ਇਸ ਨਵੇਂ ਵਿਆਹੇ ਜੋੜੇ ਨੇ ਆਪਣੇ ਵਿਆਹ ''ਚ 500 ਅਵਾਰਾ ਕੁੱਤਿਆਂ ਨੂੰ ਦਿੱਤੀ ਦਾਵਤ
Monday, Oct 12, 2020 - 11:29 PM (IST)
ਭੁਵਨੇਸ਼ਵਰ - ਜ਼ਿਆਦਾਤਰ ਲੋਕ ਆਪਣੇ ਵਿਆਹ ਦੇ ਦਿਨ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਦਾਵਤ ਦਿੰਦੇ ਹਨ ਪਰ ਓਡਿਸ਼ਾ ਦੇ ਇੱਕ ਨਵੇਂ ਵਿਆਹੇ ਜੋੜੇ ਦੇ ਵਿਆਹ 'ਚ ਦਾਵਤ ਖਾਣ ਵਾਲੇ ਮਹਿਮਾਨ ਬਹੁਤ ਹੀ ਖਾਸ ਸਨ। 25 ਸਤੰਬਰ ਨੂੰ ਭੁਵਨੇਸ਼ਵਰ 'ਚ ਯੂਰੇਕਾ ਆਪਟਾ (Eureka Apta) ਅਤੇ ਜੋਆਨਾ ਵਾਂਗ ਨੇ ਵਿਆਹ ਕੀਤਾ, ਤਾਂ ਉਨ੍ਹਾਂ ਨੇ ਸ਼ਹਿਰ 'ਚ ਲੱਗਭੱਗ 500 ਅਵਾਰਾ ਕੁੱਤਿਆਂ ਨੂੰ ਦਾਵਤ ਦਿੱਤੀ। ਉਨ੍ਹਾਂ ਨੇ ਸੜਕ 'ਤੇ ਘੁੰਮਣ ਵਾਲੇ ਕੁੱਤਿਆਂ ਲਈ ਇੱਕ ਵਿਸ਼ੇਸ਼ ਭੋਜਨ ਦੀ ਵਿਵਸਥਾ ਕੀਤੀ।
ਆਪਣੇ ਵਿਆਹ 'ਤੇ 500 ਕੁੱਤਿਆਂ ਦੀ ਦਿੱਤੀ ਦਾਵਤ
ਆਪਟਾ ਇੱਕ ਪਾਇਲਟ-ਫਿਲਮ ਨਿਰਮਾਤਾ ਹਨ, ਜਦੋਂਕਿ ਵਾਂਗ ਡੈਂਨਟਲ ਡਾਕਟਰ ਹਨ। ਆਪਣੀ ਜ਼ਿੰਦਗੀ ਦੇ ਸਭ ਤੋਂ ਮਹਤਵਪੂਰਣ ਦਿਨ ਇਸ ਪਤੀ-ਪਤਨੀ ਨੇ ਭੁਵਨੇਸ਼ਵਰ 'ਚ 500 ਤੋਂ ਜ਼ਿਆਦਾ ਅਵਾਰਾ ਕੁੱਤਿਆਂ ਨੂੰ ਖਿਡਾਉਣ ਲਈ ਇੱਕ ਸਥਾਨਕ ਸੰਗਠਨ ਦੇ ਨਾਲ ਵਾਅਦਾ ਕੀਤਾ ਸੀ ਇਹ ਸੰਸਥਾ ਅਵਾਰਾ ਜਾਨਵਰਾਂ ਦੀ ਰੱਖਿਆ ਕਰਨ ਦੇ ਖੇਤਰ 'ਚ ਕੰਮ ਕਰਦੀ ਹੈ। 25 ਸਤੰਬਰ ਨੂੰ ਉਨ੍ਹਾਂ ਨੇ ਵਿਆਹ ਕੀਤਾ ਅਤੇ ਆਪਣਾ ਵਾਅਦਾ ਪੂਰਾ ਕਰਦੇ ਹੋਏ ਪਸ਼ੂ ਕਲਿਆਣ ਟਰੱਸਟ ਏਕਮਰਾ (AWTE) ਦੇ ਵਲੰਟੀਅਰਾਂ ਦੀ ਮਦਦ ਨਾਲ ਆਪਣੇ ਵਲੋਂ ਅਵਾਰਾ ਕੁੱਤਿਆਂ ਨੂੰ ਖਿਲਾਇਆ।
ਨਵੇਂ ਵਿਆਹ ਜੋੜੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ, ਸਾਡੀ ਇੱਕ ਦੋਸਤ ਸੁਕੰਨਿਆ ਦੇ ਪਤੀ ਜੋਆਨਾ ਨੇ ਇੱਕ ਹਾਦਸੇ ਦਾ ਸ਼ਿਕਾਰ ਹੋਏ ਇੱਕ ਅਵਾਰਾ ਕੁੱਤੇ ਨੂੰ ਬਚਾਇਆ ਸੀ। ਉਦੋਂ ਮੈਂ ਜੋਆਨਾ ਦੇ ਨਾਲ ਮਿਲ ਕੇ ਉਸ ਨੂੰ ਅਵਾਰਾ ਕੁੱਤੇ ਦਾ ਪਸ਼ੂ ਮੈਡੀਕਲ ਹਸਪਤਾਲ 'ਚ ਇਲਾਜ ਕਰਵਾਉਣ 'ਚ ਮਦਦ ਕੀਤੀ ਸੀ। ਬਾਅਦ 'ਚ ਅਸੀਂ ਉਸ ਨੂੰ AWTE 'ਚ ਲੈ ਗਏ। ਐਨਿਮਲ ਵੇਲਫੇਅਰ ਟਰੱਸਟ ਏਕਮਰਾ, ਇੱਕ ਡਾਗ ਸ਼ੈਲਟਰ ਹੋਮ ਹੈ। ਉਨ੍ਹਾਂ ਕਿਹਾ ਅਸੀਂ ਕੁੱਤੇ ਨੂੰ ਪਨਾਹ ਦਿਵਾਉਣ ਲਈ ਲੱਭ ਰਹੇ ਸੀ ਉਦੋਂ ਇਹ ਥਾਂ ਸਾਨੂੰ ਮਿਲੀ ਜਿੱਥੇ ਅਸੀਂ ਉਸ ਕੁੱਤੇ ਨੂੰ ਛੱਡ ਦਿੱਤਾ ਜਿੱਥੇ ਬੀਮਾਰ ਅਤੇ ਜ਼ਖ਼ਮੀ ਕੁੱਤਿਆਂ ਦੀਆਂ ਵਿਸ਼ੇਸ਼ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਤਿੰਨ ਸਾਲ ਦੇ ਅਫੇਅਰ ਤੋਂ ਬਾਅਦ ਜਦੋਂ ਮੈਂ ਆਪਣੀ ਪ੍ਰੇਮਿਕਾ ਨਾਲ ਵਿਆਹ ਕੀਤਾ ਤਾਂ ਅਸੀਂ ਫੈਸਲਾ ਕੀਤਾ ਕਿ ਅਸੀਂ ਮੰਦਰ 'ਚ ਇੱਕ ਸਧਾਰਣ ਵਿਆਹ ਕਰਾਂਗੇ ਅਤੇ ਸ਼ੈਲਟਰ ਹੋਮ 'ਚ ਰਹਿਣ ਵਾਲੇ ਕੁੱਤਿਆਂ ਅਤੇ ਗਲੀ ਦੇ ਕੁੱਤਿਆਂ ਨੂੰ ਵਿਸ਼ੇਸ਼ ਖਾਣਾ ਖੁਆਵਾਂਗੇ।