ਏਅਰ ਵਿੰਗ ਦੇ 50 ਸਾਲਾ ਇਤਿਹਾਸ ''ਚ BSF ਨੂੰ ਪਹਿਲੀ ਵਾਰ ਮਿਲੀ ਮਹਿਲਾ ਫਲਾਈਟ ਇੰਜੀਨੀਅਰ
Monday, Oct 13, 2025 - 08:01 AM (IST)

ਨਵੀਂ ਦਿੱਲੀ- ਬੀ.ਐੱਸ.ਐੱਫ. ਦੇ ਏਅਰ ਵਿੰਗ ਨੂੰ ਆਪਣੇ 50 ਸਾਲਾਂ ਤੋਂ ਵੱਧ ਦੇ ਇਤਿਹਾਸ ’ਚ ਪਹਿਲੀ ਵਾਰ ਮਹਿਲਾ ਫਲਾਈਟ ਇੰਜੀਨੀਅਰ ਮਿਲੀ ਹੈ। ਇਨ-ਹਾਊਸ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਪਹਿਲੀ ਮਹਿਲਾ ਫਲਾਈਟ ਇੰਜੀਨੀਅਰ ਇੰਸਪੈਕਟਰ ਭਾਵਨਾ ਚੌਧਰੀ ਨੂੰ ਫੋਰਸ ਦੇ ਏਅਰ ਵਿੰਗ ’ਚ ਨਿਯੁਕਤ ਕੀਤਾ ਗਿਆ ਹੈ। ਭਾਵਨਾ ਦੇ ਨਾਲ ਹੀ 4 ਮਰਦ ਅਧਿਕਾਰੀਆਂ ਨੂੰ ਵੀ ਕੁਝ ਦਿਨ ਪਹਿਲਾਂ ਬੀ.ਐੱਸ.ਐੱਫ. ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਵੱਲੋਂ ਫਲਾਇੰਗ ਬੈਜ ਦਿੱਤੇ ਗਏ ਸਨ।
ਬੀ.ਐੱਸ.ਐੱਫ. ਨੂੰ 1969 ਤੋਂ ਆਪਣੀ ਏਵੀਏਸ਼ਨ ਬਰਾਂਚ ਦਾ ਸੰਚਾਲਨ ਕਰਨ ਦਾ ਕੰਮ ਸੌਂਪਿਆ ਗਿਆ ਹੈ। ਇਹ ਸਾਰੀਆਂ ਨੀਮ ਸੁਰੱਖਿਆ ਫੋਰਸਾਂ ਤੇ ਹੋਰ ਫੋਰਸਾਂ ਜਿਵੇਂ ਕਿ ਐੱਨ.ਐੱਸ.ਜੀ. ਤੇ ਐੱਨ.ਡੀ.ਆਰ.ਐੱਫ. ਦੀਆਂ ਸੰਚਾਲਨ ਲੋੜਾਂ ਨੂੰ ਪੂਰਾ ਕਰਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e