ਟੀ-ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਨੇ ਦਿੱਤੇ 11 ਕਰੋੜ

Sunday, Mar 29, 2020 - 10:11 PM (IST)

ਟੀ-ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਨੇ ਦਿੱਤੇ 11 ਕਰੋੜ

ਮੁੰਬਈ- ਟੀ-ਸੀਰੀਜ਼ ਕੰਪਨੀ ਦੇ ਮਾਲਕ ਭੂਸ਼ਣ ਕੁਮਾਰ ਨੇ ਕੋਰੋਨਾ ਵਾਇਰਸ ਵਿਰੁੱਧ ਜੰਗ ’ਚ 11 ਕਰੋੜ ਰੁਪਏ ਦੀ ਡੋਨੇਸ਼ਨ ਦਿੱਤੀ ਹੈ। ਇਸ ਤੋਂ ਪਹਿਲਾਂ ਸੁਪਰਸਟਾਰ ਅਕਸ਼ੈ ਕੁਮਾਰ ਨੇ 25 ਕਰੋੜ ਦੀ ਮਦਦ ਕੀਤੀ ਹੈ। ਭੂਸ਼ਣ ਕੁਮਾਰ ਨੇ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ 10 ਕਰੋੜ ਰੁਪਏ ਪੀ. ਐੱਮ. ਕੇਅਰਸ ਫੰਡ ਅਤੇ 1 ਕਰੋੜ ਰੁਪਏ ਸੀ. ਐੱਮ. ਰਿਲੀਫ ਫੰਡ ’ਚ ਦਿੱਤੇ ਹਨ। ਉਨ੍ਹਾਂ ਟਵੀਟ ਕੀਤਾ ਕਿ ਅੱਜ ਅਸੀਂ ਕਾਫੀ ਕ੍ਰਿਟੀਕਲ ਸਟੇਜ ’ਚ ਹਾਂ ਅਜਿਹੇ ’ਚ ਬਹੁਤ ਜ਼ਰੂਰੀ ਹੈ ਕਿ ਸਾਡੇ ਤੋ ਜੋ ਹੋ ਸਕੇ ਉਹ ਕਰਨਾ ਚਾਹੀਦਾ ਹੈ। ਮੈ ਆਪਣੇ ਟੀ-ਸੀਰੀਜ਼ ਪਰਿਵਾਰ ਦੇ ਨਾਲ ਪੀ. ਐੱਮ. ਕੇਅਰ ਫੰਡ ’ਚ 11 ਕਰੋੜ ਰੁਪਏ ਦੇਣ ਦੀ ਸਹੁੰ ਲੈਂਦਾ ਹਾਂ ਅਤੇ ਇਸ ਸਮੱਸਿਆਂ ਨਾਲ ਿਮਲ ਕੇ ਲੜਾਂਗੇ- ਜੈ ਹਿੰਦ।

 


author

Gurdeep Singh

Content Editor

Related News