ਸਰਕਾਰ ਦੀ ਵੱਡੀ ਕਾਰਵਾਈ, ਇਸ Singer ਦੇ ਇਨ੍ਹਾਂ 3 ਗਾਣਿਆਂ 'ਤੇ ਲਾਇਆ ਬੈਨ

Tuesday, Mar 18, 2025 - 12:06 PM (IST)

ਸਰਕਾਰ ਦੀ ਵੱਡੀ ਕਾਰਵਾਈ, ਇਸ Singer ਦੇ ਇਨ੍ਹਾਂ 3 ਗਾਣਿਆਂ 'ਤੇ ਲਾਇਆ ਬੈਨ

ਐਂਟਰਟੇਨਮੈਂਟ ਡੈਸਕ- ਹਰਿਆਣਾ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਸਿੰਗਰ ਮਾਸੂਮ ਸ਼ਰਮਾ ਦੇ 3 ਗਾਣਿਆਂ 'ਤੇ ਬੈਨ ਲਗਾ ਦਿੱਤਾ ਹੈ। ਇਹ ਤਿੰਨ ਗਾਣੇ ਹਨ 'ਟਿਊਸ਼ਨ ਬਦਮਾਸ਼ੀ ਕਾ', '60 ਮੁਕੱਦਮਾ' ਅਤੇ 'ਖਟੋਆ'। ਇਨ੍ਹਾਂ ਤਿੰਨਾਂ ਗੀਤਾਂ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਸ ਪਿੱਛੇ ਕਾਰਨ ਇਹ ਦੱਸਿਆ ਗਿਆ ਹੈ ਕਿ ਇਹ ਗਾਣੇ ਕਥਿਤ ਤੌਰ 'ਤੇ ਗਨ-ਕਲਚਰ ਨੂੰ ਉਤਸ਼ਾਹਿਤ ਕਰਦੇ ਹਨ। ਇਸ ਘਟਨਾ ਤੋਂ ਬਾਅਦ ਗਾਇਕਾ ਮਾਸੂਮ ਸ਼ਰਮਾ ਨੇ ਖੁਦ ਇਸ ਮਾਮਲੇ 'ਤੇ ਆਪਣੀ ਚੁੱਪੀ ਤੋੜੀ ਹੈ। ਉਸ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਦਾਅਵਾ ਕੀਤਾ ਕਿ ਇਹ ਫੈਸਲਾ ਇੱਕ ਵਿਅਕਤੀ ਨਾਲ ਨਿੱਜੀ ਰੰਜਿਸ਼ ਕਾਰਨ ਲਿਆ ਗਿਆ ਹੈ, ਜੋ ਹੁਣ ਰਾਜ ਸਰਕਾਰ ਦੇ ਪਬਲੀਸਿਟੀ ਸੈੱਲ ਵਿੱਚ ਕੰਮ ਕਰਦਾ ਹੈ। 

ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਹਾਰਟ ਅਟੈਕ ਕਾਰਨ ਮਸ਼ਹੂਰ ਗੀਤਕਾਰ ਦਾ ਦੇਹਾਂਤ

PunjabKesari

ਮਾਸੂਮ ਨੇ ਗੀਤਾਂ 'ਤੇ ਪਾਬੰਦੀ ਦਾ ਵਿਰੋਧ ਕਰਦਿਆਂ ਇਹ ਦਾਅਵਾ ਕੀਤਾ ਹੈ ਕਿ ਉਸ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਫੇਸਬੁੱਕ ਲਾਈਵ ਵਿੱਚ ਉਸਨੇ ਹਰਿਆਣਾ ਸਰਕਾਰ ਦੇ ਪਬਲੀਸਿਟੀ ਸੈੱਲ ਦੇ ਇੱਕ ਅਧਿਕਾਰੀ 'ਤੇ ਉਸ ਨਾਲ ਵਿਤਕਰਾ ਕਰਨ ਦਾ ਦੋਸ਼ ਲਗਾਇਆ। ਉਸ ਨੇ ਦੋਸ਼ ਲਾਇਆ ਕਿ ਅਧਿਕਾਰੀ, ਜੋ ਹੁਣ ਸਰਕਾਰ ਵਿੱਚ ਉੱਚ ਅਹੁਦੇ 'ਤੇ ਹੈ, ਨੇ ਇਹ ਕਾਰਵਾਈ ਪੁਰਾਣੀ ਦੁਸ਼ਮਣੀ ਕਾਰਨ ਕੀਤੀ। ਮਾਸੂਮ ਨੇ ਕਿਹਾ ਕਿ ਉਨ੍ਹਾਂ ਦੇ ਸਾਥੀ ਹਰਿਆਣਵੀ ਕਲਾਕਾਰਾਂ ਨਰਿੰਦਰ ਭਾਗਨਾ ਅਤੇ ਅੰਕਿਤ ਬਾਲੀਆਂ ਦਾ ਇੱਕ-ਇੱਕ ਗੀਤ ਯੂਟਿਊਬ ਤੋਂ ਹਟਾਇਆ ਗਿਆ ਹੈ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਇਹ ਇਕੱਲੇ ਉਸ ਨਾਲ ਨਹੀਂ ਕੀਤਾ ਜਾ ਰਿਹਾ ਹੈ। ਗਾਇਕ ਨੇ ਦੋਸ਼ ਲਗਾਇਆ ਕਿ ਉਕਤ ਅਧਿਕਾਰੀ ਨੇ ਸੂਰਜਕੁੰਡ ਮੇਲੇ ਵਿੱਚ ਇੱਕ ਹੋਰ ਹਰਿਆਣਵੀ ਗਾਇਕ ਕੇਡੀ ਦਨੋਦਾ ਦਾ ਸ਼ੋਅ ਵੀ ਰੱਦ ਕਰ ਦਿੱਤਾ।

ਇਹ ਵੀ ਪੜ੍ਹੋ: ਹੋਲੀ ਦੀ ਰਾਤ ਮੁੰਬਈ ਦੇ 5-ਸਟਾਰ ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਕਈ ਮਸ਼ਹੂਰ ਹਸਤੀਆਂ ਗ੍ਰਿਫ਼ਤਾਰ

ਕੌਣ ਹੈ ਮਾਸੂਮ ਸ਼ਰਮਾ ?

ਮਾਸੂਮ ਸ਼ਰਮਾ ਇੱਕ 33 ਸਾਲਾ ਨੌਜਵਾਨ ਹਰਿਆਣਵੀ ਸਿੰਗਰ ਹੈ। ਉਹ ਹਰਿਆਣਵੀ ਪੌਪ ਗਾਣੇ ਬਣਾਉਂਦੇ ਹਨ। ਇੱਕ ਗਾਇਕ ਹੋਣ ਦੇ ਨਾਲ-ਨਾਲ, ਉਹ ਇੱਕ ਕੰਪੋਜ਼ਰ ਅਤੇ ਗੀਤਕਾਰ ਵੀ ਹੈ। ਉਨ੍ਹਾਂ ਨੇ 2009 ਵਿੱਚ ਮਿਊਜ਼ਿਕ ਐਲਬਮ 'ਜਲਵਾ ਹਰਿਆਣਾ' ਨਾਲ ਡੈਬਿਊ ਕੀਤਾ ਸੀ। ਉਨ੍ਹਾਂ ਨੇ 'ਜਪ ਨਾਮ ਭੋਲੇ ਕਾ' (2021), '2 ਨੰਬਰੀ' (2021), 'ਗੁੰਡੇ ਤੇ ਪਿਆਰ' (2021), 'ਟਿਊਸ਼ਨ ਬਦਮਾਸ਼ੀ ਕਾ' (2022), 'ਭਗਤ ਆਦਮੀ' (2022), 'ਏਕ ਖਟੋਲਾ ਜੇਲ੍ਹ ਕੇ ਭੀਤਰ' (2023), 'ਬਦਮਾਸ਼ਾ ਕਾ ਬਿਆਹ' (2024) ਅਤੇ 'ਲੋਫਰ' (2024) ਵਰਗੇ ਗੀਤਾਂ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ।

ਇਹ ਵੀ ਪੜ੍ਹੋ: ਛੋਟੀ ਸਰਦਾਰਨੀ ਫੇਮ Nimrit Kaur Ahluwalia ਦੀ ਪਾਲੀਵੁੱਡ 'ਚ ਐਂਟਰੀ, ਇਸ ਫਿਲਮ 'ਚ ਆਵੇਗੀ ਨਜ਼ਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News