ਗਣਤੰਤਰ ਦਿਵਸ ''ਤੇ ਇਤਿਹਾਸ ਰਚੇਗੀ ਭਾਵਨਾ ਕੰਠ, ਪਰੇਡ ''ਚ ਸ਼ਾਮਲ ਹੋਣ ਵਾਲੀ ਪਹਿਲੀ ਲੜਾਕੂ ਪਾਇਲਟ

1/20/2021 10:42:20 PM

ਨਵੀਂ ਦਿੱਲੀ : ਇਸ ਸਾਲ ਦਾ ਗਣਤੰਤਰ ਦਿਵਸ ਬੇਹੱਦ ਖਾਸ ਅਤੇ ਪ੍ਰਾਉਡੀ (Proudy) ਹੋਣ ਵਾਲਾ ਹੈ। ਦਰਅਸਲ ਹਵਾਈ ਫੌਜ ਦੀ ਪਹਿਲੀ ਲੜਾਕੂ ਪਾਇਲਟ ਬੀਬੀ ਭਾਵਨਾ ਕੰਠ ਵੀ ਇਸ ਵਾਰ ਰਾਜਪਥ 'ਤੇ ਵਿਖਾਈ ਦੇਵੇਗੀ। ਭਾਵਨਾ ਭਾਰਤੀ ਹਵਾਈ ਫੌਜ ਦੇ ਲੜਾਕੂ ਪਾਇਲਟ ਦਲ ਵਿੱਚ ਸ਼ਾਮਲ ਕੀਤੀ ਗਈ ਤੀਜੀ ਬੀਬੀ ਹੈ। ਜੇਕਰ ਰਿਕਾਰਡ ਦੀ ਗੱਲ ਕਰੀਏ ਤਾਂ ਗਣਤੰਤਰ ਦਿਵਸ ਦੀ ਪਰੇਡ ਵਿੱਚ ਸ਼ਾਮਲ ਹੋਣ ਵਾਲੀ ਉਹ ਪਹਿਲੀ ਲੜਾਕੂ ਪਾਇਲਟ ਬੀਬੀ ਹੋਵੇਗੀ। ਭਾਵਨਾ ਕੰਠ ਭਾਰਤੀ ਹਵਾਈ ਫੌਜ ਵੱਲੋਂ ਕੱਢੀ ਜਾਣ ਵਾਲੀ ਝਾਂਕੀ ਦਾ ਹਿੱਸਾ ਹੋਵੇਗੀ, ਜਿਸ ਦੀ ਥੀਮ ਮੇਕ ਇਨ ਇੰਡੀਆ (Make in india) ਹੈ। 
ਇਹ ਵੀ ਪੜ੍ਹੋ- ਕਿਸਾਨਾਂ ਦੀ ਕੇਂਦਰ ਨਾਲ 10ਵੇਂ ਦੌਰ ਦੀ ਬੈਠਕ ਵੀ ਰਹੀ ਬੇਸਿੱਟਾ, ਹੁਣ 22 ਜਨਵਰੀ ਨੂੰ ਹੋਵੇਗੀ ਅਗਲੀ ਮੀਟਿੰਗ

ਇਹ ਮੇਰੇ ਲਈ ਮਾਣ ਵਾਲੀ ਗੱਲ
ਗਣਤੰਤਰ ਦਿਵਸ ਦੀ ਪਰੇਡ ਵਿੱਚ ਸ਼ਾਮਲ ਹੋਣ ਦੀ ਖ਼ਬਰ 'ਤੇ ਭਾਵਨਾ ਕੰਠ ਨੇ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੋਵੇਗੀ। ਪਾਇਲਟ ਭਾਵਨਾ ਨੇ ਕਿਹਾ ਕਿ ਉਹ ਬਚਪਨ ਵਿੱਚ ਟੀ.ਵੀ. 'ਤੇ ਗਣਤੰਤਰ ਦਿਵਸ ਦੀ ਪਰੇਡ ਵੇਖਦੀ ਆਈ ਹੈ, ਹੁਣ ਉਨ੍ਹਾਂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲ ਰਿਹਾ ਹੈ। ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ। ਭਾਵਨਾ ਨੇ ਕਿਹਾ ਕਿ ਉਹ ਰਾਫੇਲ ਅਤੇ ਸੁਖੋਈ ਦੇ ਨਾਲ-ਨਾਲ ਹੋਰ ਲੜਾਕੂ ਜਹਾਜ਼ ਵੀ ਉਡਾਉਣਾ ਚਾਹੇਗੀ। 
ਇਹ ਵੀ ਪੜ੍ਹੋ- 10ਵੇਂ ਦੌਰ ਦੀ ਬੈਠਕ ਤੋਂ ਬਾਅਦ ਬੋਲੇ ਨਰੇਂਦਰ ਤੋਮਰ- ਕਿਸਾਨ ਸੰਗਠਨ ਪ੍ਰਸਤਾਵ 'ਤੇ ਵਿਚਾਰ ਕਰਨ

ਝਾਂਕੀ ਵਿੱਚ ਇਹ ਵੀ ਦਿਖਾਉਣਗੇ ਆਪਣੀ ਤਾਕਤ
ਰਾਜਪਥ ਪਰੇਡ ਵਿੱਚ ਸੁਖੋਈ ਲੜਾਕੂ ਜਹਾਜ਼ ਵੀ ਹੁਣ ਆਪਣੇ ਪ੍ਰਦਰਸ਼ਨ ਕਰਣਗੇ। ਨਾਲ ਹੀ ਧਰੁਵ, ਰੂਦਰ ਅਤੇ ਐੱਮ.ਆਈ.-17 ਦੇ ਨਾਲ-ਨਾਲ ਆਧੁਨਿਕ ਲੜਾਈ ਹੈਲੀਕਾਪਟਰ ਅਪਾਚੇ ਅਤੇ ਹੈਵੀਵੇਟ ਹੈਲੀਕਾਪਟਰ ਚਿਨੂਕ ਵੀ ਆਪਣੀ ਤਾਕਤ ਅਤੇ ਜੌਹਰ ਦਿਖਾਉਣਗੇ। ਟ੍ਰਾਂਸਪੋਰਟ ਜਹਾਜ਼ ਸੀ-17 ਗਲੋਬਮਾਸਟਰ ਅਤੇ ਸੀ-130 ਜੇ ਹਰਕਿਊਲਿਸ ਵੀ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨਗੇ। ਹਵਾਈ ਫੌਜ ਦੇ ਮਾਰਚਿੰਗ ਦਸਤੇ ਵਿੱਚ 100 ਹਵਾਈ ਯੋਧਾਂ ਰਹਿਣਗੇ ਜਿਨ੍ਹਾਂ ਵਿਚੋਂ ਚਾਰ ਅਧਿਕਾਰੀ ਹਨ। ਇਸ ਦਸਤੇ ਦੀ ਅਗਵਾਈ ਫਲਾਈਟ ਲੈਫਟਿਨੈਂਟ ਤਨਿਕ ਸ਼ਰਮਾ ਕਰਨਗੇ। ਹਵਾਈ ਫੌਜ ਦੀ ਝਾਂਕੀ ਵਿੱਚ ਇਸ ਵਾਰ ਲੜਾਕੂ ਜਹਾਜ਼ ਤੇਜਸ, ਸੁਖੋਈ ਦੇ ਨਾਲ-ਨਾਲ ਰੋਹੀਣੀ ਰਾਡਾਰ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਗਣਤੰਤਰ ਦਿਵਸ ਮੌਕੇ ਇਸ ਵਾਰ ਬੰਗਲਾਦੇਸ਼ ਦੀ ਫੌਜ ਵੀ ਮੌਜੂਦ ਰਹੇਗੀ। ਇਸ ਦੌਰਾਨ ਭਾਰਤ ਦੀ ਪਾਕਿਸਤਾਨ 'ਤੇ ਜਿੱਤ ਦੀ 50ਵੀਂ ਵਰ੍ਹੇਗੰਢ ਮਨਾਈ ਜਾਵੇਗੀ। ਝਾਂਕੀ 'ਤੇ ਆਕਾਸ਼ ਅਤੇ ਰੂਦਰਮ ਮਿਜ਼ਾਈਲ ਦੇ ਨਾਲ ਐਂਟੀ-ਟੈਂਕ ਮਿਜ਼ਾਈਲ ਦਾ ਵੀ ਪ੍ਰਦਰਸ਼ਨ ਕੀਤਾ ਜਾਵੇਗਾ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


 


Inder Prajapati

Content Editor Inder Prajapati