‘ਭਾਰਤ ਟੈਕਸ 2024’ ਪ੍ਰਦਰਸ਼ਨੀ ਨਾਲ ਦੇਸ਼ ਬਣੇਗਾ ਗਲੋਬਲ ਟੈਕਸਟਾਈਲਸ ਪਾਵਰਹਾਊਸ : ਗੋਇਲ

10/21/2023 8:33:43 PM

ਨਵੀਂ ਦਿੱਲੀ/ਜੈਤੋ, (ਭਾਸ਼ਾ, ਪਰਾਸ਼ਰ)– ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਅਗਲੇ ਸਾਲ ਫਰਵਰੀ ’ਚ ਹੋਣ ਵਾਲੀ ‘ਭਾਰਤ ਟੈਕਸ 2024’ ਪ੍ਰਦਰਸ਼ਨੀ ਭਾਰਤ ਨੂੰ ਕੱਪੜਾ ਖੇਤਰ ਦੀ ਇਕ ਗਲੋਬਲ ਮਹਾਸ਼ਕਤੀ ਵਜੋਂ ਪੇਸ਼ ਕਰੇਗੀ। ਇਸ ਪ੍ਰਦਰਸ਼ਨੀ ਦਾ ਆਯੋਜਨ ਅਗਲੇ ਸਾਲ 26-29 ਫਰਵਰੀ ਨੂੰ ਰਾਜਧਾਨੀ ਦਿੱਲੀ ਵਿਚ ਸਥਿਤ ਭਾਰਤ ਮੰਡਪਮ ਅਤੇ ਯਸ਼ੋਭੂਮੀ ਕੰਪਲੈਕਸਾਂ ’ਚ ਹੋਵੇਗਾ। ਇਸ ਦੀ ਕਲਪਨਾ ਦੁਨੀਆ ਦੇ ਸਭ ਤੋਂ ਵੱਡੇ ਕੱਪੜੇ ਮੇਲੇ ਵਜੋਂ ਕੀਤੀ ਗਈ ਹੈ। ਇਸ ਵਿਚ ਇਕ ਹੀ ਛੱਤ ਦੇ ਹੇਠਾਂ ਸੰਪੂਰਣ ਪ੍ਰਾਈਸ ਚੇਨ ’ਚ ਫੈਲੇ ਕੱਪੜਾ ਉਤਪਾਦਾਂ ਦੇ ਭਰੋਸੇਯੋਗ ਸਪਲਾਈਕਰਤਾਵਾਂ ਵਜੋਂ ਭਾਰਤ ਦੀਆਂ ਸਮਰੱਥਾਵਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।

ਇਸ ਵਪਾਰ ਪ੍ਰਦਰਸ਼ਨੀ (ਐਕਸਪੋ) ਨਾਲ ਸਬੰਧਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਗੋਇਲ ਨੇ ਕਿਹਾ ਕਿ ਭਾਰਤ ਮੰਡਪਮ ਜਾਂ ਯਸ਼ੋਭੂਮੀ ਨਾਲ ਅਸਲ ਵਿਚ ਭਾਰਤ ਨੂੰ ਕੱਪੜਾ ਖੇਤਰ ਵਿਚ ਇਕ ਗਲੋਬਲ ਮੰਜ਼ਿਲ ਬਣਾਉਣ ਦੇ ਸਾਡੇ ਯਤਨ ਨੂੰ ਇਕ ਵੱਡਾ ਉਤਸ਼ਾਹ ਮਿਲੇਗਾ। ਇਹ ਪ੍ਰੋਗਰਾਮ ਭਾਰਤ ਨੂੰ ਅਸਲ ਵਿਚ ਇਕ ਗਲੋਬਲ ਕੱਪੜਾ ਮਹਾਸ਼ਕਤੀ ਵਜੋਂ ਸਥਾਪਿਤ ਕਰਨ ਜਾ ਰਿਹਾ ਹੈ।

ਗੋਇਲ ਨੇ ਅੱਜ ਕਸਤੂਰੀ ਕਾਟਨ ਭਾਰਤ ਦੀ ਵੈੱਬਸਾਈਟ ਵੀ ਲਾਂਚ ਕੀਤੀ। ਇਹ ਵੈੱਬਸਾਈਟ ਇਨ੍ਹਾਂ ਪਹਿਲ ’ਤੇ ਜ਼ਰੂਰੀ ਜਾਣਕਾਰੀ ਅਤੇ ਅੱਪਡੇਟ ਲਈ ਇਕ ਡਿਜੀਟਲ ਮੰਚ ਮੁਹੱਈਆ ਕਰਦੀ ਹੈ ਅਤੇ ਕਸਤੂਰੀ ਕਾਟਨ ਭਾਰਤ ਬ੍ਰਾਂਡ ਦੇ ਉਤਪਾਦਨ ਲਈ ਜਿਨਰ (ਕਪਾਹ ਜਿਨ ਆਪਰੇਟਰ) ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਅਤੇ ਇਸ ਦੀਆਂ ਪ੍ਰਕਿਰਿਆਵਾਂ ਜੋ ਬ੍ਰਾਂਡੇਡ ਭਾਰਤੀ ਕਪਾਹ ਨੂੰ ਵਿਲੱਖਣ ਬਣਾਉਂਦੀ ਹੈ, ਨੂੰ ਚਿੰਨ੍ਹਿਤ ਕਰਦੀ ਹੈ।


Rakesh

Content Editor

Related News