ਦੋ ਨੌਜਵਾਨਾਂ ਦੇ ਬੈਂਕ ਖਾਤੇ ''ਚ ਆਏ 274 ਕਰੋੜ ਰੁਪਏ

01/24/2020 2:14:27 PM

ਭੋਪਾਲ : ਮੱਖ ਪ੍ਰਦੇਸ਼ ਦੇ ਦੋ ਨੌਜਵਾਨਾਂ ਦੇ ਨਾਮ 'ਤੇ ਮੁੰਬਈ ਸਥਿਤ ਐਕਸਿਸ ਬੈਂਕ 'ਚ ਖੁੱਲ੍ਹੇ ਖਾਤੇ 'ਚ 274 ਕਰੋੜ ਰੁਪਏ ਜਮ੍ਹਾ ਹੋਣ ਅਤੇ ਫਿਰ ਪੈਸੇ ਕਢਵਾ ਲੈਣ ਦਾ ਮਾਮਲਾ ਸਾਹਮਣੇ ਹੈ। ਇਸ ਲੈਣ-ਦੇਣ ਨੂੰ ਲੈ ਕੇ ਆਮਦਨ ਟੈਕਸ ਵਿਭਾਗ ਨੇ ਨੌਜਵਾਨਾਂ ਨੂੰ ਸਾਢੇ ਚਾਰ ਕਰੋੜ ਰੁਪਏ ਦਾ ਟੈਕਸ ਜਮ੍ਹਾ ਕਰਵਾਉਣ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਹੈ। ਦੋਵੇਂ ਨੌਜਵਾਨ ਸਧਾਰਨ ਨੌਕਰੀ ਪੇਸ਼ੇ ਵਾਲੇ ਹਨ ਅਤੇ ਇਸ ਲੈਣ-ਦੇਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਕਾਫੀ ਹੈਰਾਨ ਹਨ। ਪਹੇਲੀ ਬਣੀ 274 ਕਰੋੜ ਰੁਪਏ ਦੀ ਛਾਣਬੀਣ 'ਚ ਆਮਦਨ ਟੈਕਸ ਵਿਭਾਗ ਜੁੱਟ ਗਿਆ ਹੈ। ਇਸ ਮਾਮਲੇ 'ਚ ਕੁਝ ਡਾਇਮੰਡ ਕੰਪਨੀਆਂ ਦੇ ਨਾਮ ਵੀ ਸਾਹਮਣੇ ਆਏ ਹਨ।

ਸੂਤਰਾਂ ਮੁਤਾਬਕ ਵਿਭਾਗ ਨੇ ਗੁਪਤ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਐਕਸਿਸ ਬੈਂਕ ਦੀ ਬਾਂਦਰਾ ਰਿਕਲੇਮੇਸ਼ਨ ਸ਼ਾਖਾ 'ਚ ਰਵੀ ਗੁਪਤਾ (ਭਿੰਡ ਵਾਸੀ) ਦੇ ਨਾਮ ਤੋਂ ਖੋਲ੍ਹੇ ਗਏ ਖਾਤੇ 'ਚ 132 ਕਰੋੜ ਰੁਪਏ ਅਤੇ ਕਪਿਲ ਸ਼ੁਕਲਾ (ਰੀਵਾ ਵਾਸੀ) ਦੇ ਖਾਤੇ 'ਚ 142 ਕਰੋੜ ਰੁਪਏ ਜਮ੍ਹਾ ਹੋਏ ਅਤੇ ਚਾਰ-ਪੰਜ ਮਹੀਨੇ 'ਚ ਕੱਢਵਾ ਲਏ ਗਏ। ਪੈਸਿਆਂ ਦਾ ਲੈਣ-ਦੇਣ ਅਗਸਤ 2011 ਤੋਂ ਜਨਵਰੀ 2012 'ਚ ਹੋਇਆ। ਇਹ ਪੈਸੇ ਕਿਥੋਂ ਆਏ ਅਤੇ ਕਿਥੇ ਗਏ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦੋਵੇਂ ਖਾਤਿਆਂ ਦੇ ਲੈਣ-ਦੇਣ ਦੇ ਬਿਊਰੇ ਤੋਂ ਪਤਾ ਲੱਗਦਾ ਹੈ ਕਿ ਇਹ ਰਕਮ 30 ਲੱਖ ਤੋਂ ਲੈ ਕੇ ਦੋ ਕਰੋੜ ਰੁਪਏ ਤੱਕ ਕਰੀਬ ਢਾਈ ਦਰਜਨ ਕੰਪਨੀਆਂ ਤੋਂ ਆਈ ਅਤੇ 10-15 ਕਰੋੜ ਰੁਪਏ ਦੀ ਰਕਮ ਇਕੱਠੀ ਹੁੰਦੇ ਹੀ ਕਰੀਬ ਅੱਧਾ ਦਰਜਨ ਕੰਪਨੀਆਂ 'ਚ ਇਕ ਸਮੇਂ ਪਾਈ ਗਈ। ਇਸ 'ਚ ਜ਼ਿਆਦਾਤਰ ਕੰਪਨੀਆਂ ਉਸ ਸਮੇਂ ਡਾਇਮੰਡ ਕੰਪਨੀਆਂ ਦੇ ਬਤੌਰ ਰਜਿਸਟਰਡ ਸੀ, ਜੋ ਬਾਅਦ 'ਚ ਕਿਸੇ ਕਾਰਨਾਂ ਕਰਕੇ ਬੰਦ ਹੋ ਗਈ। ਟੈਕਸ ਵਸੂਲੀ ਲਈ ਉਨ੍ਹਾਂ ਨੂੰ ਕ੍ਰਮਵਾਰ 3.5 ਕਰੋੜ ਅਤੇ 1.06 ਕਰੋੜ ਜਮ੍ਹਾ ਕਰਵਾਉਣ ਦੇ ਨੋਟਿਸ ਦਿੱਤੇ ਗਏ। ਇਨ੍ਹਾਂ ਨੌਜਵਾਨਾਂ ਦਾ ਦਾਅਵਾ ਹੈ ਕਿ ਮੁੰਬਈ ਐਕਸਿਸ ਬੈਂਕ ਦੇ ਜਿਸ ਖਾਤੇ 'ਚ ਇਹ ਪੈਸੇ ਜਮ੍ਹਾ ਹੋਏ, ਉਹ ਉਨ੍ਹਾਂ ਦੇ ਨਾਮ 'ਤੇ ਖੋਲ੍ਹੇ ਗਏ ਫਰਜ਼ੀ ਖਾਤੇ ਸੀ।


Baljeet Kaur

Content Editor

Related News