ਭੂਟਾਨ ਦੀ ਰਾਜਮਾਤਾ ਨੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਨਾਲ ਤਾਜ ਮਹਿਲ ਦੇਖਿਆ
Tuesday, Jan 21, 2025 - 03:57 PM (IST)
ਆਗਰਾ- ਭੂਟਾਨ ਦੀ ਰਾਜਮਾਤਾ ਸ਼ੇਰਿੰਗ ਯਾਂਗਦੋਨ ਨੇ ਭੂਟਾਨ ਸ਼ਾਹੀ ਪਰਿਵਾਰ ਦੇ ਮੈਂਬਰਾਂ ਨਾਲ ਤਾਜ ਮਹਿਲ ਦੇਖਿਆ ਅਤੇ ਕੰਪਲੈਕਸ 'ਚ ਕਰੀਬ ਡੇਢ ਘੰਟੇ ਤੱਕ ਸਮਾਂ ਬਿਤਾਇਆ। ਰਾਜਮਾਤਾ ਨੇ ਤਾਜ ਮਹਿਲ ਦੇ ਅੰਦਰ ਸ਼ਾਹੀ ਪਰਿਵਾਰ ਨਾਲ ਫੋਟੋ ਖਿੱਚਵਾਈ। ਭੂਟਾਨੀ ਸ਼ਾਹੀ ਪਰਿਵਾਰ ਨੂੰ ਟੂਰਿਸ ਗਾਈਡ ਸ਼ਮਸ਼ੁਦੀਨ ਨੇ ਤਾਜ ਮਹਿਲ ਦਿਖਾਇਆ ਅਤੇ ਇਸ ਬਾਰੇ ਜਾਣਕਾਰੀ ਦਿੱਤੀ। ਸ਼ਮਸ਼ੁਦੀਨ ਨੇ ਦੱਸਿਆ,''ਰਾਜਮਾਤਾ 30 ਸਾਲ ਪਹਿਲੇ ਵੀ ਤਾਜ ਮਹਿਲ ਦੇਖਣ ਆਈ ਸੀ ਅਤੇ ਇਹ ਉਨ੍ਹਾਂ ਦੀ ਦੂਜੀ ਯਾਤਰਾ ਹੈ।''
ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦੌਰਾਨ ਯਾਂਗਦੋਨ ਨੇ ਇਕ ਵਾਰ ਮੁੜ ਤਾਜ ਮਹਿਲ ਦੇ ਇਤਿਹਾਸ ਬਾਰੇ ਜਾਣਿਆ। ਸ਼ਾਹੀ ਪਰਿਵਾਰ ਦੇ ਮੈਂਬਰਾਂ ਨੇ ਸਮਾਰਕ ਬਾਰੇ ਇਸ ਦੇ ਨਿਰਮਾਣ ਅਤੇ ਨੱਕਾਸ਼ੀ ਸਮੇਤ ਕਈ ਸਵਾਲ ਵੀ ਪੁੱਛੇ। ਉਹ ਤਾਜ ਮਹਿਲ ਦੀ ਖੂਬਸੂਰਤੀ ਨੂੰ ਲੈ ਕੇ ਬਹੁਤ ਉਤਸੁਕ ਸਨ। ਤਾਜ ਸੁਰੱਖਿਆ ਦੇ ਸਹਾਇਕ ਪੁਲਸ ਕਮਿਸ਼ਨਰ (ਏਸੀਪੀ) ਸਈਅਦ ਅਰੀਬ ਅਹਿਮਦ ਨੇ ਦੱਸਿਆ,''ਭੂਟਾਨ ਦੇ ਸ਼ਾਹੀ ਪਰਿਵਾਰ ਦੀ ਯਾਤਰਾ ਪ੍ਰੋਟੋਕਾਲ ਦੇ ਅਧੀਨ ਤੈਅ ਕੀਤੀ ਗਈ ਸੀ। ਪ੍ਰੋਟੋਕਾਲ ਅਨੁਸਾਰ ਉਨ੍ਹਾਂ ਨੂੰ ਪੂਰੀ ਸੁਰੱਖਿਆ ਮਹੱਈਆ ਕਰਵਾਈ ਗਈ ਸੀ।'' ਅਹਿਮਦ ਨੇ ਦੱਸਿਆ ਕਿ ਸੈਰ-ਸਪਾਟਾ ਪੁਲਸ ਥਾਣਾ ਅਤੇ ਤਾਜ ਸੁਰੱਖਿਆ ਪੁਲਸ ਦੇ ਕਰਮੀਆਂ ਤੋਂ ਇਲਾਵਾ ਕਈ ਹੋਰ ਪੁਲਸ ਅਧਿਕਾਰੀ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਸਨ। ਸ਼ਾਹੀ ਪਰਿਵਾਰ ਨੇ ਸਖ਼ਤ ਸੁਰੱਖਿਆ ਵਿਚਾਲੇ ਸੁਰੱਖਿਅਤ ਰੂਪ ਨਾਲ ਤਾਜ ਮਹਿਲ ਦਾ ਦੀਦਾਰ ਕੀਤਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8