ਮਜ਼ਦੂਰਾਂ ਦੀ ਆਓ ਭਗਤ ''ਚ ਲੱਗੀ ਭੂਪੇਸ਼ ਸਰਕਾਰ

Sunday, May 17, 2020 - 09:33 PM (IST)

ਮਜ਼ਦੂਰਾਂ ਦੀ ਆਓ ਭਗਤ ''ਚ ਲੱਗੀ ਭੂਪੇਸ਼ ਸਰਕਾਰ

ਨਵੀਂ ਦਿੱਲੀ - ਲਗਾਤਾਰ ਲਾਕਡਾਊਨ ਦੇ ਚੱਲਦੇ ਕਈ ਸੂਬਿਆਂ 'ਚ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਹੋ ਰਹੇ ਮਾੜੇ ਵਤੀਰੇ ਦੀਆਂ ਖਬਰਾਂ ਵਿਚਾਲੇ ਛੱਤੀਸਗੜ੍ਹ ਸਰਕਾਰ ਸੂਬੇ ਦੀਆ ਸਰਹੱਦਾਂ 'ਤੇ ਪਹੁੰਚਣ ਵਾਲੇ ਸਾਰੇ ਮਜ਼ਦੂਰਾਂ ਲਈ ਚਾਹ, ਨਾਸ਼ਤਾ, ਭੋਜਨ ਦੀ ਸੁਵਿਧਾ, ਸਿਹਤ ਜਾਂਚ ਅਤੇ ਆਵਾਜਾਈ ਦੀ ਮੁਫਤ ਵਿਵਸਥਾ ਕਰ ਉਨ੍ਹਾਂ ਦੇ ਦੁੱਖ ਦਰਦ 'ਤੇ ਕਾਫੀ ਹੱਦ ਤਕ ਮਲੱਮ ਲਗਾਉਣ 'ਚ ਲੱਗੀ ਹੈ। ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਨਿਰਦੇਸ਼ 'ਤੇ ਸੂਬੇ ਦੀਆਂ ਸਰਹੱਦਾਂ 'ਤੇ ਪਹੁੰਚਣ ਵਾਲੇ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਛੱਤੀਸਗੜ੍ਹ ਦਾ ਮਹਿਮਾਨ ਮੰਨਦੇ ਹੋਏ ਸ਼ਾਸਨ-ਪ੍ਰਸ਼ਾਸਨ ਦੇ ਲੋਕ ਉਨ੍ਹਾਂ ਦੀ ਸੇਵਾ 'ਚ ਲੱਗੇ ਹੋਏ ਹਨ।

ਸੂਬਾ ਸਰਕਾਰ ਇਕ ਹੋਰ ਮਨੁੱਖੀ ਪਹਿਲ ਕਰ ਸਾਰੇ ਪ੍ਰਵਾਸੀ ਮਜ਼ਦੂਰਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਤਪਦੀ ਧੁੱਪ 'ਚ ਉਨ੍ਹਾਂ ਦੇ ਨੰਗੇ ਪੈਰਾਂ ਨੂੰ ਰਾਹਤ ਦੇਣ ਲਈ ਜੂਤੀਆਂ-ਚੱਪਲਾਂ ਵੀ ਮੁਫਤ ਮੁਹੱਈਆ ਕਰਵਾ ਰਹੀ ਹੈ। ਸੂਬੇ ਦੀ ਬਾਘਨਦੀ ਸਰਹੱਦ 'ਤੇ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਆਦਿ ਸੂਬਿਆਂ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਥੇ ਪਹੁੰਚਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਸੂਬੇ ਦੀ ਸਰਹੱਦ ਤਕ ਪਹੁੰਚਾਉਣ ਲਈ 100 ਬੱਸਾਂ ਦੀ ਵਿਵਸਥਾ ਛੱਤੀਸਗੜ੍ਹ ਸ਼ਾਸਨ ਨੇ ਕੀਤੀ ਹੈ। ਬਾਘਨਦੀ ਬਾਰਡਰ 'ਤੇ ਪਹੁੰਚਣ ਵਾਲੇ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਝਾਰਖੰਡ, ਬਿਹਾਰ, ਉੱਤਰ ਪ੍ਰਦੇਸ਼, ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਹਨ ਜੋ ਛੱਤੀਸਗੜ੍ਹ ਹੁੰਦੇ ਹੋਏ ਆਪਣੇ ਗ੍ਰਹਿ ਰਾਜ ਜਾ ਰਹੇ ਹਨ।


author

Inder Prajapati

Content Editor

Related News