ਚਿਲਡਰਨ ਹੋਮ ਤੋਂ ਆਈ ਹੈਰਾਨ ਕਰ ਦੇਣ ਵਾਲੀ ਖ਼ਬਰ, 26 ਬੱਚੀਆਂ ਲਾਪਤਾ

01/06/2024 6:55:27 PM

ਭੋਪਾਲ- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬਿਨਾਂ ਇਜਾਜ਼ਤ ਦੇ ਚਲਾਇਆ ਜਾ ਰਿਹਾ ਬਾਲਿਕਾ ਗ੍ਰਹਿ (ਚਿਲਡਰਨ ਹੋਮ) ਤੋਂ 26 ਬੱਚੀਆਂ ਲਾਪਤਾ ਹਨ। ਦਰਅਸਲ ਚਿਲਡਰਨ ਹੋਮ 'ਚ 68 ਬੱਚੀਆਂ ਦੇ ਰਹਿਣ ਦੀ ਐਂਟਰੀ ਮਿਲੀ ਹੈ, ਜਦਕਿ ਮੌਕੇ 'ਤੇ 41 ਬੱਚੀਆਂ ਮੌਜੂਦ ਸਨ। ਇਸ ਚਿਲਡਰਨ ਹੋਮ ਵਿਚ ਗੁਜਰਾਤ, ਝਾਰਖੰਡ, ਰਾਜਸਥਾਨ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਸੀਹੋਰ, ਰਾਏਸੇਨ, ਛਿੰਦਵਾੜਾ, ਬਾਲਾਘਾਟ ਦੀਆਂ ਬੱਚੀਆਂ ਸਨ। ਇਹ ਚਿਲਡਰਨ ਹੋਮ ਭੋਪਾਲ ਦੇ ਪਰਵਾਲੀਆ ਥਾਣਾ ਖੇਤਰ 'ਚ ਸੰਚਾਲਿਤ ਹੈ।

ਇਹ ਵੀ ਪੜ੍ਹੋ-  ਦਿਵਿਆ ਕਤਲਕਾਂਡ; 4 ਦਿਨ ਬਾਅਦ ਵੀ ਨਹੀਂ ਮਿਲੀ ਮਾਡਲ ਦੀ ਲਾਸ਼, SIT ਸੁਲਝਾਏਗੀ ਕਤਲ ਦੀ ਗੁੱਥੀ

ਫਿਲਹਾਲ ਪੁਲਸ ਨੇ ਇਸ ਮਾਮਲੇ 'ਚ FIR ਦਰਜ ਕਰ ਲਈ ਹੈ। ਇਸ ਦੌਰਾਨ ਚਿਲਡਰਨ ਹੋਮ ਦੇ ਅਧਿਕਾਰੀਆਂ ਅਤੇ ਚਿਲਡਰਨ ਹੋਮ 'ਚ ਮੌਜੂਦ ਬੱਚਿਆਂ ਨਾਲ ਗੱਲ ਕੀਤੀ। ਇਹ ਗੱਲ ਸਾਹਮਣੇ ਆਈ ਕਿ ਚਿਲਡਰਨ ਹੋਮ ਨਾ ਤਾਂ ਰਜਿਸਟਰਡ ਹੈ ਅਤੇ ਨਾ ਹੀ ਮਾਨਤਾ ਪ੍ਰਾਪਤ ਹੈ। ਨੱਥੀ ਸੂਚੀ ਵਿਚ 68 ਕੁੜੀਆਂ ਦਰਜ ਸਨ ਅਤੇ ਜਾਂਚ ਦੌਰਾਨ ਸਿਰਫ਼ 41 ਕੁੜੀਆਂ ਹੀ ਮਿਲੀਆਂ। ਸਾਰੀਆਂ ਕੁੜੀਆਂ ਬਾਲ ਭਲਾਈ ਕਮੇਟੀ ਦੇ ਹੁਕਮਾਂ ਤੋਂ ਬਿਨਾਂ ਰਹਿ ਰਹੀਆਂ ਹਨ।

ਇਹ ਵੀ ਪੜ੍ਹੋ- ਸੀਤ ਲਹਿਰ ਦਾ ਕਹਿਰ ਜਾਰੀ, 14 ਜਨਵਰੀ ਤੱਕ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ 'ਚ ਛੁੱਟੀਆਂ
 
ਓਧਰ ਭਾਜਪਾ ਨੇਤਾ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਮਾਮਲੇ 'ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਭੋਪਾਲ ਦੇ ਪਰਵਾਲੀਆ ਥਾਣਾ ਖੇਤਰ 'ਚ ਬਿਨਾਂ ਮਨਜ਼ੂਰੀ ਤੋਂ ਚਲਾਏ ਜਾ ਰਹੇ ਚਿਲਡਰਨ ਹੋਮ 'ਚੋਂ 26 ਕੁੜੀਆਂ ਦੇ ਲਾਪਤਾ ਹੋਣ ਦਾ ਮਾਮਲਾ ਮੇਰੇ ਧਿਆਨ 'ਚ ਆਇਆ ਹੈ। ਮਾਮਲੇ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਮੈਂ ਸਰਕਾਰ ਨੂੰ ਇਸ ਦਾ ਨੋਟਿਸ ਲੈਂਦਿਆਂ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News