ਭਾਰਤੀ ਕਿਸਾਨ ਮੋਰਚਾ ਨੇ ਦੇਸ਼ ਦੇ 824 ਕਮਿਊਨਿਟੀ ਸੈਂਟਰਾਂ ’ਤੇ ਬਣਾਇਆ ਕੋਵਿਡ ਹੈਲਪ ਡੈਸਕ

Friday, May 21, 2021 - 04:09 AM (IST)

ਭਾਰਤੀ ਕਿਸਾਨ ਮੋਰਚਾ ਨੇ ਦੇਸ਼ ਦੇ 824 ਕਮਿਊਨਿਟੀ ਸੈਂਟਰਾਂ ’ਤੇ ਬਣਾਇਆ ਕੋਵਿਡ ਹੈਲਪ ਡੈਸਕ

ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਨਾਲ ਜੁੜੇ ਭਾਰਤੀ ਕਿਸਾਨ ਮੋਰਚਾ ਵੱਲੋਂ ਸ਼ੁੱਕਰਵਾਰ ਨੂੰ ਦੇਸ਼ ਭਰ ’ਚ 824 ਕਮਿਊਨਿਟੀ ਸੈਂਟਰਾਂ ’ਤੇ ਕੋਵਿਡ-19 ਹੈਲਪ ਡੈਸਕ ਦੀ ਸ਼ੁਰੂਆਤ ਹੋ ਰਹੀ ਹੈ। ਇਸ ਦਾ ਉਦਘਾਟਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਕਰਨਗੇ।

ਇਹ ਵੀ ਪੜ੍ਹੋ- ਸਾਰੀ ਪਾਪਾ.. ਸਹੁਰਾ ਘਰ ਆ ਕੇ ਗਲਤੀ ਕਰ ਦਿੱਤੀ, ਰੋਂਦੇ ਹੋਏ ਵਿਆਹੁਤਾ ਨੇ ਕੀਤੀ ਖੁਦਕੁਸ਼ੀ

ਭਾਜਪਾ ਕਿਸਾਨ ਮੋਰਚੇ ਦੇ ਪ੍ਰਧਾਨ ਰਾਜਕੁਮਾਰ ਚਾਹਰ ਦੇ ਮੁਤਾਬਕ ‘ਸੇਵਾ ਹੀ ਸੰਗਠਨ ’ ਦੇ ਤਹਿਤ ਸ਼ੁਰੂ ਕੀਤੇ ਜਾ ਰਹੇ ਹਰ ਇਕ ਜ਼ਿਲੇ ’ਚ ਇਕ ਕਮਿਊਨਿਟੀ ਸੈਂਟਰ ’ਤੇ ਕੋਵਿਡ-19 ਹੈਲਪ ਡੈਸਕ ’ਤੇ ਕਿਸਾਨ ਮੋਰਚੇ ਦੇ ਵਰਕਰ ਮੌਜੂਦ ਰਹਿਣਗੇ। ਹੈਲਪ ਡੈਸਕ ’ਤੇ ਕਿਸਾਨ ਮੋਰਚੇ ਦੇ ਵਰਕਰ ਲੋਕਾਂ ਦੀ ਹਰ ਤਰ੍ਹਾਂ ਦੀ ਜ਼ਰੂਰੀ ਮਦਦ ਕਰਨਗੇ। ਕਿਸਾਨ ਮੋਰਚੇ ਦੇ ਵਰਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਰੂ ਕੀਤੀ ਗਈ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਹਰੇਕ ਪੇਂਡੂ ਖੇਤਰ ’ਚ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਅਰੋਗਿਆ ਸੇਤੂ ਐਪ ’ਤੇ ਉਨ੍ਹਾਂ ਦੀ ਰਜਿਸਟਰੇਸ਼ਨ ਕਰਵਾਉਣਗੇ ਤਾਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਸਫਲਤਾਪੂਰਵਕ ਟੀਕਾਕਰਨ ਹੋ ਸਕੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News