ ਇਹ ਅਧਿਕਾਰੀ ਸੁਧਾਰ ਨਹੀਂ ਰਹੇ ਸੀ। ਕੰਮ 'ਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਜ਼ਿਲੇ 'ਚ 4 ਮਹੀਨੇ ਤੋਂ ਗਾਇਬ ਚੱਲ ਰਹੇ ਸਾਰੇ ਡਾਕਟਰਾਂ ਦੇ ਖਿਲਾਫ ਜਾਂਚ ਦੇ ਆਦੇਸ਼ ਦੇ ਦਿੱਤੇ। ਨਾਲ ਹੀ ਮੁੱਖ ਮੰਤਰੀ ਨੇ ਨਿੱਜੀ ਪ੍ਰੈਕਟਿਸ ਕਰਨ ਵਾਲੇ ਡਾਕਟਰਾਂ ਤੋਂ ਜਾਂਚ ਦੇ ਬਾਅਦ ਰਿਕਵਰੀ ਦੇ ਆਦੇਸ਼ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਜਾਂਚ ਦੇ ਬਾਅਦ ਲਾਪਰਵਾਹੀ ਮਿਲਣ 'ਤੇ ਸੈਲਰੀ ਰਿਕਵਰੀ ਵੀ ਹੋਵੇ।
