ਹਾਜੀ ਅਲੀ ਦਰਗਾਹ ''ਤੇ ਹੰਗਾਮਾ ਕਰਨ ''ਤੇ ਬੁਰੀ ਫਸੀ ਤ੍ਰਿਪਤੀ ਦੇਸਾਈ

04/29/2016 3:45:46 PM

ਮੁੰਬਈ— ਮਹਾਰਾਸ਼ਟਰ ''ਚ ਮੁੰਬਈ ਨਗਰ ਪੁਲਸ ਨੇ ਹਾਜੀ ਅਲੀ ਦਰਗਾਹ ਨੇੜੇ ਜਨਤਕ ਥਾਂ ''ਤੇ ਹੰਗਾਮੇ ਦੇ ਦੋਸ਼ ''ਚ ਭੂਮਾਤਾ ਬ੍ਰਿਗੇਡ ਦੀ ਪ੍ਰਧਾਨ ਤ੍ਰਿਪਤੀ ਦੇਸਾਈ ਅਤੇ ਮਨੁੱਖੀ ਅਧਿਕਾਰੀ ਇਕਾਈ ਗੁੱਟ ਦੇ ਮੈਂਬਰਾਂ ਵਿਰੁੱਧ ਦੇਰ ਰਾਤ ਇਕ ਮਾਮਲਾ ਦਰਜ ਕੀਤਾ। ਪੁਲਸ ਨੇ ਦੱਸਿਆ ਕਿ 8 ਲੋਕਾਂ ਨੂੰ ਹਿਰਾਸਤ ''ਚ ਲਿਆ ਗਿਆ, ਜਿਨ੍ਹਾਂ ਨੂੰ ਦੇਰ ਰਾਤ ਘਰ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਸਾਰੇ ਲੋਕਾਂ ਨੂੰ ਮੁੰਬਈ ਪੁਲਸ ਐਕਟ ਤਹਿਤ ਹਿਰਾਸਤ ''ਚ ਲਿਆ ਗਿਆ ਸੀ।
ਪੁਲਸ ਤੋਂ ਇਜਾਜ਼ਤ ਲਏ ਬਿਨਾਂ ਵੀਰਵਾਰ ਦੀ ਸ਼ਾਮ ਨੂੰ ਦੇਸਾਈ ਅਤੇ ਵਰਕਰਾਂ ਨੇ ਦਰਗਾਹ ਦੇ ਬਾਹਰ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਦੇ ਸਰਕਾਰੀ ਘਰ ''ਵਰਸ਼ਾ'' ਵਲੋਂ ਮਾਰਚ ਕੱਢਿਆ ਗਿਆ ਪਰ ਪੁਲਸ ਨੇ ਉਨ੍ਹਾਂ ਨੂੰ ਵਿਚ ਹੀ ਰੋਕ ਲਿਆ ਅਤੇ ਉਨ੍ਹਾਂ ਲੋਕਾਂ ਨੂੰ ਹਿਰਾਸਤ ''ਚ ਲੈ ਕੇ ਆਜ਼ਾਦ ਮੈਦਾਨ ਥਾਣਾ ਲੈ ਜਾਇਆ ਗਿਆ। ਇਸ ਤੋਂ ਪਹਿਲਾਂ ਦੇਸਾਈ ਮਹਾਰਾਸ਼ਟਰ ਦੇ ਨਾਸਿਕ ''ਚ ਸ਼ਨੀ ਸ਼ਿੰਗਣਾਪੁਰ ਅਤੇ ਤ੍ਰਿਯਬਕੇਸ਼ਵਰ ਮੰਦਰ ''ਚ ਔਰਤਾਂ ਦੇ ਪ੍ਰਵੇਸ਼ ਲਈ ਅੰਦਲੋਨਾਂ ਦਾ ਸਫਲਤਾਪੂਰਵਕ ਅਗਵਾਈ ਕਰ ਚੁੱਕੀ ਹੈ। ਏ. ਆਈ. ਐਮ. ਆਈ. ਐਮ. ਦੇ ਇਕ ਸਥਾਨਕ ਨੇਤਾ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਦੇਸਾਈ ਦਰਗਾਹ ਦੇ ਅੰਦਰ ਜਾਂਦੀ ਹੈ, ਤਾਂ ਉਨ੍ਹਾਂ ਦੇ ਚਿਹਰੇ ''ਤੇ ਕਾਲੀ ਸਿਆਹੀ ਸੁੱਟੀ ਜਾਵੇਗੀ। ਸ਼ਿਵ ਸੈਨਾ ਦੇ ਇਕ ਸਥਾਨਕ ਨੇਤਾ ਨੇ ਦੇਸਾਈ ''ਤੇ ਰਾਜਨੀਤੀ ਕਰਨ ਦਾ ਦੋਸ਼ ਲਾਇਆ। 


Tanu

News Editor

Related News