ਭਾਰਤ ਬਨਾਮ 'ਇੰਡੀਆ' ਵਿਵਾਦ ਨੂੰ ਲੈ ਕੇ PM ਮੋਦੀ ਨੇ ਮੰਤਰੀਆਂ ਨੂੰ ਦਿੱਤੀ ਇਹ ਹਿਦਾਇਤ

Wednesday, Sep 06, 2023 - 05:55 PM (IST)

ਭਾਰਤ ਬਨਾਮ 'ਇੰਡੀਆ' ਵਿਵਾਦ ਨੂੰ ਲੈ ਕੇ PM ਮੋਦੀ ਨੇ ਮੰਤਰੀਆਂ ਨੂੰ ਦਿੱਤੀ ਇਹ ਹਿਦਾਇਤ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਮੰਤਰੀ ਪਰੀਸ਼ਦ ਦੀ ਬੈਠਕ ਸੱਦੀ। ਇਸ ਬੈਠਕ ਵਿਚ ਉਨ੍ਹਾਂ ਮੰਤਰੀਆਂ ਨੂੰ ਭਾਰਤ ਬਨਾਮ ਇੰਡੀਆ ਵਿਵਾਦ 'ਤੇ ਕੁਝ ਨਾ ਬੋਲਣ ਦੀ ਹਿਦਾਇਤ ਦਿੱਤੀ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਸਨਾਤਨ ਧਰਮ ਵਿਵਾਦ 'ਤੇ ਉੱਚਿਤ ਜਵਾਬ ਦੇਣ ਨੂੰ ਕਿਹਾ ਹੈ। ਪ੍ਰਧਾਨ ਮੰਤਰੀ ਨੇ ਮੰਤਰੀਆਂ ਨੂੰ ਭਾਰਤ ਅਤੇ ਇੰਡੀਆ ਵਿਵਾਦ 'ਤੇ ਬੋਲਣ ਤੋਂ ਪਰਹੇਜ਼ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਨੇ ਮੰਤਰੀਆਂ ਨੂੰ ਕਿਹਾ ਕਿ ਉਹ ਜੋ ਵੀ ਬੋਲਣ, ਸੋਚ ਸਮਝ ਕੇ ਬੋਲਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਉਸ ਤਰ੍ਹਾਂ ਹੈ, ਜਿਵੇਂ ਬੁਖ਼ਾਰ ਨਾਲ ਪੀੜਤ ਆਦਮੀ ਬੜਬੜਾਉਂਦਾ ਰਹਿੰਦਾ ਹੈ। ਉਂਝ ਹੀ ਭਾਰਤ ਬਨਾਮ ਇੰਡੀਆ ਦਾ ਵਿਵਾਦ ਹੈ, ਜਿਸ ਨੂੰ ਲੈ ਕੇ ਵਿਰੋਧੀ ਧਿਰ ਭੜਕਿਆ ਹੋਇਆ ਹੈ। ਸੰਵਿਧਾਨ ਵਿਚ ਭਾਰਤ ਸ਼ਬਦ ਦਾ ਜ਼ਿਕਰ ਕੀਤਾ ਅਤੇ ਵਿਰੋਧੀ ਧਿਰ ਨੂੰ ਸੰਵਿਧਾਨ ਨੂੰ ਠੀਕ ਨਾਲ ਪੜ੍ਹਨਾ ਚਾਹੀਦਾ ਹੈ। 

ਇਹ ਵੀ ਪੜ੍ਹੋG20 ਸੰਮੇਲਨ: ਰਾਤ ਦੇ ਭੋਜਨ ਦੇ ਸੱਦੇ 'ਚ ਰਾਸ਼ਟਰਪਤੀ ਨੂੰ ਕਿਹਾ ਗਿਆ 'ਪ੍ਰੈਜ਼ੀਡੈਂਟ ਆਫ਼ ਭਾਰਤ', ਛਿੜਿਆ ਵਿਵਾਦ

ਜੀ-20 ਸੱਦਾ ਪੱਤਰ ਨੂੰ ਲੈ ਕੇ ਵਿਵਾਦ

ਜੀ-20 ਸੰਮੇਲਨ ਦੇ ਰਾਤ ਦੇ ਭੋਜਨ ਦੇ ਸੱਦਾ ਪੱਤਰ 'ਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ 'ਪ੍ਰੈਜ਼ੀਡੈਂਟ ਆਫ਼ ਭਾਰਤ' ਦੇ ਤੌਰ 'ਤੇ ਸੰਬੋਧਿਤ ਕੀਤਾ ਗਿਆ। ਵਿਰੋਧੀ ਧਿਰ ਨੇ  'ਪ੍ਰੈਜ਼ੀਡੈਂਟ ਆਫ਼ ਇੰਡੀਆ' ਦੀ ਥਾਂ  'ਪ੍ਰੈਜ਼ੀਡੈਂਟ ਆਫ਼ ਭਾਰਤ' ਲਿਖੇ ਜਾਣ 'ਤੇ ਇਤਰਾਜ਼ ਜਤਾਇਆ ਹੈ। ਵਿਰੋਧੀ ਧਿਰ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵਿਰੋਧੀ ਗਠਜੋੜ ਇੰਡੀਆ ਤੋਂ ਡਰ ਕੇ ਦੇਸ਼ ਦਾ ਨਾਂ ਬਦਲਣ ਵਿਚ ਜੁੱਟੀ ਹੈ। ਦੱਸ ਦੇਈਏ ਕਿ 9 ਤੋਂ 10 ਸਤੰਬਰ ਤੱਕ ਦਿੱਲੀ ਵਿਚ ਜੀ-20 ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋਇਤੇਫ਼ਾਕ! 74 ਸਾਲ ਪਹਿਲਾਂ ਵੀ 'ਇੰਡੀਆ' ਦਾ ਨਾਂ ਬਦਲਣ ਲਈ ਲਿਆਂਦਾ ਗਿਆ ਸੀ ਸੋਧ ਪ੍ਰਸਤਾਵ

ਸਨਾਤਨ ਧਰਮ ਨੂੰ ਲੈ ਕੇ ਉਦੈਨਿਧੀ ਨੇ ਦਿੱਤਾ ਸੀ ਬਿਆਨ

ਦੱਸ ਦੇਈਏ ਕਿ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਦੇ ਪੁੱਤਰ ਅਤੇ ਸੂਬਾ ਸਰਕਾਰ ਦੇ ਮੰਤਰੀ ਉਦੈਨਿਧੀ ਸਟਾਲਿਨ ਨੇ ਇਕ ਪ੍ਰੋਗਰਾਮ 'ਚ ਸਨਾਤਨ ਧਰਮ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਸਨਾਤਨ ਧਰਮ ਦੀ ਤੁਲਨਾ ਕੋਰੋਨਾ ਵਾਇਰਸ, ਡੇਂਗੂ ਅਤੇ ਮਲੇਰੀਆ ਨਾਲ ਕਰਦਿਆਂ ਇਸ ਨੂੰ ਖ਼ਤਮ ਕੀਤੇ ਜਾਣ ਦੀ ਗੱਲ ਆਖੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News