ਭੂਟਾਨ 'ਚ ਭਾਰਤੀ ਹਵਾਈ ਫੌਜ ਦਾ ਜਹਾਜ਼ ਕ੍ਰੈਸ਼, 2 ਪਾਇਲਟ ਸ਼ਹੀਦ

09/27/2019 4:21:11 PM

ਨਵੀਂ ਦਿੱਲੀ— ਭਾਰਤੀ ਫੌਜ ਦਾ ਇਕ ਚੀਤਾ ਹੈਲੀਕਾਪਟਰ ਭੂਟਾਨ 'ਚ ਕ੍ਰੈਸ਼ ਹੋ ਗਿਆ ਹੈ। ਸੂਤਰਾਂ ਅਨੁਸਾਰ ਇਸ ਹਾਦਸੇ 'ਚ ਸ਼ਹੀਦ ਹੋਣ ਪਾਇਲਟ 'ਚ ਇਕ ਲੈਫਟੀਨੈਂਠ ਕਰਨਲ ਦਾ ਅਧਿਕਾਰੀ ਸ਼ਾਮਲ ਹੈ। ਦੂਜਾ ਭੂਟਾਨ ਦਾ ਪਾਇਲਟ ਸੀ ਜੋ ਕਿ ਭਾਰਤੀ ਫੌਜ ਨਾਲ ਟਰੇਨਿੰਗ ਲੈ ਰਿਹਾ ਸੀ। ਘਟਨਾ ਦੁਪਹਿਰ ਇਕ ਵਜੇ ਦੇ ਨੇੜੇ-ਤੇੜੇ ਦੀ ਹੈ, ਜਦੋਂ ਹੈਲੀਕਾਪਟਰ ਨਾਲ ਅਚਾਨਕ ਸੰਪਰਕ ਟੁੱਟ ਗਿਆ। ਚੀਤਾ ਨੇ ਖਿਰਮੂ (ਅਰੁਣਾਚਲ ਪ੍ਰਦੇਸ਼) ਤੋਂ ਯੋਂਗਫੁੱਲਾ ਲਈ ਉਡਾਣ ਭਰੀ ਸੀ। ਇਸ ਦੇ ਮਲਬੇ ਦਾ ਪਤਾ ਲੱਗਾ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ 80 ਦੇ ਦਹਾਕੇ ਤੋਂ ਇਸਤੇਮਾਲ ਕੀਤੇ ਜਾ ਰਹੇ ਚੀਤਾ ਹੈਲੀਕਾਪਟਰ ਨੂੰ 'ਡੈਥ ਟ੍ਰੈਪ' ਵੀ ਕਿਹਾ ਜਾਣ ਲੱਗਾ ਹੈ। ਆਰਮੀ ਅਫ਼ਸਰ ਲੰਬੇ ਸਮੇਂ ਤੋਂ ਇਸ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਇਹ ਹੈਲੀਕਾਪਟਰ ਅੱਜ ਵੀ 60 ਦੇ ਦਹਾਕੇ ਦੀ ਤਕਨੀਕ ਤੋਂ ਉਡਾਣ ਭਰ ਰਹੇ ਹਨ। ਚੀਤਾ ਹੈਲੀਕਾਪਟਰ ਆਪਣੀ ਤੈਅ ਉਮਰ ਤੋਂ ਵਧ ਸੇਵਾ ਦੇ ਰਹੇ ਹਨ। ਫੌਜ 'ਚ ਕਰੀਬ 170 ਚੀਤਾ ਅਤੇ ਚੇਤਕ ਹੈਲੀਕਾਪਟਰ ਹਨ। 1990 'ਚ ਹੀ ਨ੍ਹਾਂ ਦਾ ਪ੍ਰੋਡਕਸ਼ਨ ਰੋਕ ਦਿੱਤਾ ਗਿਆ ਸੀ। ਫਰਾਂਸ ਦੀ ਜਿਸ ਸਰਕਾਰੀ ਕੰਪਨੀ ਦੇ ਲਾਇਸੈਂਸ 'ਤੇ ਹਿੰਦੁਸਤਾਨ ਏਰੋਨਾਟਿਕਸ ਲਿਮਟਿਡ ਇਹ ਹੈਲੀਕਾਪਟਰ ਬਣਾ ਰਹੀ ਸੀ, ਉਹ 2000 ਤੋਂ ਬੰਦ ਹਨ। ਹਾਲ ਹੀ 'ਚ 8 ਅਪਾਚੇ ਮਾਰਡਨ ਹੈਲੀਕਾਪਟਰ ਫੌਜ 'ਚ ਸ਼ਾਮਲ ਕੀਤੇ ਗਏ ਹਨ।


DIsha

Content Editor

Related News